16-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-09-2025

ਕੈਬਨਿਟ ਮੰਤਰੀ ਲਾਲ ਚੰਦ ਕਟਾਰੂਚੱਕ 24 ਘੰਟੇ ਰਹਿੰਦੇ ਨੇ ਲੋਕਾਂ ਦੀ ਸੇਵਾ 'ਚ ਹਾਜ਼ਰ- ਸਾਹਿਬ ਸਿੰਘ ਸਭਾ

Ad Position 21
repet_subhas-goyals [Copy P29]
ਅਜੀਤ ਡੈਸਕ 23-09-2025
ਸੁਜਾਨਪੁਰ, 22 ਸਤੰਬਰ (ਜਗਦੀਪ ਸਿੰਘ)-ਪਿਛਲੇ ਕਈ ਦਿਨਾਂ ਤੋਂ ਪੰਜਾਬ ਦੇ ਕਈ ਇਲਾਕੇ ਹੜ੍ਹ ਦੀ ਮਾਰ ਹੇਠ ਹਨ ਅਤੇ ਪੰਜਾਬ ਅੰਦਰ ਹੜ੍ਹਾਂ ਨੇ ਲੋਕਾਂ ਦਾ ਵੱਡਾ ਨੁਕਸਾਨ ਕੀਤਾ ਹੈ | ਜਿੱਥੇ ਕਈ ਜਾਨਾਂ ਵੀ ਗਈਆਂ ਹਨ ਅਤੇ ਲੋਕਾਂ ਦੇ ਘਰਾਂ ਦੇ ਘਰ ਤਬਾਹ ਹੋ ਗਏ ਹਨ | ਜ਼ਮੀਨਾਂ ਖ਼ਰਾਬ ਹੋ ਗਈਆਂ ਹਨ ਅਤੇ ਫ਼ਸਲਾਂ ਦਾ ਵੱਡਾ ਨੁਕਸਾਨ ਹੋਇਆ, ਕਈ ਲੋਕਾਂ ਦੇ ਪਸ਼ੂ ਵੀ ਮਾਰੇ ਗਏ ਹਨ | ਸਰਕਾਰ ਵਲੋਂ ਕਾਫ਼ੀ ਰਾਹਤ ਲੋਕਾਂ ਨੂੰ ਦਿੱਤੀ ਜਾ ਰਹੀ ਹੈ ਤੇ ਹੋਰ ਸਮਾਜ ਸੇਵੀ ਸੰਸਥਾਵਾਂ ਸਾਰੀਆਂ ਹੀ ਲੋਕਾਂ ਦੇ ਇਸ ਦੁੱਖ ਦਰਦ ਵਿਚ ਹਿੱਸਾ ਲੈਣ ਲਈ ਅੱਗੇ ਤੋਂ ਅੱਗੇ ਵੱਧ ਕੇ ਕੰਮ ਕਰ ਰਹੀਆਂ ਹਨ | ਪਠਾਨਕੋਟ ਜ਼ਿਲੇ੍ਹ ਅੰਦਰ ਹੜ੍ਹ ਪ੍ਰਭਾਵਿਤ ਇਲਾਕਿਆਂ ਵਿਚ ਪੰਜਾਬ ਦੇ ਕੈਬਨਿਟ ਮੰਤਰੀ ਅਤੇ ਭੋਆ ਦੇ ਹਲਕਾ ਵਿਧਾਇਕ ਲਾਲ ਚੰਦ ਕਟਾਰੂਚੱਕ ਲੋਕਾਂ ਦੀ ਸੇਵਾ ਵਿਚ ਦਿਨ ਰਾਤ ਹਾਜ਼ਰ ਹਨ ਤੇ ਪੂਰੀ ਮਿਹਨਤ ਤੇ ਲਗਨ ਨਾਲ ਲੋਕਾਂ ਦੀ ਸੇਵਾ ਕਰ ਰਹੇ ਹਨ | ਇਨ੍ਹਾਂ ਗੱਲਾਂ ਦਾ ਪ੍ਰਗਟਾਵਾ ਆਮ ਆਦਮੀ ਪਾਰਟੀ ਦੇ ਹਲਕਾ ਸੁਜਾਨਪੁਰ ਜ਼ੋਨ ਇੰਚਾਰਜ ਸਾਹਿਬ ਸਿੰਘ ਸਾਬਾ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਕੀਤਾ | ਸਾਹਿਬ ਸਿੰਘ ਸਾਬਾ ਨੇ ਕਿਹਾ ਕਿ ਹੜ੍ਹ ਪ੍ਰਭਾਵਿਤ ਇਲਾਕਿਆਂ ਵਿਚ ਕਈ ਲੋਕ ਬੇਘਰ ਹੋ ਗਏ ਹਨ ਅਤੇ ਘਰਾਂ ਵਿਚ 10-10 ਫੁੱਟ ਪਾਣੀ ਵੜ ਗਿਆ ਹੈ | ਜਿਸ ਨਾਲ ਲੋਕਾਂ ਦਾ ਕੀਮਤੀ ਸਮਾਨ, ਹਜ਼ਾਰਾਂ ਪਸ਼ੂ ਇਸ ਪਾਣੀ ਵਿਚ ਲਪੇਟ ਵਿਚ ਆ ਗਏ ਹਨ | ਕੈਬਨਿਟ ਮੰਤਰੀ ਲਾਲ ਚੰਦ ਕਟਾਰੂਚੱਕ ਵਲੋਂ ਲੋਕਾਂ ਦੇ ਪੁਨਰਵਾਸ ਲਈ ਹਰ ਸੰਭਵ ਕੋਸ਼ਿਸ਼ ਕੀਤੀ ਜਾ ਰਹੀ ਹੈ ਅਤੇ ਸਰਕਾਰ ਹੜ੍ਹ ਪ੍ਰਭਾਵਿਤਾਂ ਨੂੰ ਜੋ ਸੁਵਿਧਾਵਾਂ ਦੇ ਰਹੀ ਹੈ, ਉਹ ਉਨ੍ਹਾਂ ਤੱਕ ਪਹੁੰਚਾਉਣ ਲਈ ਪੂਰੀ ਕੋਸ਼ਿਸ਼ ਕਰ ਰਹੇ ਹਨ | ਲਾਲ ਚੰਦ ਕਟਾਰੂ ਚੱਕ ਵਲੋਂ ਹੜ੍ਹ ਦੀ ਮਾਰ ਹੇਠ ਆਏ ਲੋਕਾਂ ਨੂੰ ਵਿੱਤੀ ਸਹਾਇਤਾ ਵੀ ਦਿੱਤੀ ਗਈ | ਉਨ੍ਹਾਂ ਕਿਹਾ ਕਿ ਅਜਿਹੇ ਲੋਕਾਂ ਦੀ ਸੇਵਾ ਵਿਚ ਹਰ ਵੇਲੇ ਹਾਜ਼ਰ ਰਹਿਣ ਵਾਲੇ ਆਗੂਆਂ ਦਾ ਸਾਨੂੰ ਪੂਰਾ ਸਹਿਯੋਗ ਕਰਨਾ
Ad Position 22
No active advertisement
ਪਿਛਲੀ ਖ਼ਬਰ ਮਾਧੋਪੁਰ ਰਾਵੀ ਦਰਿਆ ਦੇ ਕੰਢੇ ਚੱਲ ਰਹੀ ਮਾਈਨਿੰਗ ਅਗਲੀ ਖ਼ਬਰ ਉਲਾਸ ਪ੍ਰੋਗਰਾਮ ਤਹਿਤ 9500 ਵਿਅਕਤੀਆਂ ਨੇ ਸਕੂਲਾਂ 'ਚ ਪਹੁੰਚ ਕੇ ਪ੍ਰੀਖਿਆ 'ਚ ਕੀਤੀ ਸ਼ਮੂਲੀਅਤ
Ad Position 24