ਤਾਰੀਖ ਅਤੇ ਸਮਾਂ ਲੋਡ ਹੋ ਰਿਹਾ ਹੈ...
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-09-2025

ਬੱਚਿਆਂ ਨਾਲ ਵਾਪਰ ਰਹੀਆਂ ਘਟਨਾਵਾਂ ਖ਼ਿਲਾਫ਼ ਮੋਮਬੱਤੀ ਮਾਰਚ

Ad Position 21
No active advertisement
ਅਜੀਤ ਡੈਸਕ 23-09-2025
ਧਾਰੀਵਾਲ, 22 ਸਤੰਬਰ (ਸਵਰਨ ਸਿੰਘ)-ਕੁਲਦੀਪ ਮਸੀਹ ਪੰਜਾਬ ਸਟੇਟ ਇੰਚਾਰਜ ਲੀਗਲ ਕਿ੍ਸ਼ਚੀਅਨ ਐਕਸ਼ਨ ਕਮੇਟੀ ਆਲ ਇੰਡੀਆ ਦੀ ਅਗਵਾਈ ਹੇਠ ਧਾਰੀਵਾਲ ਸ਼ਹਿਰ ਅੰਦਰ ਮੋਮਬੱਤੀ ਮਾਰਚ ਕੱਢਿਆ ਗਿਆ, ਜਿਸ 'ਚ ਪਿਛਲੇ ਦਿਨੀਂ ਇਕ ਛੋਟੇ ਬੱਚੇ ਨਾਲ ਜਿਣਸੀ ਸੋਸ਼ਣ ਕਰਕੇ ਉਸ ਦਾ ਕਤਲ ਕਿਤਾ | ਇਸ ਵਾਰਦਾਤ ਨੂੰ ਅੰਜ਼ਾਮ ਦੇਣ ਵਾਲਾ ਇਕ ਪ੍ਰਵਾਸੀ ਸੀ, ਪਿਛਲੇ ਦਿਨਾਂ 'ਚ ਇਕ ਛੋਟੀ ਬੱਚੀ ਜਲੰਧਰ ਵਿਚ ਵੀ ਇਕ ਘਟਨਾ ਵਾਪਰੀ ਸੀ, ਇਹ ਵੀ ਇਕ ਪ੍ਰਵਾਸੀ ਸੀ, ਇਹੋ ਜਿਹੇ ਲੋਕਾਂ ਨੇ ਪੰਜਾਬ ਦਾ ਮਹੌਲ ਖ਼ਰਾਬ ਕੀਤਾ ਹੋਇਆ ਹੈ, ਜਿਸ ਖ਼ਿਲਾਫ਼ ਨਾਅਰੇ ਵੀ ਲਗਾਏ ਗਏ ਸਨ | ਪੰਜਾਬ ਸਰਕਾਰ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਅਪੀਲ ਕੀਤੀ ਕਿ ਇਹੋ ਜਿਹੇ ਲੋਕਾਂ ਨੂੰ ਸਖ਼ਤ ਸਜ਼ਾਵਾਂ ਦੇਣ ਤੇ ਨਾਲ ਹੀ ਕਿਹਾ ਕਿ ਪ੍ਰਵਾਸੀ ਲੋਕਾਂ ਨੂੰ ਪੰਜਾਬ ਅਉਣ ਤੋਂ ਪਹਿਲਾਂ ਆਪਣੀ ਵੇਰੀਫਿਕੇਸ਼ਨ ਕਰਵਾ ਕੇ ਸਰਟੀਫਿਕੇਟ ਦੱਸਣ 'ਤੇ ਹੀ ਪੰਜਾਬ 'ਚ ਕੰਮ ਕਰਨ ਦੀ ਇਜ਼ਾਜਤ ਹੋਵੇਗੀ | ਉਹ ਆਪਣਾ ਪਹਿਚਾਣ ਪੱਤਰ ਦਾ ਐਡਰੈੱਸ ਤੇ ਵੋਟ ਪੰਜਾਬ 'ਚ ਨਹੀਂ ਬਣਾਉਣਗੇ ਤੇ ਨਾ ਹੀ ਜ਼ਮੀਨ ਖਰੀਦ ਸਕਦੇ ਹਨ | ਇਹੋ ਜਿਹੀ ਪਾਲਸੀ ਪੰਜਾਬ ਸਰਕਾਰ ਨੂੰ ਬਣਾਉਣ ਵਾਸਤੇ ਵੀ ਕਿਹਾ ਤੇ ਸਖ਼ਤ ਕਾਨੂੰਨ ਵੀ ਬਣਾਏ ਜਾਣ ਤਾਂ ਕਿ ਕੋਈ ਵੀ ਵਿਅਕਤੀ ਅਜਿਹਾ ਨਾ ਕਰ ਸਕੇ ਤੇ ਬੱਚੇ ਤੇ ਲੜਕੀਆਂ ਸੁਰੱਖਿਅਤ ਰਹਿਣ | ਇਸ ਮੌਕੇ ਲੱਕੀ ਨਾਹਰ ਪੰਜਾਬ ਪ੍ਰਧਾਨ, ਰੋਬਿਨ ਮਸੀਹ ਕਾਦੀਆਂ, ਪੰਜਾਬ ਯੂਥ ਪ੍ਰਧਾਨ ਵਿਜੇ ਗਿੱਲ ਜ਼ਿਲ੍ਹਾ ਪ੍ਰਧਾਨ, ਡਿੰਪੀ ਬੱਬੇਹਾਲੀ ਹਲਕਾ ਇੰਚਾਰਜ ਗੁਰਦਾਸਪੁਰ, ਪ੍ਰਧਾਨ ਮੰਗਾ ਸਿੱਧੂ ਰੋਹਿਤ, ਸੁੀਮਤੀ ਮਨੀ ਤੁੰਗ, ਆਕਾਸ਼ ਤੇ ਨੌਜਵਾਨ ਯੂਥ ਵੀ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਜ਼ਿਮੀਂਦਾਰ ਭਰਾ ਮੰਡੀਆਂ 'ਚ ਸੁੱਕਾ ਝੋਨਾ ਲੈ ਕੇ ਆਉਣ- ਚੇਅਰਮੈਨ ਪੰਧੇਰ ਅਗਲੀ ਖ਼ਬਰ ਚਰਨਜੀਤ ਆਹੂਜਾ ਦੇ ਤੁਰ ਜਾਣ ਨਾਲ ਸੰਗੀਤ ਜਗਤ ਨੂੰ ਪਿਆ ਵੱਡਾ ਘਾਟਾ- ਰਾਜੇਸ਼ ਬੱਬੀ
Ad Position 24
No active advertisement