ਧਾਰ ਕਲਾਂ, 6 ਸਤੰਬਰ (ਨਰੇਸ਼ ਪਠਾਨੀਆ)-ਧਾਰ ਕਲਾਂ ਅਧੀਨ ਪੈਂਦੇ ਪਿੰਡ ਦੁਨੇਰਾ, ਸਾਰਟੀ, ਦਰਕੂਆ ਬੰਗਲਾ, ਬਖ਼ਤਪੁਰ, ਕੁਈ, ਸੁਕਰੇਤ, ਢਾਗੂ ਸੁਰਾਹ ਆਦਿ ਵਿਖੇ ਬਰਸਾਤ ਨਾਲ ਨੁਕਸਾਨੇ ਗਏ ਘਰਾਂ ਦੇ ਪਰਿਵਾਰਾਂ ਨੂੰ ਕੱਚੇ ਰਾਸ਼ਨ ਦੀਆਂ ਲਗਪਗ 80 ਕਿੱਟਾਂ ਵੰਡੀਆਂ ਗਈਆਂ ਤੇ ਘਰ ਘਰ ਜਾ ਕੇ ਪੀੜਤ ਪਰਿਵਾਰਾਂ ਨੰੂ ਜਲਦ ਮਾਲੀ ਸਹਾਇਤਾ ਦੇਣ ਦਾ ਭਰੋਸਾ ਦਿੱਤਾ ਗਿਆ | 'ਆਪ' ਆਗੂ ਸੰਜੀਵ ਸ਼ਰਮਾ ਨੇ ਕਿਹਾ ਕਿ ਹਰ ਇਕ ਬੇਘਰ ਹੋਏ ਪੀੜਤ ਪਰਿਵਾਰ ਦੀ ਯੋਗ ਮਦਦ ਕਰਨ 'ਚ ਉਹ ਪਿੱਛੇ ਨਹੀਂ ਹਟਣਗੇ | ਉਨ੍ਹਾਂ ਜ਼ਮੀਨੀ ਪੱਧਰ 'ਤੇ ਪਾਰਟੀ ਵਰਕਰਾਂ ਨੂੰ ਹਦਾਇਤ ਦਿੱਤੀ ਕਿ ਹਰ ਇਕ ਪੀੜਤ ਪਰਿਵਾਰ ਨੂੰ ਕੱਚਾ ਰਾਸ਼ਨ ਕਿੱਟਾਂ ਦੀ ਵੰਡ ਨੰੂ ਯਕੀਨੀ ਬਣਾਇਆ ਜਾਵੇ | ਉਨ੍ਹਾਂ ਕਿਹਾ ਕਿ ਨੁਕਸਾਨੇ ਗਏ ਘਰਾਂ ਦੀਆਂ ਲਿਸਟਾਂ ਬਣਾ ਕੇ ਯੋਗ ਮੁਆਵਜ਼ੇ ਲਈ ਮੁੱਖ ਮੰਤਰੀ ਕੋਲ ਭੇਜਿਆ ਜਾਵੇਗਾ | ਉਨ੍ਹਾਂ ਕਿਹਾ ਕਿ ਉਹ ਮੁੱਖ ਮੰਤਰੀ ਦੀਆਂ ਹਦਾਇਤਾਂ ਤਹਿਤ ਸੁਜਾਨਪੁਰ ਹਲਕੇ ਦੇ ਪੀੜਤ ਪਰਿਵਾਰਾਂ ਕੋਲ ਪਹੁੰਚ ਕਰਨ ਦਾ ਵੀ ਉਪਰਾਲਾ ਕਰ ਰਹੇ ਹਨ |