ਬਟਾਲਾ, 23 ਸਤੰਬਰ (ਸਤਿੰਦਰ ਸਿੰਘ)-ਆਰ.ਡੀ. ਖੋਸਲਾ ਡੀ.ਏ.ਵੀ. ਮਾਡਲ ਸੀਨੀਅਰ ਸੈਕੰਡਰੀ ਸਕੂਲ ਬਟਾਲਾ ਦੇ ਵਿਦਿਆਰਥੀਆਂ ਨੇ ਸ਼ਾਨਦਾਰ ਪ੍ਰਦਰਸ਼ਨ ਕੀਤਾ ਤੇ ਪੰਜਾਬ ਸਕੂਲ ਖੇਡਾਂ ਪਾਵਰਲਿਫਟਿੰਗ ਜ਼ਿਲ੍ਹਾ ਟੂਰਨਾਮੈਂਟ 'ਚ ਪਹਿਲਾ ਸਥਾਨ ਪ੍ਰਾਪਤ ਕੀਤਾ | ਰੁਦਰ ਰੇਹਾਨ, ਦਕਸ਼, ਰਾਘਵ ਤੇ ਕਰਨ ਦੀ ਟੀਮ ਨੇ ਅੰਡਰ-19 ਵਰਗ ਵਿਚ ਪਹਿਲਾ ਸਥਾਨ ਪ੍ਰਾਪਤ ਕੀਤਾ, ਜਦੋਂ ਕਿ ਗਗਨ, ਯੁਵਰਾਜ ਸਿੰਘ ਨੇ ਅੰਡਰ-19 ਵਰਗ 'ਚ ਦੂਜਾ ਸਥਾਨ ਪ੍ਰਾਪਤ ਕੀਤਾ | ਇਸ ਪ੍ਰਾਪਤੀ 'ਤੇ ਸਕੂਲ ਦੇ ਚੇਅਰਮੈਨ ਅਰਵਿੰਦ ਖੋਸਲਾ, ਪ੍ਰਧਾਨ ਅਜੈ ਖੋਸਲਾ, ਪਿ੍ੰਸੀਪਲ ਡਾ. ਬਿੰਦੂ ਭੱਲਾ ਨੇ ਵਿਦਿਆਰਥੀਆਂ ਨੂੰ ਵਧਾਈ ਦਿੱਤੀ ਤੇ ਉਨ੍ਹਾਂ ਨੂੰ ਉੱਜਵਲ ਭਵਿੱਖ ਲਈ ਉਤਸ਼ਾਹਿਤ ਕੀਤਾ | ਉਨ੍ਹਾਂ ਕਿਹਾ ਕਿ ਇਹ ਸਫਲਤਾ ਉਨ੍ਹਾਂ ਦੀ ਸਖ਼ਤ ਮਿਹਨਤ, ਸਮਰਪਣ ਤੇ ਟੀਮ ਭਾਵਨਾ ਦਾ ਨਤੀਜਾ ਹੈ | ਉਨ੍ਹਾਂ ਵਿਦਿਆਰਥੀਆਂ ਤੋਂ ਨਿਰੰਤਰ ਵਧੀਆ ਪ੍ਰਦਰਸ਼ਨ ਦੀ ਉਮੀਦ ਪ੍ਰਗਟਾਈ | ਵਿਦਿਆਰਥੀਆਂ ਨੂੰ ਵਧਾਈ ਦਿੰਦੇ ਹੋਏ ਉਨ੍ਹਾਂ ਨੇ ਉਨ੍ਹਾਂ ਦੇ ਮਾਪਿਆਂ ਤੇ ਟੀਮ ਕੋਚ ਤਰਲੋਕ ਸਿੰਘ, ਰਾਜਬੀਰ ਸਿੰਘ ਅਤੇ ਸ਼੍ਰੀਮਤੀ ਸ਼੍ਰੇਸ਼ਠਾ ਸ਼ਰਮਾ ਦੀ ਸ਼ਾਨਦਾਰ ਸਿਖਲਾਈ ਤੇ ਮਾਰਗ ਦਰਸ਼ਨ ਲਈ ਸ਼ਾਲਾਘਾ ਕੀਤੀ | ਅਜਿਹੇ ਟੂਰਨਾਮੈਂਟ ਵਿਦਿਆਰਥੀਆਂ ਨੂੰ ਆਪਣੀ ਸਮਰੱਥਾ ਤੇ ਦਿ੍ੜਤਾ ਦਾ ਪ੍ਰਦਰਸ਼ਨ ਕਰਨ ਲਈ ਇਕ ਵਧੀਆ ਪਲੇਟਫਾਰਮ ਪ੍ਰਦਾਨ ਕਰਦੇ ਹਨ | ਸਕੂਲ ਪ੍ਰਸ਼ਾਸਨ ਨੇ ਵਿਦਿਆਰਥੀਆਂ ਨੂੰ ਭਵਿੱਖ ਵਿੱਚ ਅਜਿਹੇ ਖੇਡ ਮੁਕਾਬਲਿਆਂ ਵਿਚ ਹਿੱਸਾ ਲੈਣ ਲਈ ਉਤਸ਼ਾਹਿਤ ਕੀਤਾ |