29-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-09-2025

ਨੌਜਵਾਨ ਪੀੜ੍ਹੀ ਨੂੰ ਭਗਵਾਨ ਸ੍ਰੀ ਰਾਮ ਦੇ ਜੀਵਨ ਤੋਂ ਸਿੱਖਣ ਦੀ ਲੋੜ -ਵਿਕਰਮ ਮਹਾਜਨ

Ad Position 21
No active advertisement
ਅਜੀਤ ਡੈਸਕ 25-09-2025
ਪਠਾਨਕੋਟ, 24 ਸਤੰਬਰ (ਸੰਧੂ)-ਸ੍ਰੀ ਰਾਮ ਕਲਾ ਮੰਚ ਸੁੰਦਰ ਨਗਰ ਸਥਿਤ ਪਾਰਕ ਵਿਖੇ ਪ੍ਰਧਾਨ ਜਸਵੀਰ ਸਿੰਘ ਅਤੇ ਨਿਰਦੇਸ਼ਕ ਪੰਕਜ ਚੌਧਰੀ ਦੀ ਪ੍ਰਧਾਨਗੀ ਹੇਠ ਸ਼ਰਧਾ ਅਤੇ ਉਤਸ਼ਾਹ ਨਾਲ ਰਾਮ ਲੀਲ੍ਹਾ ਦਾ ਆਯੋਜਨ ਕਰ ਰਿਹਾ ਹੈ | ਦੂਜੀ ਰਾਤ ਮਾਰਕੀਟ ਕਮੇਟੀ ਪਠਾਨਕੋਟ ਦੇ ਚੇਅਰਮੈਨ ਵਿਕਾਸ ਸੈਣੀ ਤੇ ਕਾਂਗਰਸ ਆਗੂ ਸੁਦੇਸ਼ ਬੱਬੀ ਮੁੱਖ ਮਹਿਮਾਨ ਸਨ | ਮੰਚ ਦੇ ਸਰਪ੍ਰਸਤ ਅਤੇ ਸੀਨੀਅਰ ਡਿਪਟੀ ਮੇਅਰ ਵਿਕਰਮ ਮਹਾਜਨ ਨੇ ਉਨ੍ਹਾਂ ਦਾ ਸਵਾਗਤ ਕੀਤਾ | ਇਸ ਮੌਕੇ ਸੀਨੀਅਰ ਡਿਪਟੀ ਮੇਅਰ ਵਿਕਰਮ ਮਹਾਜਨ ਨੇ ਕਿਹਾ ਕਿ ਰਾਮ ਲੀਲ੍ਹਾ ਦਾ ਆਯੋਜਨ ਕਰਨ ਵਾਲੇ ਕਲੱਬਾਂ ਦੇ ਸਮੂਹ ਦਾ ਇਕੋ-ਇਕ ਉਦੇਸ਼ ਨਵੀਂ ਪੀੜ੍ਹੀ ਨੂੰ ਭਗਵਾਨ ਰਾਮ ਚੰਦਰ ਦੇ ਜੀਵਨ ਤੋਂ ਜਾਣੂ ਕਰਵਾਉਣਾ ਹੈ | ਇਸ ਤੋਂ ਇਲਾਵਾ ਸਾਨੂੰ ਚੰਗੇ ਲੋਕਾਂ ਤੋਂ ਸਿੱਖਣਾ ਚਾਹੀਦਾ ਹੈ, ਜਿਨ੍ਹਾਂ ਦੇ ਕਰਮ ਪੁੰਨ ਹਨ ਅਤੇ ਜਿਨ੍ਹਾਂ ਦੀ ਸਫਲਤਾ ਗੁਣਾਂ 'ਤੇ ਅਧਾਰਿਤ ਹੈ | ਇਸ ਮੌਕੇ ਮਾਰਕੀਟ ਕਮੇਟੀ ਦੇ ਚੇਅਰਮੈਨ ਵਿਕਾਸ ਸੈਣੀ ਨੇ ਸ੍ਰੀ ਰਾਮ ਕਲਾ ਮੰਚ ਤੇ ਸੀਨੀਅਰ ਡਿਪਟੀ ਮੇਅਰ ਵਿਕਰਮ ਮਹਾਜਨ ਦੁਆਰਾ ਆਯੋਜਿਤ ਰਾਮ ਲੀਲ੍ਹਾ ਪ੍ਰਦਰਸ਼ਨ ਦੁਆਰਾ ਸਮਾਜ ਨੂੰ ਦਿੱਤੇ ਜਾ ਰਹੇ ਸਕਾਰਾਤਮਿਕ ਸੰਦੇਸ਼ ਦੀ ਪ੍ਰਸ਼ੰਸਾ ਕੀਤੀ | ਇਸ ਮੌਕੇ ਕਲੱਬ ਨੇ ਮਹਿਮਾਨਾਂ ਚੇਅਰਮੈਨ ਵਿਕਾਸ ਸੈਣੀ ਤੇ ਸੁਦੇਸ਼ ਬੱਬੀ ਨੂੰ ਭਗਵਾਨ ਸ੍ਰੀ ਰਾਮ ਦੀਆਂ ਤਸਵੀਰਾਂ ਦੇ ਰੂਪ ਵਿਚ ਯਾਦਗਾਰੀ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਗਿਆ | ਇਸ ਮੌਕੇ ਖਜ਼ਾਨਚੀ ਰਾਜੀਵ ਚੌਧਰੀ, ਸਾਹਿਲ ਚੌਧਰੀ, ਵਿਸ਼ੂ, ਸ਼ੇਖਰ ਚੌਧਰੀ, ਰਮਨ ਡੋਗਰਾ, ਮਨੋਹਰ ਲਾਲ ਸਭਾ, ਨਰਿੰਦਰ ਕੁਮਾਰ, ਰਾਹੁਲ ਵਰਮਾ, ਰਾਕੇਸ਼ ਸ਼ਰਮਾ, ਕਰਨਪ੍ਰੀਤ ਲਵਲੀ, ਲਾਲੀ ਆਦਿ ਮੌਜੂਦ ਸਨ |
Ad Position 22
No active advertisement
ਪਿਛਲੀ ਖ਼ਬਰ ਏ.ਐਂਡ.ਐਮ. ਜੇਮਸ ਕੈਂਬਰਿਜ ਇੰਟਰਨੈਸ਼ਨਲ ਸਕੂਲ ਪਠਾਨਕੋਟ ਵਿਖੇ ਵਿਸ਼ਵ ਪੰਜਾਬੀ ਦਿਵਸ ਮਨਾਇਆ ਅਗਲੀ ਖ਼ਬਰ ਮੁੱਖ ਮੰਤਰੀ ਸਿਹਤ ਕਾਰਡ ਦੇ ਰਜਿਸਟ੍ਰੇਸ਼ਨ ਕੈਂਪਾਂ 'ਚ ਲੋਕਾਂ ਦਾ ਭਰਵਾਂ ਉਤਸ਼ਾਹ-ਸੰਧੂ/ਸ਼ਰਮਾ
Ad Position 24