16-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-09-2025

ਮਾਧੋਪੁਰ ਰਾਵੀ ਦਰਿਆ ਦੇ ਕੰਢੇ ਚੱਲ ਰਹੀ ਮਾਈਨਿੰਗ

Ad Position 21
repet_subhas-goyals [Copy P29]
Ad Position 21
drinking water
ਮਾਈਨਿੰਗ ਦੌਰਾਨ ਟਿੱਪਰ ਭਰਦੀ ਹੋਈ ਜੇ.ਸੀ.ਬੀ. | ਤਸਵੀਰ: ਵਿਨੋਦ <br/> 23-09-2025
ਪਠਾਨਕੋਟ, 22 ਸਤੰਬਰ (ਵਿਨੋਦ)- ਰਾਵੀ ਦਰਿਆ ਦੇ ਚੱਲਦੇ ਪੰਜਾਬ ਦੇ ਕਈ ਜ਼ਿਲਿ੍ਹਆਂ ਵਿਚ ਹੜ੍ਹਾਂ ਨੇ ਤਬਾਹੀ ਮਚਾਈ ਸੀ ਪਰ ਮਾਈਨਿੰਗ ਮਾਫ਼ੀਆ ਅੱਜ ਵੀ ਬਿਨਾਂ ਕਿਸੇ ਭੈਅ ਦੇ ਮਾਈਨਿੰਗ ਕਰ ਰਿਹਾ ਹੈ | ਜਦੋਂ ਸਾਡੀ ਟੀਮ ਵਲੋਂ ਮਾਧੋਪੁਰ ਦੇ ਨਜ਼ਦੀਕ ਰਾਵੀ ਦਰਿਆ ਦਾ ਦੌਰਾ ਕੀਤਾ ਗਿਆ ਤਾਂ ਦਰਿਆ ਦੇ ਕੰਡੇ ਜੇ.ਸੀ.ਬੀ. ਮਸ਼ੀਨਾਂ ਲਗਾ ਕੇ ਟਿੱਪਰ ਭਰੇ ਜਾ ਰਹੇ ਸਨ ਤੇ ਇਹ ਕੰਮ ਬਿਨਾਂ ਕਿਸੇ ਭੈਅ ਦੇ ਧੜੱਲੇ ਨਾਲ ਕੀਤਾ ਜਾ ਰਿਹਾ ਸੀ ਉੱਥੇ ਹੀ ਮੌਜੂਦ ਇਕ ਕੰਮ ਕਰਵਾ ਰਹੇ ਵਿਅਕਤੀ ਨੂੰ ਪੁੱਛਿਆ ਗਿਆ ਤਾਂ ਉਸ ਦਾ ਕਹਿਣਾ ਸੀ ਕਿ ਉਹ ਇਹ ਮਾਈਨਿੰਗ ਰਸਤਾ ਬਣਾਉਣ ਲਈ ਕਰ ਰਹੇ ਹਨ | ਜਦੋਂ ਉਨ੍ਹਾਂ ਨੂੰ ਪੁੱਛਿਆ ਕਿ ਇਹ ਕੰਮ ਸਰਕਾਰੀ ਹੈ ਜਾਂ ਪ੍ਰਾਈਵੇਟ ਤਾਂ ਉਨ੍ਹਾਂ ਦਾ ਕਹਿਣਾ ਸੀ ਕਿ ਇਹ ਪ੍ਰਾਈਵੇਟ ਤੌਰ 'ਤੇ ਹੀ ਅਸੀਂ ਕਰਵਾ ਰਹੇ ਹਾਂ | ਉਨ੍ਹਾਂ ਨੂੰ ਜਦੋਂ ਇਸ ਬਾਰੇ ਮਨਜ਼ੂਰੀ ਦੀ ਗੱਲ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਸਾਨੂੰ ਮਨਜ਼ੂਰੀ ਦਾ ਕੋਈ ਪਤਾ ਨਹੀਂ ਹੈ | ਜ਼ਿਕਰਯੋਗ ਹੈ ਕਿ ਰਾਵੀ ਦਰਿਆ ਨਾਲ ਲੱਗਦੇ ਜੰਮੂ-ਕਸ਼ਮੀਰ ਦੇ ਕਠੂਆ ਦੇ ਡਿਪਟੀ ਕਮਿਸ਼ਨਰ ਵਲੋਂ ਰਾਵੀ ਦਰਿਆ 'ਚ ਮਾਈਨਿੰਗ ਕਰਨ ਦੇ ਇਕ ਕਿੱਲੋਮੀਟਰ ਦੇ ਦਾਇਰੇ 'ਤੇ ਪੂਰੀ ਤਰ੍ਹਾਂ ਰੋਕ ਲਗਾ ਦਿੱਤੀ ਗਈ ਹੈ ਜਦਕਿ ਜ਼ਿਲ੍ਹਾ ਪਠਾਨਕੋਟ ਵਲੋਂ ਇਸ ਤਰ੍ਹਾਂ ਦਾ ਕੋਈ ਵੀ ਸਖ਼ਤ ਐਕਸ਼ਨ ਨਾ ਲਏ ਜਾਣ ਦੇ ਚੱਲਦੇ ਮਾਈਨਿੰਗ ਮਾਫ਼ੀਆ ਦੇ ਹੌਸਲੇ ਬੁਲੰਦ ਨਜ਼ਰ ਆ ਰਹੇ ਹਨ ਤੇ ਮਾਈਨਿੰਗ ਮਾਫ਼ੀਆ ਧੜੱਲੇ ਨਾਲ ਮਾਈਨਿੰਗ ਕਰ ਰਿਹਾ ਹੈ | ਗੱਲ ਦੱਸਣ ਯੋਗ ਹੈ ਕਿ ਇਸ ਵੇਲੇ ਪੰਜਾਬ ਹੜ੍ਹਾਂ ਦੇ ਕਹਿਰ ਵਿਚੋਂ ਗੁਜ਼ਰ ਰਿਹਾ.ਹੈ ਪਰ ਪ੍ਰਸ਼ਾਸਨ ਵਲੋਂ ਅੱਜ ਵੀ ਗੈਰ ਕਾਨੂੰਨੀ ਮਾਈਨਿੰਗ ਨੂੰ ਰੋਕਣ ਲਈ ਕੋਈ ਢੱੁਕਵੇਂ ਕਦਮ ਚੁੱਕਦਾ ਨਜ਼ਰ ਨਹੀਂ ਆ ਰਿਹਾ ਹੈ ਜਿਸ ਦੇ ਚੱਲਦੇ ਮਾਈਨਿੰਗ ਮਾਫ਼ੀਆ ਦੇ ਹੌਸਲੇ ਪੂਰੀ ਤਰ੍ਹਾਂ ਬੁਲੰਦ ਨਜ਼ਰ ਆ ਰਹੇ ਹਨ | ਕਿਤੇ ਨਾ ਕਿਤੇ ਪ੍ਰਸ਼ਾਸਨ ਦੀ ਢਿੱਲੀ ਕਾਰਜ ਪ੍ਰਣਾਲੀ ਮਾਈਨਿੰਗ ਮਾਫ਼ੀਆ ਲਈ ਵਰਦਾਨ ਸਾਬਤ ਹੋ ਰਹੀ ਹੈ | ਜਿਸ ਕਾਰਨ ਉਹ ਬਿਨਾਂ ਕਿਸੀ ਰੋਕ ਟੋਕ ਦੇ ਮਾਈਨਿੰਗ ਕਰਦੇ ਨਜ਼ਰ ਆ ਰਹੇ ਹਨ ਜਦ ਇਸ ਸਬੰਧ ਵਿਚ ਡਿਪਟੀ ਕਮਿਸ਼ਨਰ ਅਦਿੱਤਿਆ ਉਪਲ ਨੂੰ ਬਾਰ-ਬਾਰ ਫੋਨ 'ਤੇ ਸੰਪਰਕ ਕਰਨ ਦੀ ਕੋਸ਼ਿਸ਼ ਕੀਤੀ ਗਈ ਤਾਂ ਉਨ੍ਹਾਂ ਵਲੋਂ ਫੋਨ ਨਹੀਂ ਉਠਾਇਆ ਗਿਆ |
Ad Position 22
No active advertisement
ਪਿਛਲੀ ਖ਼ਬਰ ਭਾਜਪਾ ਨੇਤਾ ਨੂੰ ਕੁਹਾੜੀ ਨਾਲ ਹਮਲਾ ਕਰਕੇ ਕੀਤਾ ਜ਼ਖ਼ਮੀ ਅਗਲੀ ਖ਼ਬਰ ਕੈਬਨਿਟ ਮੰਤਰੀ ਲਾਲ ਚੰਦ ਕਟਾਰੂਚੱਕ 24 ਘੰਟੇ ਰਹਿੰਦੇ ਨੇ ਲੋਕਾਂ ਦੀ ਸੇਵਾ 'ਚ ਹਾਜ਼ਰ- ਸਾਹਿਬ ਸਿੰਘ ਸਭਾ
Ad Position 24