ਪਠਾਨਕੋਟ, 6 ਸਤੰਬਰ (ਸੰਧੂ)-ਜ਼ਿਲ੍ਹਾ ਨੰਬਰਦਾਰ ਵੈੱਲਫੇਅਰ ਸੁਸਾਇਟੀ ਜ਼ਿਲ੍ਹਾ ਪਠਾਨਕੋਟ ਦੀ ਮੀਟਿੰਗ ਜ਼ਿਲ੍ਹਾ ਚੇਅਰਮੈਨ ਰਘੁਵੀਰ ਸਿੰਘ ਦੀ ਪ੍ਰਧਾਨਗੀ ਹੇਠ ਤਹਿਸੀਲ ਕੰਪਲੈਕਸ ਮਲਿਕਪੁਰ ਪਠਾਨਕੋਟ ਵਿਖੇ ਹੋਈ, ਜਿਸ 'ਚ ਜ਼ਿਲ੍ਹਾ ਪ੍ਰਧਾਨ ਅਸ਼ੋਕ ਕੁਮਾਰ ਹੀਰ ਤੇ ਜ਼ਿਲ੍ਹਾ ਜਨਰਲ ਸਕੱਤਰ ਮਹਿੰਦਰ ਪਾਲ ਵਿਸ਼ੇਸ਼ ਤੌਰ 'ਤੇ ਹਾਜ਼ਰ ਹੋਏ | ਆਗੂਆਂ ਨੇ ਪੰਜਾਬ ਸਰਕਾਰ ਤੋਂ ਪੁਰਜ਼ੋਰ ਅਪੀਲ ਕੀਤੀ ਕਿ ਨੰਬਰਦਾਰ ਦੀ ਮੌਤ ਤੋਂ ਬਾਅਦ ਨੰਬਰਦਾਰ ਦੇ ਪੁੱਤਰ ਨੂੰ ਹੀ ਨੰਬਰਦਾਰ ਬਣਾਇਆ ਜਾਵੇ, ਨੰਬਰਦਾਰਾਂ ਨੂੰ ਮੀਟਿੰਗ ਕਰਨ ਲਈ ਇਕ ਹਾਲ ਦਾ ਪ੍ਰਬੰਧ ਕੀਤਾ ਜਾਵੇ, ਨੰਬਰਦਾਰਾਂ ਦਾ ਮਾਣਭੱਤਾ 1500 ਤੋਂ ਵਧਾ ਕੇ 6000 ਰੁਪਏ ਕੀਤਾ ਜਾਵੇ | ਉਨ੍ਹਾਂ ਜ਼ਿਲ੍ਹਾ ਪਠਾਨਕੋਟ ਦੇ ਸਾਰੇ ਨੰਬਰਦਾਰਾਂ ਅਪੀਲ ਕੀਤੀ ਕਿ ਡੀ. ਸੀ. ਤੇ ਤਹਿਸੀਲਦਾਰ ਦੇ ਹੁਕਮਾਂ ਅਨੁਸਾਰ ਪਿਛਲਾ ਬਕਾਇਆ ਜਲਦੀ ਜਮਾਂ ਕਰਵਾਇਆ ਜਾਵੇ | ਅੰਤ 'ਚ ਪੰਜਾਬ ਤੇ ਕੇਂਦਰ ਸਰਕਾਰ ਨੂੰ ਅਪੀਲ ਕੀਤੀ ਕਿ ਪੰਜਾਬ ਅੰਦਰ ਹੜ੍ਹਾਂ ਦੇ ਰਾਹਤ ਕਾਰਜ ਤੇਜ਼ ਕੀਤੇ ਜਾਣ | ਇਸ ਮੌਕੇ ਬਲਵੰਤ ਰਾਜ, ਮੁਕੇਸ਼ ਕੁਮਾਰ, ਪੂਰਨ ਸਿੰਘ, ਰਸ਼ਪਾਲ ਸਿੰਘ, ਬਲਵਿੰਦਰ ਕੁਮਾਰ, ਗਰੀਬਦਾਸ, ਅਰਜੁਨ ਪਾਲ, ਸੁਭਾਸ਼ ਸਿੰਘ, ਬੋਧ ਰਾਜ, ਚਰਨ ਸਿੰਘ, ਦੇਵ ਰਾਜ, ਸੁਦੇਸ਼ ਕੁਮਾਰ, ਥੂਰੂ ਰਾਮ, ਕੁਲਦੀਪ ਰਾਜ, ਰਮੇਸ਼ ਕੁਮਾਰ, ਪ੍ਰੀਤਮ ਚੰਦ ਆਦਿ ਹਾਜ਼ਰ ਸਨ |