ਪਠਾਨਕੋਟ, 24 ਸਤੰਬਰ (ਸੰਧੂ)-ਏ.ਐਂਡ.ਐਮ. ਜੇਮਸ ਕੈਂਬਰਿਜ ਇੰਟਰਨੈਸ਼ਨਲ ਸਕੂਲ ਪਠਾਨਕੋਟ ਨੇ ਅਕਸ਼ੈ ਮਹਾਜਨ, ਵਾਈਸ ਚੇਅਰਮੈਨ ਨਮਨ ਮਹਾਜਨ ਤੇ ਪਿ੍ੰਸੀਪਲ ਡਾ: ਹਿਤਾਂਸ਼ੂ ਕੁਮਾਰ ਦੀ ਪ੍ਰਧਾਨਗੀ ਹੇਠ ਵਿਸ਼ਵ ਪੰਜਾਬੀ ਦਿਵਸ ਬਹੁਤ ਉਤਸ਼ਾਹ ਨਾਲ ਮਨਾਇਆ | ਇਸ ਸਮਾਗਮ ਨੂੰ ਬਾਬਾ ਫ਼ਰੀਦ ਜੀ ਦੇ ਜਨਮ ਦਿਵਸ 'ਤੇ ਵਿਸ਼ਵ ਪੰਜਾਬੀ ਦਿਵਸ ਵਜੋਂ ਮਨਾਇਆ ਗਿਆ | ਇਸ ਮੌਕੇ ਵਿਦਿਆਰਥੀਆਂ ਨੇ ਪੰਜਾਬੀ ਭਾਸ਼ਾ, ਸੱਭਿਆਚਾਰ, ਪਰੰਪਰਾਵਾਂ ਤੇ ਕਦਰਾਂ-ਕੀਮਤਾਂ ਦੀ ਸੁੰਦਰਤਾ ਨੂੰ ਉਜਾਗਰ ਕਰਨ ਵਾਲੀਆਂ ਕਵਿਤਾਵਾਂ, ਗੀਤ, ਚਾਰਟ ਅਤੇ ਹੋਰ ਗਤੀਵਿਧੀਆਂ ਪੇਸ਼ ਕੀਤੀਆਂ | ਵਿਦਿਆਰਥੀਆਂ ਨੇ ਪੰਜਾਬੀ ਧੁਨੀਆਂ, ਪੰਜਾਬੀ ਕਵਿਤਾ, ਪੰਜਾਬੀ ਸੱਭਿਆਚਾਰ ਤੇ ਪੰਜਾਬ ਦੇ ਮਹਾਨ ਸੰਤਾਂ ਤੇ ਅਧਿਆਤਮਿਕ ਕਵੀਆਂ ਵਿਚੋਂ ਇਕ ਬਾਬਾ ਫ਼ਰੀਦ ਜੀ ਦੇ ਜੀਵਨ 'ਤੇ ਸੁੰਦਰ ਚਾਰਟ ਤਿਆਰ ਕਰਕੇ ਵੀ ਸਰਗਰਮੀ ਨਾਲ ਹਿੱਸਾ ਲਿਆ | ਉਨ੍ਹਾਂ ਦੇ ਯਤਨਾਂ ਨੇ ਭਾਸ਼ਾ, ਅਧਿਆਤਮਿਕਤਾ ਅਤੇ ਪਰੰਪਰਾ ਪ੍ਰਤੀ ਉਨ੍ਹਾਂ ਦੇ ਪਿਆਰ ਅਤੇ ਸਤਿਕਾਰ ਨੂੰ ਦਰਸਾਇਆ | ਜਿਸ ਨਾਲ ਜਸ਼ਨ ਸਾਰਥਿਕ ਅਤੇ ਯਾਦਗਾਰੀ ਬਣ ਗਿਆ | ਇਸ ਵਿਸ਼ੇਸ਼ ਮੌਕੇ ਪਿ੍ੰਸੀਪਲ ਡਾ: ਹਿਤਾਂਸ਼ੂ ਕੁਮਾਰ ਨੇ ਆਪਣੇ ਸੰਬੋਧਨ ਵਿਚ ਵਿਸ਼ਵ ਪੰਜਾਬੀ ਦਿਵਸ ਦੀ ਮਹੱਤਤਾ ਬਾਰੇ ਦੱਸਿਆ |