23-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-09-2025

ਲਾਇਸੈਂਸ ਰੀਨਿਊ ਕਰਵਾਉਣ 'ਤੇ ਐਮ. ਏ. ਬਰਾਂਚ ਡੀ. ਸੀ. ਗੁਰਦਾਸਪੁਰ ਦੇ ਅਧਿਕਾਰੀ ਕਰ ਰਹੇ ਖੱਜਲ ਖੁਆਰ-ਸ਼ਰਨਜੀਤ ਸਿੰਘ

Ad Position 21
No active advertisement
ਅਜੀਤ ਡੈਸਕ 07-09-2025
ਗੁਰਦਾਸਪੁਰ, 6 ਸਤੰਬਰ (ਅਸ਼ੋਕ ਸ਼ਰਮਾ)-ਸ਼ਰਨਜੀਤ ਸਿੰਘ ਪੁੱਤਰ ਗੁਰਨਾਮ ਸਿੰਘ ਵਾਸੀ ਮੁਸਤਫਾਬਾਦ ਜੱਟਾਂ ਜ਼ਿਲ੍ਹਾ ਗੁਰਦਾਸਪੁਰ ਨੇ ਪੈੱ੍ਰਸ ਨੰੂ ਤਸਦੀਕਸ਼ੁਦਾ ਹਲਫ਼ੀਆ ਬਿਆਨ ਜਾਰੀ ਕਰਦੇ ਹੋਏ 'ਅਜੀਤ' ਉਪ ਦਫ਼ਤਰ ਗੁਰਦਾਸਪੁਰ ਵਿਖੇ ਦੱਸਿਆ ਕਿ ਉਹ ਪਿੰਡ ਬੱਬੇਹਾਲੀ ਵਿਖੇ ਮੈਸ ਮੁਸਤਫਾਬਾਦ ਟਰੇਡ ਟੈੱਸਟ ਸੈਂਟਰ ਚਲਾਉਂਦਾ ਹੈ ਅਤੇ ਆਪਣਾ ਲਾਇਸੈਂਸ ਰੀਨਿਊ ਕਰਵਾਉਣ ਲਈ ਫਾਈਲ ਡੀ. ਸੀ. ਦਫ਼ਤਰ ਦੀ ਬਰਾਂਚ ਐਮ. ਏ. ਦੇ ਕਰਮਚਾਰੀਆਂ ਨੰੂ ਦਿੱਤੀ ਹੋਈ ਹੈ, ਜਿਨ੍ਹਾਂ ਵਲੋਂ ਕਿਹਾ ਗਿਆ ਹੈ ਕਿ ਲਾਇਸੈਂਸ ਦੀ ਜਾਂਚ ਲਈ ਫਾਈਲ ਅਧਿਕਾਰੀਆਂ ਨੂੰ ਭੇਜ ਦਿੱਤੀ ਹੈ ਤੇ ਜਾਂਚ ਤੋਂ ਬਾਅਦ ਅਗਲੀ ਕਾਰਵਾਈ ਕੀਤੀ ਜਾਵੇਗੀ ਪਰ ਮਹਿਕਮੇ ਵਾਲੇ ਸਿਰਫ਼ ਇਹ ਕਹਿੰਦੇ ਹਨ ਕਿ ਤੁਹਾਡੀ ਪੁਲਿਸ ਇਨਕੁਆਰੀ ਆਈ ਹੈ ਤੇ ਹੋਰ ਦਸਤਾਵੇਜ਼ ਨਹੀਂ ਆਏ | ਉਹ ਜਦੋਂ ਦਸਤਾਵੇਜ਼ ਦੀ ਜਾਂਚ ਲਈ ਬੀ. ਡੀ. ਪੀ. ਓ. ਬਲਾਕ ਗੁਰਦਾਸਪੁਰ, ਐਸ. ਡੀ. ਐਮ. ਗੁਰਦਾਸਪੁਰ, ਤਹਿਸੀਲਦਾਰ ਗੁਰਦਾਸਪੁਰ, ਹਲਕਾ ਪਟਵਾਰੀ ਤੇ ਹਲਕਾ ਗਿਰਦਾਵਰੀ ਕੋਲ ਗਏ ਤਾਂ ਉਹ ਵੀ ਇਹ ਕਹਿ ਕੇ ਟਾਲ ਦਿੰਦੇ ਹਨ ਕਿ ਤੁਹਾਡੀ ਇਨਕੁਆਰੀ ਕੋਈ ਨਹੀਂ ਆਈ | ਉਹ ਦਫ਼ਤਰਾਂ ਦੇ ਚੱਕਰ ਲਗਾ ਕੇ ਹੰਭ ਗਏ ਹਨ | ਉਨ੍ਹਾਂ ਦੱਸਿਆ ਕਿ ਐਮ. ਏ. ਬਰਾਂਚ ਗੁਰਦਾਸਪੁਰ ਨੇ ਉਸ ਦੇ ਲਾਇਸੈਂਸ ਦੀ ਫਾਈਲ ਕਿਸੇ ਵੀ ਅਧਿਕਾਰੀ ਨੂੰ ਨਹੀਂ ਭੇਜੀ, ਸਗੋਂ ਉਸ ਨੰੂ ਤੰਗ ਪ੍ਰੇਸ਼ਾਨ ਕੀਤਾ ਜਾ ਰਿਹਾ ਹੈ | ਉਨ੍ਹਾਂ ਦੋਸ਼ ਲਗਾਇਆ ਕਿ ਐਮ. ਏ. ਬਰਾਂਚ ਦੇ ਅਧਿਕਾਰੀ ਉਸ ਦਾ ਕੰਮ ਨਹੀਂ ਕਰ ਰਹੇ | ਉਨ੍ਹਾਂ ਡਿਪਟੀ ਕਮਿਸ਼ਨਰ ਗੁਰਦਾਸਪੁਰ ਪਾਸੋਂ ਮੰਗ ਕੀਤੀ ਕਿ ਐਮ. ਏ. ਬਰਾਂਚ ਦੇ ਅਧਿਕਾਰੀ ਨੰੂ ਹਦਾਇਤਾਂ ਕਰਕੇ ਉਸ ਦਾ ਲਾਇਸੈਂਸ ਰੀਨਿਊ ਕਰਵਾਉਣ ਲਈ ਹਦਾਇਤਾਂ ਜਾਰੀ ਕੀਤੀਆਂ ਜਾਣ |
Ad Position 22
No active advertisement
ਪਿਛਲੀ ਖ਼ਬਰ ਬੇਟ ਇਲਾਕੇ ਦੇ ਹੜ੍ਹ ਪ੍ਰਭਾਵਿਤ ਪਿੰਡਾਂ 'ਚ ਸਿਹਤ ਮੁਲਾਜ਼ਮਾਂ ਵਲੋਂ ਸਪਰੇਅ ਕਾਰਜ ਆਰੰਭ ਅਗਲੀ ਖ਼ਬਰ ਨਸ਼ੇ ਦਾ ਸੇਵਨ ਕਰਦਾ ਨੌਜਵਾਨ ਮੌਕੇ 'ਤੇ ਕਾਬੂ
Ad Position 24