06-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-09-2025

ਐਡਵੋਕੇਟ ਸੇਖਵਾਂ ਵਲੋਂ ਵੱਖ-ਵੱਖ ਸੜਕਾਂ 'ਤੇ ਨੀਹ ਪੱਥਰ ਰੱਖੇ <br/>

Ad Position 21
repet_subhas-goyals [Copy P29]
ਐਡਵੋਕੇਟ ਜਗਰੂਪ ਸਿੰਘ ਸੇਖਵਾਂ ਭੈਣੀ ਬਾਂਗਰ ਵਿਖੇ ਫਿਰਨੀ ਦਾ ਨੀਂਹ ਪੱਥਰ ਰੱਖਣ ਮੌਕੇ | ਤਸਵੀਰ : ਹਰਦੀਪ ਸਿੰਘ ਸੰਧੂ <br/> 24-09-2025
ਕਾਦੀਆਂ, 23 ਸਤੰਬਰ (ਹਰਦੀਪ ਸਿੰਘ ਸੰਧੂ)-ਐਡਵੋਕੇਟ ਜਗਰੂਪ ਸਿੰਘ ਸੇਖਵਾਂ ਵਲੋਂ ਹਲਕੇ ਦੇ ਪਿੰਡ ਭੈਣੀ ਬਾਂਗਰ ਦੀਆਂ ਫਿਰਨੀਆਂ ਦੇ ਨੀਂਹ ਪੱਥਰ ਰੱਖੇ ਗਏ | ਇਸ ਤੋਂ ਇਲਾਵਾ ਕਾਦੀਆਂ ਤੋਂ ਭੰਗਵਾਂ, ਸਲਾਹਪੁਰ ਸੜਕ ਦੇ ਨੀਂਹ ਪੱਥਰ ਰੱਖੇ | ਇਸ ਮੌਕੇ ਐਡਵੋਕੇਟ ਜਗਰੂਪ ਸੇਖਵਾਂ ਨੇ ਕਿਹਾ ਕਿ ਭੈਣੀ ਬਾਂਗਰ ਪਿੰਡ ਦੇ ਚਾਰ-ਚੁਫ਼ੇਰੇ ਬਣਨ ਵਾਲੀ ਫਿਰਨੀ ਦੀ ਲੰਬਾਈ 1 ਕਿਲੋਮੀਟਰ ਤੇ ਚੌੜਾਈ 10 ਫੁੱਟ ਉਪਰ 16 ਲੱਖ 60 ਹਜ਼ਾਰ ਰੁਪਏ ਖ਼ਰਚਾ ਆਵੇਗਾ | ਇਸੇ ਪਿੰਡ ਤੁਗਲਵਾਲਾ ਵਿਖੇ ਸਟੇਡੀਅਮ ਤੋਂ ਡੇਰੇ ਤੱਕ ਲਗਪਗ ਡੇਢ ਕਿਲੋਮੀਟਰ 10 ਫੁੱਟ ਚੌੜੀ ਫਿਰਨੀ ਸੜਕ ਦੀ 19 ਲੱਖ ਰੁਪਏ ਲਾਗਤ ਆਵੇਗੀ | ਕਾਦੀਆਂ ਤੋਂ ਭੰਗਵਾਂ, ਸਲਾਹਪੁਰ, ਪੰਡੋਰੀ ਰੋਡ ਸੜਕ 12 ਫੁੱਟ ਤੋਂ 16 ਫੁੱਟ ਕੀਤੀ ਜਾ ਰਹੀ ਹੈ, ਜਿਸ ਦੀ ਲੰਬਾਈ ਕਰੀਬਨ 6 ਕਿਲੋਮੀਟਰ ਬਣਦੀ ਹੈ, ਇਸ 'ਤੇ 3 ਕਰੋੜ 60 ਲੱਖ ਰੁਪਏ ਖ਼ਰਚਾ ਆਵੇਗਾ | ਇਸ ਮੌਕੇ ਸੀਨੀਅਰ ਆਗੂ ਬਲਵਿੰਦਰ ਸਿੰਘ ਸੋਨਾ ਬਾਜਵਾ, ਚੇਅਰਮੈਨ ਜਸਪਾਲ ਸਿੰਘ ਪੰਧੇਰ, ਭਗਵੰਤ ਸਿੰਘ ਰਾਜੂਬੇਲਾ, ਨਿਰਮਲ ਸਿੰਘ ਐੱਸ.ਡੀ.ਓ., ਮਲਕੀਤ ਸਿੰਘ ਨਾਥਪੁਰ, ਅਮਰੀਕ ਸਿੰਘ ਸਲਾਹਪੁਰ, ਲਖਵਿੰਦਰ ਸਿੰਘ ਪੀ.ਏ., ਗੁਰਮੀਤ ਸਿੰਘ ਐੱਸ.ਐੱਚ.ਓ. ਥਾਣਾ ਕਾਦੀਆਂ, ਗੁਰਨਾਮ ਸਿੰਘ ਐੱਸ.ਐੱਚ.ਓ. ਕਾਹਨੂੰਵਾਨ, ਬਲਜੀਤ ਸਿੰਘ ਸਰਪੰਚ ਚੱਕ ਸਰੀਫ਼, ਸੁਰਜੀਤ ਸਿੰਘ ਪੀ.ਐੱਸ.ਓ., ਹਰਦਿਆਲ ਸਿੰਘ ਧੱਕੜ ਆਦਿ ਹਾਜ਼ਰ ਸਨ |

Ad Position 22
No active advertisement
ਪਿਛਲੀ ਖ਼ਬਰ ਪਿੰਡ ਬੱਲੜਵਾਲ ਵਿਖੇ ਪਿ੍ੰਸੀਪਲ ਸੁਲੱਖਣ ਸਿੰਘ ਭੇਟ ਪੱਤਣ ਵਲੋਂ ਕਾਂਗਰਸੀ ਵਰਕਰਾਂ ਨਾਲ ਮੀਟਿੰਗ <br/> ਅਗਲੀ ਖ਼ਬਰ ਪੁਲਿਸ ਵਲੋਂ ਫਿਰੌਤੀਆਂ ਮੰਗਣ ਵਾਲੇ ਗਰੋਹ ਦਾ ਪਰਦਾਫਾਸ਼ <br/>
Ad Position 24