ਸੁਜਾਨਪੁਰ, 24 ਸਤੰਬਰ (ਜਗਦੀਪ ਸਿੰਘ)-ਸੁਜਾਨਪੁਰ ਹਲਕੇ ਦੇ ਪਹਿਲੇ ਵਿਧਾਇਕ ਰਹੇ ਪ੍ਰਧਾਨ ਚਮਨ ਲਾਲ ਦੀ 35ਵੀਂ ਬਰਸੀ 'ਤੇ ਪ੍ਰਧਾਨ ਚਮਨ ਲਾਲ ਮੈਮੋਰੀਅਲ ਫਾਊਾਡੇਸ਼ਨ ਅਤੇ ਲਾਈਨ ਕਲੱਬ ਸੁਜਾਨਪੁਰ ਹਰਮਨ ਵਲੋਂ ਸਾਂਝੇ ਤੌਰ 'ਤੇ ਇਕ ਖ਼ੂਨਦਾਨ ਮੁਫ਼ਤ ਅੱਖਾਂ ਤੇ ਹੱਡੀਆਂ ਦੀ ਜਾਂਚ ਕੈਂਪ ਦਾ ਆਯੋਜਨ ਕੀਤਾ ਗਿਆ | ਕੈਂਪ ਦੀ ਸ਼ੁਰੂਆਤ ਲਾਈਨਜ਼ ਕਲੱਬ 321ਡੀ ਦੇ ਮੌਜੂਦਾ ਗਵਰਨਰ ਲਾਈਨ ਬੀ.ਐਮ. ਗੋਇਲ ਵਲੋਂ ਜੋਤ ਜਗਾ ਕੇ ਕੀਤੀ ਗਈ | ਕੈਂਪ 'ਚ ਨਗਰ ਕੌਂਸਲ ਪ੍ਰਧਾਨ ਅਨੁਰਾਧਾ ਬਾਲੀ, ਉਪ ਪ੍ਰਧਾਨ ਸੁਰਿੰਦਰ ਮਿਨਹਾਸ, ਵੀ.ਡੀ.ਜੀ. 1 ਲਾਈਨ ਜੀ.ਐਸ. ਭਾਟੀਆ, ਵੀ.ਡੀ.ਜੀ.-2 ਲਾਈਨ ਰਜੀਵ ਖੋਸਲਾ, ਸਤੀਸ਼ ਮਹਿੰਦਰੂ, ਵਿਨੋਦ ਮਹਾਜਨ, ਜਨਕ ਸਿੰਘ, ਵਿਜੇ ਪਾਸੀ ਅਤੇ ਹਰਜੀਤ ਸਿੰਘ ਵਿਸ਼ੇਸ਼ ਤੌਰ 'ਤੇ ਸ਼ਾਮਿਲ ਹੋਏ | ਕੈਂਪ 'ਚ 120 ਲੋਕਾਂ ਵਲੋਂ ਖ਼ੂਨਦਾਨ ਕੀਤਾ ਗਿਆ | ਅੱਖਾਂ ਦੇ ਮਾਹਿਰ ਡਾਕਟਰ ਕੇ.ਡੀ. ਸਿੰਘ ਤੇ ਉਨ੍ਹਾਂ ਦੀ ਟੀਮ ਵਲੋਂ 300 ਦੇ ਕਰੀਬ ਲੋਕਾਂ ਦੀਆਂ ਅੱਖਾਂ ਦੀ ਜਾਂਚ ਅਤੇ ਹੱਡੀਆਂ ਦੇ ਰੋਗਾਂ ਦੇ ਮਾਹਿਰ ਡਾਕਟਰ ਜੀ.ਐਸ. ਰੰਧਾਵਾ ਤੇ ਉਨ੍ਹਾਂ ਦੀ ਟੀਮ ਵਲੋਂ 310 ਦੇ ਲਗਭਗ ਮਰੀਜ਼ਾਂ ਦੀ ਜਾਂਚ ਕੀਤੀ ਗਈ ਅਤੇ ਮੁਫ਼ਤ ਦਵਾਈਆਂ ਦਿੱਤੀਆਂ ਗਈਆਂ | ਪ੍ਰਧਾਨ ਚਮਨ ਲਾਲ ਮੈਮੋਰੀਅਲ ਫਾਊਾਡੇਸ਼ਨ ਵਲੋਂ 250 ਜ਼ਰੂਰਤਮੰਦ ਲੋਕਾਂ ਨੂੰ ਕੰਬਲ ਵੰਡੇ ਗਏ | ਆਏ ਹੋਏ ਮਹਿਮਾਨਾਂ ਨੇ ਕਿਹਾ ਕਿ ਪ੍ਰਧਾਨ ਚਮਨ ਲਾਲ ਇਕ ਬਹੁਤ ਹੀ ਨੇਕ ਤੇ ਇਮਾਨਦਾਰ ਸ਼ਖ਼ਸੀਅਤ ਦੇ ਮਾਲਕ ਸਨ | ਜਿਨ੍ਹਾਂ ਨੂੰ ਅੱਜ 35 ਸਾਲ ਬਾਅਦ ਵੀ ਯਾਦ ਕੀਤਾ ਜਾ ਰਿਹਾ ਹੈ | ਇਸ ਮੌਕੇ ਲਾਈਨਜ਼ ਕਲੱਬ ਸੁਜਾਨਪੁਰ ਦੇ ਪ੍ਰਧਾਨ ਲਾਈਨ ਵਿਨੋਦ ਮਹਾਜਨ, ਲਾਈਨ ਵਿਨੇ ਵਿੱਗ, ਲਾਇਨ ਸੁਭਾਸ਼ ਅਬਰੋਲ, ਰਾਜ ਕੁਮਾਰ ਗੁਪਤਾ, ਰੇਤਾਸ ਮਹਾਜਨ, ਸੁਭਾਸ਼ ਚੰਦਰ, ਉਨਮੇਸ਼, ਕਮਲ ਡੋਗਰਾ, ਡਾ: ਰਘੁਬੀਰ ਸਿੰਘ, ਸਤੀਸ਼ ਸ਼ਰਮਾ, ਆਰ.ਐਸ. ਜਸਰੋਟੀਆ, ਐਸ.ਕੇ. ਭਗਤ, ਨਰੇਸ਼ ਸ਼ਰਮਾ, ਡਾ: ਰਕੇਸ਼ ਸ਼ਰਮਾ, ਜੀ.ਐਸ. ਪਠਾਨੀਆ, ਰਜੇਸ਼ ਕੰਡਾ, ਸੁਰੇਸ਼ ਮਹਾਜਨ ਰਾਜੂ, ਸੁਰਿੰਦਰ ਸ਼ਰਮਾ, ਸੁਨੀਲ ਮਹਾਜਨ, ਤਰਲੋਕ ਮਹਾਜਨ, ਨਵਲ ਕਿਸ਼ੋਰ ਸ਼ਰਮਾ, ਰੇਣੂ ਮਹਾਜਨ, ਸੋਨੀਆ ਮਹਾਜਨ, ਸੰਗੀਤਾ ਮਹਾਜਨ, ਸ਼ਿਖਾ ਮਹਾਜਨ ਆਦਿ ਹਾਜ਼ਰ ਸਨ |