ਚੰਡੀਗੜ੍ਹ, 7 ਸਤੰਬਰ- ਸੀਐੱਮ ਭਗਵੰਤ ਸਿੰਘ ਮਾਨ ਨੇ ਆਪਣੇ ਐਕਸ ਹੈਂਡਲ ’ਤੇ ਨਾਰਥ ਜ਼ੋਨ ਬੈਡਮਿੰਟਨ ਚੈਂਪੀਅਨਸ਼ਿਪ ’ਚ 10 ਤਗ਼ਮੇ (4 ਗੋਲਡ, 3 ਸਿਲਵਰ, 3 ਬ੍ਰੌਂਜ਼) ਜਿੱਤ ਕੇ ਇਤਿਹਾਸ ਰਚਣ ਵਾਲੇ ਪੰਜਾਬ ਦੇ ਹੋਣਹਾਰ ਖਿਡਾਰੀਆਂ ਨੂੰ ਮੁਬਾਰਕ ਦਿੰਦਿਆਂ ਲਿਖਿਆ, ਪੰਜਾਬ ਨੂੰ ਖੇਡਾਂ ਵਿਚ ਮੁੜ ਨੰਬਰ ਵਨ ਬਣਾਉਣ ਦਾ ਸਾਡਾ ਸੁਪਨਾ ਹੁਣ ਸਾਕਾਰ ਹੋ ਰਿਹਾ ਹੈ। 'ਖੇਡਾਂ ਵਤਨ ਪੰਜਾਬ ਦੀਆਂ' ਅਤੇ ਸਾਡੀ ਨਵੀਂ ਖੇਡ ਨੀਤੀ ਸਦਕਾ ਅੱਜ ਸਾਡੇ ਨੌਜਵਾਨ ਹਰ ਮੈਦਾਨ ਵਿਚ ਪੰਜਾਬ ਦਾ ਝੰਡਾ ਬੁਲੰਦ ਕਰ ਰਹੇ ਹਨ।
ਸਾਰੇ ਖਿਡਾਰੀਆਂ ਨੂੰ 'ਨੈਸ਼ਨਲ ਚੈਂਪੀਅਨਸ਼ਿਪ' ਦੀ ਸਿੱਧੀ ਐਂਟਰੀ ਲਈ ਸ਼ੁਭਕਾਮਨਾਵਾਂ। ਸਾਡੀ ਸਰਕਾਰ ਤੁਹਾਡੀ ਤਰੱਕੀ ਲਈ ਹਰ ਕਦਮ 'ਤੇ ਤੁਹਾਡੇ ਨਾਲ ਖੜ੍ਹੀ ਹੈ..ਇਨਕਲਾਬ ਜ਼ਿੰਦਾਬਾਦ !