11-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-09-2025

ਰਾਵੀ ਦਰਿਆ 'ਚ ਪਾਣੀ ਦਾ ਪੱਧਰ ਵਧਣ ਕਾਰਨ ਇਲਾਕੇ ਦੇ ਲੋਕਾਂ 'ਚ ਸਹਿਮ

Ad Position 21
No active advertisement
ਅਜੀਤ ਡੈਸਕ 05-09-2025
ਬਹਿਰਾਮਪੁਰ, 4 ਸਤੰਬਰ (ਪ੍ਰੋ: ਬਲਬੀਰ ਸਿੰਘ ਕੋਲਾ)-ਬੀਤੇ ਦਿਨਾਂ 'ਚ ਪੈ ਲਗਾਤਾਰ ਮੀਂਹ ਕਰਕੇ ਰਾਵੀ ਦਰਿਆ ਦਾ ਪਾਣੀ ਕੰਢਿਆਂ ਤੋਂ ਬਾਹਰ ਆਉਣ ਨਾਲ ਕਿਸਾਨਾਂ ਦੀਆਂ ਫ਼ਸਲਾਂ ਅਤੇ ਸੜਕਾਂ ਪਾਣੀ ਵਿਚ ਡੁੱਬ ਗਈਆਂ ਹਨ | ਬੀਤੀ ਰਾਤ ਇਲਾਕੇ ਦੇ ਲੋਕਾਂ ਸਹਿਮ ਵਿਚ ਕੱਟੀ ਹੈ | ਪਰ ਅੱਜ ਪਾਣੀ ਦਾ ਪੱਧਰ ਘੱਟਣਾ ਸ਼ੁਰੂ ਹੋ ਗਿਆ ਹੈ | ਇਲਾਕੇ ਦੇ ਪਿੰਡ ਝਬਕਰਾ ਦਾ ਨਿਵਾਣ ਵਾਲਾ ਇਲਾਕਾ, ਚੱਕ ਰਾਮ ਸਹਾਏ, ਮਕੌੜਾ, ਜੁੱਗੋਚੱਕ ਟਾਂਡਾ, ਕਾਹਨਾ, ਓਗਰਾ, ਠੱਠੀ ਫਰੀਦਪੁਰ ਅਤੇ ਨਵੀਂ ਆਬਾਦੀ ਚੰਡੀਗੜ੍ਹ ਪਾਣੀ ਦੀ ਮਾਰ ਹੇਠ ਹਨ | ਪਿੰਡ ਝਬਕਰਾ ਤੋਂ ਜੁੱਗੋਚੱਕ ਟਾਂਡਾ ਤੇ ਅਗਲੇ ਪਿੰਡਾਂ ਨੰੂ ਜਾਣ ਵਾਲੀ ਸੜਕ ਪਾਣੀ ਵਿਚ ਡੁੱਬੀ ਹੋਈ ਹੈ | ਹੜ੍ਹ ਪੀੜਤ ਲੋਕਾਂ ਦੀ ਮਦਦ ਲਈ ਲੰਗਰ, ਸੁੱਕਾ ਰਾਸ਼ਨ, ਪਸ਼ੂਆਂ ਲਈ ਤੂੜੀ ਅਤੇ ਚੋਖਰ ਲੈ ਕੇ ਆਉਣ ਵਾਲੇ ਲੋਕਾਂ ਤੇ ਵਾਹਨਾਂ ਦਾ ਮੇਲਾ ਲੱਗਾ ਹੋਇਆ ਹੈ | ਲੋਕ ਦੂਰੋਂ-ਦੂਰੋਂ ਹੜ੍ਹ ਪੀੜਤਾਂ ਦੀ ਮਦਦ ਲਈ ਆ ਰਹੇ ਹਨ ਤੇ ਦਿਲ ਖੋਲ ਕੇ ਪੀੜਤਾਂ ਦੀ ਮਦਦ ਕਰ ਰਹੇ ਹਨ | ਚੰਡੀਗੜ੍ਹ, ਮੁਹਾਲੀ ਤੋਂ ਨੌਜਵਾਨ ਵੱਡੀ ਪੱਧਰ 'ਤੇ ਰਾਸ਼ਨ ਤੇ ਸਮਾਨ ਲੈ ਕੇ ਆਏ ਹੋਏ ਹਨ ਅਤੇ ਦਿਲੋਂ ਲੋਕਾਂ ਦੀ ਮਦਦ ਘਰ-ਘਰ ਪਹੁੰਚ ਕੇ ਕਰਕੇ ਕਰ ਰਹੇ ਹਨ |
Ad Position 22
No active advertisement
ਪਿਛਲੀ ਖ਼ਬਰ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਤੇ ਸੇਵਾਮੁਕਤ ਡੀ.ਟੀ.ਓ. ਕਰਨ ਸਿੰਘ ਵਲੋਂ ਬਾਦਸ਼ਾਹਪੁਰ ਅਤੇ ਹਰਚੰਦਪੁਰਾ ਵਿਖੇ ਘੱ... ਅਗਲੀ ਖ਼ਬਰ ਅਵਾਰਾ ਘੁੰਮਦੇ ਕੁੱਤਿਆਂ ਦੇ ਝੁੰਡ ਬਣ ਰਹੇ ਹਾਦਸਿਆਂ ਦਾ ਕਾਰਨ
Ad Position 24