ਏ.ਐਂਡ.ਐਮ. ਗਰੁੱਪ ਨੇ ਗ੍ਰੈਂਡ ਫਰੈਸ਼ਰ ਪਾਰਟੀ ਪਰਿਚੈ 2026 ਦੀ ਮੇਜ਼ਬਾਨੀ ਕੀਤੀ
ਪਠਾਨਕੋਟ, 10 ਨਵੰਬਰ (ਸੰਧੂ)-ਏ. ਐਂਡ.
ਪ
ਪ੍ਰੋਗਰਾਮ ਦੌਰਾਨ ਚੁਣੇ ਗਏ ਵਿਦਿਆਰਥੀਆਂ ਨੂੰ ਸਨਮਾਨਿਤ ਕਰਦੇ ਹੋਏ ਪ੍ਰਬੰਧਕ । ਤਸਵੀਰ: ਸੰਧੂ
11-11-2026
ਪਠਾਨਕੋਟ, 10 ਨਵੰਬਰ (ਸੰਧੂ)-ਏ.ਐਂਡ.ਐਮ. ਇੰਸਟੀਚਿਊਟ ਅਤੇ ਏ.ਐਂਡ.ਐਮ. ਇੰਸਟੀਚਿਊਟ ਆਫ਼ ਕੰਪਿਊਟਰ ਐਂਡ ਟੈਕਨਾਲੋਜੀ ਨੇ ਨਵੇਂ ਵਿਦਿਆਰਥੀਆਂ ਦੇ ਸਵਾਗਤ ਲਈ ਸ਼ਾਨਦਾਰ ਫਰੈਸ਼ਰ ਪਾਰਟੀ ਦੀ ਮੇਜ਼ਬਾਨੀ ਕੀਤੀ । ਇਸ ਪ੍ਰੋਗਰਾਮ ਦੀ ਸ਼ੁਰੂਆਤ ਦੇਵੀ ਸਰਸਵਤੀ ਸਾਹਮਣੇ ਦੀਵਾ ਜਗਾਉਣ ਨਾਲ ਹੋਈ । ਪ੍ਰੋਗਰਾਮ ਚੇਅਰਮੈਨ ਅਕਸ਼ੈ ਮਹਾਜਨ, ਸਕੱਤਰ ਸੋਨੂੰ ਮਹਾਜਨ, ਉਪ ਪ੍ਰਧਾਨ ਨਮਨ ਮਹਾਜਨ, ਡਾਇਰੈਕਟਰ ਡਾ: ਸੰਦੀਪ ਸ਼ਰਮਾ (ਏ.ਐਮ.ਆਈ.ਐਮ.ਟੀ.) ਅਤੇ ਡਾਇਰੈਕਟਰ ਡਾ: ਰਾਜਪਾਲ ਸਿੰਘ (ਏ.ਐਮ.ਆਈ.ਸੀ.ਟੀ.) ਦੀ ਅਗਵਾਈ ਹੇਠ ਆਯੋਜਿਤ ਕੀਤਾ ਗਿਆ । ਇਸ ਮੌਕੇ ਪ੍ਰਸਿੱਧ ਪੰਜਾਬੀ ਗਾਇਕ ਚੰਦਰ ਬਰਾੜ ਵਿਸ਼ੇਸ਼ ਖਿੱਚ ਦਾ ਕੇਂਦਰ ਸਨ । ਉਨ੍ਹਾਂ ਆਪਣੀ ਸੁਰੀਲੀ ਗਾਇਕੀ ਨਾਲ ਪ੍ਰੋਗਰਾਮ ਵਿਚ ਰੌਸ਼ਨਤਾ ਦਾ ਅਹਿਸਾਸ ਜੋੜਿਆ । ਨਵੇਂ ਵਿਦਿਆਰਥੀਆਂ ਨੇ ਰੈਂਪ ਵਾਕ ਅਤੇ ਪ੍ਰਤਿਭਾ ਸ਼ੋਅ ਰਾਹੀਂ ਆਪਣੀ ਕਲਾ ਅਤੇ ਆਤਮਵਿਸ਼ਵਾਸ ਦਾ ਸ਼ਾਨਦਾਰ ਪ੍ਰਦਰਸ਼ਨ ਕੀਤਾ । ਸੰਸਥਾ ਦੇ ਸਾਰੇ ਵਿਭਾਗਾਂ ਦੇ ਮੁਖੀ ਨਿਧੀ ਬੇਦੀ, ਰੇਣੂ ਠਾਕੁਰ, ਅੰਕੁਸ਼ ਚੌਧਰੀ ਅਤੇ ਜਤਿਨ ਕੁਮਾਰ ਨੇ ਫੈਕਲਟੀ ਮੈਂਬਰਾਂ ਨਾਲ ਵਿਸ਼ੇਸ਼ ਸਹਿਯੋਗ ਦਿੱਤਾ । ਇਸ ਮੌਕੇ ਏ.ਐਂਡ. ਐਮ.ਆਈ.ਐਮ.ਟੀ. ਤੋਂ ਮਿਸਟਰ ਫਰੈਸ਼ਰ ਹਰਸ਼ਿਤ, ਮਿਸ ਫਰੈਸ਼ਰ ਸ਼ਿਵਾਨੀ, ਮਿਸਟਰ ਹੈਂਡਸਮ ਵਾਸੂ, ਮਿਸ ਚਾਰਮਿੰਗ ਪ੍ਰਿਯਾਂਸ਼ੀ, ਮਿਸਟਰ ਵੈੱਲ ਡ੍ਰੈਸਡ ਮਨਿੰਦਰ, ਮਿਸ ਵੈੱਲ ਡ੍ਰੈਸਡ ਤਮੰਨਾ ਅਤੇ ਏ. ਐਂਡ ਐਮ.ਆਈ.ਸੀ.ਟੀ. ਤੋਂ ਮਿਸਟਰ ਫਰੈਸ਼ਰ ਹਰਸ਼ ਧੀਮਾਨ, ਮਿਸ ਫਰੈਸ਼ਰ ਅਦਿੱਤੀ, ਮਿਸਟਰ ਹੈਂਡਸਮ ਅਰਪਿਤ, ਮਿਸ ਚਾਰਮਿੰਗ ਸ਼੍ਰੇਆ, ਮਿਸਟਰ ਵੈਲ ਡ੍ਰੈਸਡ ਮੋਹਿਤ ਸੈਣੀ, ਮਿਸ ਵੈਲ ਡ੍ਰੈਸਡ ਮਨੀਸ਼ਾ ਨੂੰ ਚੁਣਿਆ ਗਿਆ । ਅੰਤ ਵਿਚ ਕਾਲਜ ਪ੍ਰਬੰਧਨ ਦੁਆਰਾ ਪੰਜਾਬੀ ਗਾਇਕ ਚੰਦਰ ਬਰਾੜ ਨੂੰ ਸਨਮਾਨਿਤ ਕੀਤਾ ਗਿਆ । ਡਾਇਰੈਕਟਰ ਡਾ: ਸੰਦੀਪ ਸ਼ਰਮਾ ਤੇ ਡਾਇਰੈਕਟਰ ਡਾ: ਰਾਜਪਾਲ ਸਿੰਘ ਨੇ ਕਿਹਾ ਕਿ ਅਜਿਹੇ ਸਮਾਗਮ ਵਿਦਿਆਰਥੀਆਂ ਵਿਚ ਆਤਮ-ਵਿਸ਼ਵਾਸ, ਆਪਸੀ ਸਹਿਯੋਗ ਅਤੇ ਭਾਈਚਾਰੇ ਦੀ ਭਾਵਨਾ ਨੂੰ ਉਤਸ਼ਾਹਿਤ ਕਰਦੇ ਹਨ । ਉਨ੍ਹਾਂ ਸਾਰੇ ਵਿਦਿਆਰਥੀਆਂ ਨੂੰ ਪੜ੍ਹਾਈ ਦੇ ਨਾਲ-ਨਾਲ ਸੱਭਿਆਚਾਰਕ ਅਤੇ ਹੋਰ ਗਤੀਵਿਧੀਆਂ ਵਿਚ ਸਰਗਰਮੀ ਨਾਲ ਹਿੱਸਾ ਲੈਣ ਲਈ ਉਤਸ਼ਾਹਿਤ ਕੀਤਾ ।