ਗੁਰਦਾਸਪੁਰ, 22 ਸਤੰਬਰ (ਪੰਕਜ ਸ਼ਰਮਾ)- ਸੰਗੀਤ ਜਗਤ ਦੀ ਮਹਾਨ ਸ਼ਖ਼ਸੀਅਤ ਮਿਊਜ਼ਿਕ ਡਾਇਰੈਕਟਰ ਚਰਨਜੀਤ ਅਹੂਜਾ ਦੇ ਤੁਰ ਜਾਣ ਨਾਲ ਜਿੱਥੇ ਪੂਰੇ ਸੰਗੀਤ ਜਗਤ ਵਿਚ ਸੋਗ ਦੀ ਲਹਿਰ ਹੈ, ਉੱਥੇ ਹੀ ਪੂਰੇ ਸੰਗੀਤ ਜਗਤ ਨੂੰ ਇਕ ਵੱਡਾ ਨਾ ਭੁੱਲਣਯੋਗ ਘਾਟਾ ਪਿਆ ਹੈ | ਇਸ ਗੱਲ ਦਾ ਪ੍ਰਗਟਾਵਾ ਬਲੱਡ ਡੋਨਰਜ਼ ਸੁਸਾਇਟੀ ਗੁਰਦਾਸਪੁਰ ਦੇ ਸੰਸਥਾਪਕ ਰਾਜੇਸ਼ ਬੱਬੀ ਨੇ ਕੀਤਾ | ਉਨ੍ਹਾਂ ਕਿਹਾ ਕਿ ਚਰਨਜੀਤ ਅਹੂਜਾ ਨੇ ਆਪਣੇ ਸਟੂਡੀਓ ਦਾ ਨਾਮ ਸੰਗੀਤਕਾ ਆਪਣੀ ਪਤਨੀ ਦੇ ਨਾਮ 'ਤੇ ਰੱਖਿਆ ਹੋਇਆ ਹੈ ਜੋ ਕਿ ਨਵੀਂ ਦਿੱਲੀ ਅਤੇ ਸਾਹਿਬਜ਼ਾਦਾ ਅਜੀਤ ਸਿੰਘ ਨਗਰ ਵਿਖੇ ਸਥਿਤ ਹਨ |