06-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-09-2025

ਪਿੰਡ ਬੱਲੜਵਾਲ ਵਿਖੇ ਪਿ੍ੰਸੀਪਲ ਸੁਲੱਖਣ ਸਿੰਘ ਭੇਟ ਪੱਤਣ ਵਲੋਂ ਕਾਂਗਰਸੀ ਵਰਕਰਾਂ ਨਾਲ ਮੀਟਿੰਗ <br/>

Ad Position 21
repet_subhas-goyals [Copy P29]
ਪਿੰਡ ਬੱਲੜਵਾਲ ਵਿਖੇ ਮੀਟਿੰਗ ਉਪਰੰਤ ਕਾਂਗਰਸੀ ਵਰਕਰਾਂ ਸਮੇਤ ਪਿ੍ੰ. ਸੁਲੱਖਣ ਸਿੰਘ ਭੇਟ ਪੱਤਣ | ਅਜੀਤ ਤਸਵੀਰ <br/> 24-09-2025
ਬਟਾਲਾ, 23 ਸਤੰਬਰ (ਸਤਿੰਦਰ ਸਿੰਘ)-ਵਿਧਾਨ ਸਭਾ ਹਲਕਾ ਸ੍ਰੀ ਹਰਗੋਬਿੰਦਪੁਰ ਸਾਹਿਬ ਅਧੀਨ ਆਉਂਦੇ ਪਿੰਡ ਬੱਲੜਵਾਲ 'ਚ ਸੁਖਦੇਵ ਸਿੰਘ ਆੜ੍ਹਤੀ ਦੇ ਗ੍ਰਹਿ ਵਿਖੇ ਵਿਧਾਨ ਸਭਾ ਵਿਚ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਦੇ ਨਜ਼ਦੀਕੀ ਸਾਥੀ ਤੇ ਪੰਜਾਬ ਦੇ ਉਪ ਚੇਅਰਮੈਨ ਪਿ੍ੰਸੀਪਲ ਸ: ਸੁਲੱਖਣ ਸਿੰਘ ਭੇਟ ਪੱਤਣ ਵਲੋਂ ਕਾਂਗਰਸੀ ਵਰਕਰਾਂ ਨਾਲ ਮੀਟਿੰਗ ਕੀਤੀ ਗਈ | ਇਸ ਮੌਕੇ ਪਿ੍ੰਸੀਪਲ ਸੁਲੱਖਣ ਸਿੰਘ ਨੇ ਕਾਂਗਰਸ ਪਾਰਟੀ ਦੀਆਂ ਗਤੀਵਿਧੀਆਂ ਸਬੰਧੀ ਵਿਚਾਰ ਚਰਚਾ ਕੀਤੀ | ਉਨ੍ਹਾਂ ਕਿਹਾ ਕਿ ਪੂਰੇ ਪੰਜਾਬ ਸਮੇਤ ਹਲਕਾ ਸ੍ਰੀ ਹਰਗੋਬਿੰਦਪੁਰ ਸਾਹਿਬ ਵਿਚ ਕਾਂਗਰਸ ਪਾਰਟੀ ਪੂਰੀ ਤਰ੍ਹਾਂ ਮਜ਼ਬੂਤ ਹੈ ਅਤੇ ਆਉਣ ਵਾਲੀਆਂ ਸਾਰੀਆਂ ਚੋਣਾਂ ਵਿਚ ਕਾਂਗਰਸੀ ਉਮੀਦਵਾਰ ਵਿਰੋਧੀ ਪਾਰਟੀਆਂ ਨੂੰ ਤਕੜੀ ਹਾਰ ਦੇਣਗੇ | ਇਸ ਮੌਕੇ ਜਸਵੰਤ ਸਿੰਘ ਜੋਤੀ, ਪੀ.ਏ. ਰਾਜਦੇਵ ਸਿੰਘ ਚੌਧਰੀਵਾਲ, ਗੁਰਨਾਮ ਸਿੰਘ ਸਿੱਧਵਾਂ, ਬਲਕਾਰ ਸਿੰਘ ਦਕੌਹਾ, ਜਸਵਿੰਦਰ ਸਿੰਘ ਕੋਟਲੀ ਲੇਹਲ, ਪ੍ਰਧਾਨ ਸੁਰਿੰਦਰ ਸਿੰਘ ਬੱਲੜਵਾਲ, ਰਤਨ ਸਿੰਘ, ਸੀਨੀਅਰ ਕਾਂਗਰਸੀ ਆਗੂ ਲਛਮਣ ਸਿੰਘ ਭੋਲ, ਜਤਿੰਦਰ ਸਿੰਘ ਬਲੜਵਾਲ, ਗਗਨਦੀਪ ਸਿੰਘ ਬਾਘੇ, ਸੂਰਤ ਸਿੰਘ ਬੱਲੜਵਾਲ, ਲਖਵਿੰਦਰ ਸਿੰਘ, ਮਨਜੀਤ ਸਿੰਘ, ਅਮਰਦੀਪ ਸਿੰਘ, ਸੁਖਜਿੰਦਰ ਸਿੰਘ, ਸੁਰਿੰਦਰ ਸਿੰਘ, ਸੂਬੇਦਾਰ ਜਗੀਰ ਸਿੰਘ ਮਾੜੀ ਟਾਂਡਾ, ਜਸਬੀਰ ਸਿੰਘ, ਨਿਰਮਲ ਸਿੰਘ, ਬਖਸ਼ੀਸ਼ ਸਿੰਘ, ਦਲੀਪ ਸਿੰਘ, ਸੁਖਦੇਵ ਸਿੰਘ, ਮਲਕੀਤ ਸਿੰਘ, ਜਸਵਿੰਦਰ ਸਿੰਘ, ਰਵਿੰਦਰ ਸਿੰਘ, ਹਰਜਿੰਦਰ ਸਿੰਘ, ਸਤਨਾਮ ਸਿੰਘ, ਕੇਵਲ ਸਿੰਘ, ਹਰਵਿੰਦਰ ਸਿੰਘ, ਨਾਨਕ ਸਿੰਘ, ਸੁੱਚਾ ਸਿੰਘ, ਜਗੀਰ ਸਿੰਘ ਬਾਘੇ ਆਦਿ ਹਾਜ਼ਰ ਸਨ |

Ad Position 22
No active advertisement
ਪਿਛਲੀ ਖ਼ਬਰ ਸੇਂਟ ਕਬੀਰ ਪਬਲਿਕ ਸਕੂਲ ਵਿਚ ਬਾਬਾ ਫ਼ਰੀਦ ਜੀ ਦੇ ਆਗਮਨ ਦਿਵਸ ਨੂੰ ਵਿਸ਼ਵ ਪੰਜਾਬੀ ਦਿਵਸ ਦੇ ਰੂਪ 'ਚ ਮਨਾਇਆ <br/> ਅਗਲੀ ਖ਼ਬਰ ਐਡਵੋਕੇਟ ਸੇਖਵਾਂ ਵਲੋਂ ਵੱਖ-ਵੱਖ ਸੜਕਾਂ 'ਤੇ ਨੀਹ ਪੱਥਰ ਰੱਖੇ <br/>
Ad Position 24