ਸ਼ਾਹਪੁਰ ਕੰਢੀ, 24 ਸਤੰਬਰ (ਰਣਜੀਤ ਸਿੰਘ)-ਪਿੰਡ ਛੰਨੀ ਮੁਆਲਾ ਦੀ ਇਕ ਔਰਤ ਨੇ ਪਿਛਲੀ ਰਾਤ ਕੋਈ ਜ਼ਹਿਰੀਲੀ ਵਸਤੂ ਖਾ ਕੇ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ | ਲੜਕੀ ਦੇ ਭਰਾ ਰਾਹੁਲ ਸਿੰਘ ਨੇ ਥਾਣਾ ਸ਼ਾਹਪੁਰ ਕੰਢੀ ਵਿਖੇ ਬਿਆਨ ਦਰਜ ਕਰਵਾਏ ਕਿ 8 ਸਾਲ ਪਹਿਲਾਂ ਉਸ ਦੀ ਭੈਣ ਦਾ ਵਿਆਹ ਹਰਦੀਪ ਸਿੰਘ ਨਾਲ ਹੋਇਆ ਸੀ | ਉਸ ਦੇ 2 ਪੁੱਤਰ ਵੀ ਹਨ | ਪਰ ਉਹ ਕੱੁਝ ਬਿਮਾਰ ਰਹਿੰਦੀ ਸੀ | ਜਿਸ ਕਾਰਨ ਦਿਮਾਗੀ ਤੌਰ 'ਤੇ ਪ੍ਰੇਸ਼ਾਨ ਸੀ | ਬੀਤੀ ਰਾਤ ਜਦੋਂ ਘਰ ਵਾਲੇ ਪਿੰਡ ਵਿਚ ਹੁੰਦੀ ਰਾਮ ਲੀਲ੍ਹਾ ਦੇਖਣ ਗਏ ਤਾਂ ਉਸ ਨੇ ਪਿੱਛੋਂ ਕੋਈ ਜ਼ਹਿਰੀਲੀ ਵਸਤੂ ਖਾ ਲਈ | ਜਦੋਂ ਘਰਵਾਲੇ ਵਾਪਸ ਆਏ ਤਾਂ ਉਸ ਦੀ ਹਾਲਤ ਗੰਭੀਰ ਨੰੂ ਦੇਖਦੇ ਹੋਏ ਹਸਪਤਾਲ ਲੈ ਗਏ | ਜਿੱਥੇ ਉਸ ਦੀ ਮੌਤ ਹੋ ਗਈ | ਥਾਣਾ ਸ਼ਾਹਪੁਰ ਕੰਢੀ ਪੁਲਿਸ ਨੇ ਬੀ.ਐਨ.ਐਸ. ਦੀ ਧਾਰਾ 194 ਤਹਿਤ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ |