ਬਟਾਲਾ, 23 ਸਤੰਬਰ (ਸਤਿੰਦਰ ਸਿੰਘ)-ਸੇਂਟ ਵਾਰੀਅਰਜ਼ ਸਕੂਲ ਕਾਦੀਆਂ ਦੇ ਵਿਦਿਆਰਥੀਆਂ ਨੇ ਬੀਤੇ ਦਿਨੀਂ ਮੱਧ ਪ੍ਰਦੇਸ਼ ਦੇ ਜਬਲਪੁਰ 'ਚ ਹੋਈ ਸੀ. ਆਈ. ਐੱਸ. ਸੀ. ਈ. ਰਾਸ਼ਟਰ ਪੱਧਰ ਦੀ ਮੁੱਕੇਬਾਜ਼ੀ ਚੈਂਪੀਅਨਸ਼ਿਪ 'ਚ ਆਪਣੇ ਸ਼ਾਨਦਾਰ ਪ੍ਰਦਰਸ਼ਨ ਨਾਲ ਸੰਸਥਾ ਦਾ ਨਾਂਅ ਰੌਸ਼ਨ ਕੀਤਾ | ਇਸ ਤੋਂ ਪਹਿਲਾਂ ਐਂਬਰੋਜੀਅਲ ਸਕੂਲ ਜ਼ੀਰਾ, ਫਿਰੋਜ਼ਪੁਰ ਵਿਖੇ ਹੋਈ ਖੇਤਰੀ ਪੱਧਰ ਦੇ ਮੁਕਾਬਲੇ 'ਚ ਸੇਂਟ ਵਾਰੀਅਰਜ਼ ਸਕੂਲ ਦੇ 15 ਵਿਦਿਆਰਥੀਆਂ ਨੇ ਤਗਮੇ ਜਿੱਤੇ ਸਨ, ਜਿਨ੍ਹਾਂ 'ਚੋਂ 12 ਸੋਨ ਤਗਮੇ ਜੇਤੂਆਂ ਨੇ ਰਾਸ਼ਟਰੀ ਚੈਂਪੀਅਨਸ਼ਿਪ ਲਈ ਜਗ੍ਹਾ ਬਣਾਈ | ਸਕੂਲ ਦੇ ਮੁੱਕੇਬਾਜ਼ੀ ਟੀਮ ਨੇ ਦਿ੍ੜਤਾ ਤੇ ਹੁਨਰ ਦਾ ਪ੍ਰਦਰਸ਼ਨ ਕਰਦੇ ਹੋਏ ਰਾਸ਼ਟਰੀ ਚੈਂਪੀਅਨਸ਼ਿਪ ਵਿਚ ਪ੍ਰਭਾਵਸ਼ਾਲੀ 10 ਤਗਮੇ ਪ੍ਰਾਪਤ ਕਰ ਕੇ ਸੰਸਥਾ ਦਾ ਮਾਣ ਵਧਾਇਆ | ਇਨ੍ਹਾਂ ਵਿਚ ਹਰਲੀਨ ਕੌਰ ਸੋਨ ਤਗਮਾ, ਖੁਲਬੀਰ ਸਿੰਘ, ਸਿਮਰਨਜੀਤ ਕੌਰ, ਨਵਦੀਪ ਕੌਰ, ਸਾਹਿਬਦੀਪ ਕੌਰ ਚਾਂਦੀ ਦਾ ਤਗਮਾ ਤੇ ਮਹਿਕਪ੍ਰੀਤ ਕੌਰ, ਸਤਕੀਰਤ ਸਿੰਘ, ਅਰਸ਼ਪ੍ਰੀਤ ਸਿੰਘ, ਸੋਹੇਲ ਠਾਕੁਰ, ਜਸ਼ਨਪ੍ਰੀਤ ਸਿੰਘ ਨੇ ਕਾਂਸੇ ਦਾ ਤਗਮਾ ਜਿੱਤਿਆ | ਪ੍ਰਬੰਧਕਾਂ ਨੇ ਦੱਸਿਆ ਕਿ ਸਕੂਲ ਦੀ ਮੁੱਕੇਬਾਜ਼ੀ ਟੀਮ ਦਾ ਸ਼ਾਲਾਘਾਯੋਗ ਪ੍ਰਦਰਸ਼ਨ ਨੌਜਵਾਨ ਖਿਡਾਰੀਆਂ ਦੇ ਅਣਥੱਕ ਯਤਨਾਂ ਅਤੇ ਮੁੱਕੇਬਾਜ਼ੀ ਕੋਚ ਸ਼੍ਰੀ ਨਵਤੇਜ ਸਿੰਘ ਅਤੇ ਰਮਨਦੀਪ ਕੌਰ ਦੀ ਖੇਡ ਪ੍ਰਤੀ ਸਮਰਪਣ ਦੀ ਭਾਵਨਾ ਨੂੰ ਦਰਸਾਉਂਦਾ ਹੈ | ਪਿ੍ੰਸੀਪਲ ਪਰਮਵੀਰ ਸਿੰਘ ਨੇ ਕਿਹਾ ਕਿ ਸਾਡੇ ਵਿਦਿਆਰਥੀਆਂ ਨੇ ਇਕ ਵਾਰ ਫਿਰ ਰਾਸ਼ਟਰੀ ਪੱਧਰ 'ਤੇ ਆਪਣੀ ਕਾਬਲੀਅਤ ਸਾਬਤ ਕੀਤੀ ਹੈ | ਡਾਇਰੈਕਟਰ ਸਰਵਣ ਸਿੰਘ ਨੇ ਐਥਲੀਟਾਂ ਦੀ ਲਗਨ ਲਈ ਪ੍ਰਸ਼ੰਸਾ ਕੀਤੀ ਤੇ ਸੇਂਟ ਵਾਰੀਅਰਜ਼ ਸਕੂਲ ਵਿਚ ਉੱਭਰ ਰਹੀਆਂ ਖੇਡ ਪ੍ਰਤਿਭਾਵਾਂ ਲਈ ਵਿਸ਼ਵ ਪੱਧਰੀ ਸਿਖਲਾਈ ਸਹੂਲਤਾਂ ਪ੍ਰਦਾਨ ਕਰਨ ਦਾ ਭਰੋਸਾ ਦਿੱਤਾ |