29-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-09-2025

28 ਨੂੰ ਕਰਵਾਏ ਜਾ ਰਹੇ ਟੇਡੇਕਸ ਕੈਲੇਡੋਨੀਅਨ 'ਚ ਅੰਤਰਰਾਸ਼ਟਰੀ ਪੱਧਰ ਦੀਆਂ ਹਸਤੀਆਂ ਹੋਣਗੀਆਂ ਸ਼ਾਮਿਲ-ਸ੍ਰੀਜਲ ਗੁਪਤਾ

Ad Position 21
No active advertisement
ਅਜੀਤ ਡੈਸਕ 25-09-2025
ਪਠਾਨਕੋਟ, 24 ਸਤੰਬਰ (ਸੰਧੂ)-ਪਠਾਨਕੋਟ ਦੇ ਇਤਿਹਾਸ 'ਚ ਇਕ ਮੀਲ ਪੱਥਰ ਦੀ ਨਿਸ਼ਾਨਦੇਹੀ ਕਰਦੇ ਹੋਏ ਟੇਡੇਕਸ ਕੈਲੇਡੋਨੀਅਨ ਦਾ ਆਯੋਜਨ ਸ੍ਰੀਜਲ ਗੁਪਤਾ ਦੀ ਅਗਵਾਈ ਹੇਠ 28 ਸਤੰਬਰ ਨੂੰ ਸਵੇਰੇ 10:30 ਵਜੇ ਪਠਾਨਕੋਟ ਦੇ ਢਾਂਗੂ ਰੋਡ ਸਥਿਤ ਨਿੱਜੀ ਹੋਟਲ ਵਿਚ ਕੀਤਾ ਜਾ ਰਿਹਾ ਹੈ | ਇਹ ਸਮਾਗਮ ਸ਼ਹਿਰ ਤੇ ਆਲੇ ਦੁਆਲੇ ਦੇ ਖੇਤਰਾਂ ਲਈ ਗਿਆਨ, ਪ੍ਰੇਰਨਾ ਅਤੇ ਨਵੀਨਤਾ ਲਈ ਇਕ ਪਲੇਟਫ਼ਾਰਮ ਹੈ | ਇਸ ਸਬੰਧੀ ਗੱਲਬਾਤ ਕਰਦੇ ਹੋਏ ਸਮਾਜ ਸੇਵਕ ਰੇ ਪ੍ਰੋਗਰਾਮ ਦੇ ਆਯੋਜਕ ਸ੍ਰੀਜਲ ਗੁਪਤਾ ਨੇ ਦੱਸਿਆ ਕਿ ਟੇਡੇਕਸ ਕੈਲੇਡੋਨੀਅਨ ਦਾ ਉਦੇਸ਼ ਪਠਾਨਕੋਟ ਦੇ ਸਮੁੱਚੇ ਵਿਕਾਸ ਨੂੰ ਤੇਜ਼ ਕਰਨਾ ਅਤੇ ਹਰੇਕ ਵਿਅਕਤੀ, ਵਿਦਿਆਰਥੀ, ਕਾਰੋਬਾਰੀ, ਸਮਾਜ ਸੇਵਕ ਜਾਂ ਪੇਸ਼ੇਵਰ ਨੂੰ ਸ਼ਾਮਿਲ ਕਰਕੇ ਸਕਾਰਾਤਮਿਕ ਤਬਦੀਲੀ ਲਿਆਉਣਾ ਹੈ | ਉਨ੍ਹਾਂ ਦੱਸਿਆ ਕਿ ਇਸ ਸਮਾਗਮ ਵਿਚ ਦੁਨੀਆਂ ਭਰ ਦੇ ਉੱਘੇ ਬੁਲਾਰੇ ਅਤੇ ਅੰਤਰਰਾਸ਼ਟਰੀ ਹਸਤੀਆਂ ਸ਼ਾਮਿਲ ਹੋਣਗੀਆਂ ਜਿਨ੍ਹਾਂ ਵਿਚ ਐਸ. ਪਿ੍ਯਾਂਕ ਖੜਗੇ (ਇਲੈਕਟ੍ਰਾਨਿਕਸ ਅਤੇ ਆਈ.ਟੀ. ਮੰਤਰੀ, ਕਰਨਾਟਕ ਸਰਕਾਰ), ਜੀਨ ਬੈਪਟਿਸਟ ਜੇਬਾਰੀ (ਸਾਬਕਾ ਟਰਾਂਸਪੋਰਟ ਮੰਤਰੀ, ਫਰਾਂਸ), ਪੈਟਰਿਸ ਫੌਰ (ਮੁੱਖ ਕਾਰਜਕਾਰੀ, ਫਰਾਂਸੀਸੀ ਰਾਸ਼ਟਰਪਤੀ), ਸੁਖਜਿੰਦਰ ਸਿੰਘ ਰੰਧਾਵਾ (ਸੰਸਦ ਮੈਂਬਰ, ਗੁਰਦਾਸਪੁਰ), ਡਾ: ਰਾਜੀਵ ਭਾਰਦਵਾਜ (ਸੰਸਦ ਮੈਂਬਰ, ਕਾਂਗੜਾ, ਹਿਮਾਚਲ ਪ੍ਰਦੇਸ਼), ਪ੍ਰਤਾਪ ਸਿੰਘ ਬਾਜਵਾ (ਵਿਰੋਧੀ ਧਿਰ ਦੇ ਨੇਤਾ, ਪੰਜਾਬ), ਪੌਲੀਨਾ ਬ੍ਰਾਂਡਬਰਗ (ਸਮਾਨਤਾ ਮੰਤਰੀ, ਸਵੀਡਨ), ਰਾਧਾ ਆਧਾਰ (ਵਿਸ਼ੇਸ਼ ਸਹਾਇਕ, ਸੰਯੁਕਤ ਰਾਜ ਅਮਰੀਕਾ ਦੇ ਰਾਸ਼ਟਰਪਤੀ), ਲੂਕਾਸ ਮੈਂਡਲ (ਮੈਂਬਰ, ਯੂਰਪੀਅਨ ਸੰਸਦ), ਲੋਂਬਾ ਜੇਰੀਬੀ (ਸਾਬਕਾ ਮੰਤਰੀ, ਟਿਊਨੀਸ਼ੀਆ), ਐਂਡਰੇਈ ਕੋਰੋਬੀਨੇਕ (ਸੰਸਦ ਮੈਂਬਰ, ਐਸਟੋਨੀਆ), ਮੋਹਿਤ ਜੈਨ (ਮੁੱਖ ਸੰਚਾਲਨ ਅਧਿਕਾਰੀ, ਟਾਈਮਜ਼ ਆਫ਼ ਇੰਡੀਆ ਗਰੁੱਪ), ਰਾਜੀਵ ਟਿਮੋਥੀ ਨੰਦਵਾਨੀ ਗਲੋਬਲ ਬੀ.ਡੀ. ਲੀਡ, ਬੈਨਾਂਸ), ਟੀਮੋ ਹਰੱਕਾ (ਸੰਸਦ ਮੈਂਬਰ ਅਤੇ ਸਾਬਕਾ ਟਰਾਂਸਪੋਰਟ ਅਤੇ ਸੰਚਾਰ ਮੰਤਰੀ, ਫਿਨਲੈਂਡ), ਰਿਚਰਡ ਲੁਕਾਕਸ (ਮਾਹਿਰ, ਗਲੋਬਲ ਜੋਖ਼ਮ ਅਤੇ ਭੂ-ਰਾਜਨੀਤਿਕ ਏਜੰਡਾ, ਵਿਸ਼ਵ ਆਰਥਿਕ ਫੋਰਮ ਅਤੇ ਸੰਯੁਕਤ ਰਾਸ਼ਟਰ) ਅਤੇ ਇਸ ਸਮਾਗਮ ਦੇ ਕਿਊਰੇਟਰ ਸ੍ਰੀਜਲ ਗੁਪਤਾ ਸ਼ਾਮਿਲ. ਹਨ, ਜਿਨ੍ਹਾਂ ਨੇ ਪਠਾਨਕੋਟ ਨੂੰ ਵਿਸ਼ਵ ਪੱਧਰ 'ਤੇ ਪ੍ਰਦਰਸ਼ਿਤ ਕਰਨ ਅਤੇ ਨੌਜਵਾਨਾਂ ਵਿਚ ਨਵੀਨਤਾ ਦੀ ਭਾਵਨਾ ਨੂੰ ਜਗਾਉਣ ਦੀ ਕੋਸ਼ਿਸ਼ ਕੀਤੀ |
Ad Position 22
No active advertisement
ਪਿਛਲੀ ਖ਼ਬਰ ਕੇਂਦਰ ਵਲੋਂ ਨਿਰਧਾਰਿਤ ਵਿਸ਼ੇਸ਼ ਟੀਮ ਨੇ ਹੜ੍ਹ ਪ੍ਰਭਾਵਿਤ ਖੇਤਰਾਂ ਦਾ ਦੌਰਾ ਕਰਕੇ ਖੇਤਰ ਦੀ ਕੀਤੀ ਜਾਂਚ ਅਗਲੀ ਖ਼ਬਰ ਸੁਜਾਨਪੁਰ ਹਲਕੇ ਦੇ ਪਹਿਲੇ ਵਿਧਾਇਕ ਪ੍ਰਧਾਨ ਚਮਨ ਲਾਲ ਦੀ ਬਰਸੀ 'ਤੇ ਖ਼ੂਨਦਾਨ ਕੈਂਪ
Ad Position 24