29-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-09-2025

ਮੁੱਖ ਮੰਤਰੀ ਸਿਹਤ ਕਾਰਡ ਦੇ ਰਜਿਸਟ੍ਰੇਸ਼ਨ ਕੈਂਪਾਂ 'ਚ ਲੋਕਾਂ ਦਾ ਭਰਵਾਂ ਉਤਸ਼ਾਹ-ਸੰਧੂ/ਸ਼ਰਮਾ

Ad Position 21
No active advertisement
ਅਜੀਤ ਡੈਸਕ 25-09-2025
ਪਠਾਨਕੋਟ, 24 ਸਤੰਬਰ (ਸੰਧੂ)-10 ਲੱਖ ਰੁਪਏ ਦੇ ਮੁਫ਼ਤ ਇਲਾਜ ਦੀ ਸਹੂਲਤ ਵਾਲ਼ੇ ਮੁੱਖ ਮੰਤਰੀ ਸਿਹਤ ਕਾਰਡ ਦੇ ਰਜਿਸਟ੍ਰੇਸ਼ਨ ਕੈਂਪਾਂ 'ਚ ਲੋਕਾਂ ਦਾ ਭਰਵਾਂ ਉਤਸ਼ਾਹ ਦੇਖਣ ਨੂੰ ਮਿਲ ਰਿਹਾ ਹੈ | ਤਰਨਤਾਰਨ ਦੇ ਕੈਂਪਾਂ 'ਚ ਇਲਾਕਾ ਵਾਸੀ ਵੱਡੀ ਗਿਣਤੀ 'ਚ ਪਹੁੰਚ ਕੇ ਰਜਿਸਟ੍ਰੇਸ਼ਨ ਕਰਵਾ ਰਹੇ ਹਨ ਤੇ ਇਸ ਸਹੂਲਤ ਲਈ ਲੋਕ ਮਾਨ ਸਰਕਾਰ ਦਾ ਦਿਲੋਂ ਧੰਨਵਾਦ ਕਰ ਰਹੇ ਹਨ | ਉਕਤ ਗੱਲ 'ਆਪ' ਦੇ ਜ਼ਿਲ੍ਹਾ ਪ੍ਰਧਾਨ ਅਮਨਦੀਪ ਸਿੰਘ ਸੰਧੂ ਤੇ ਹਲਕਾ ਇੰਚਾਰਜ ਵਿਭੂਤੀ ਸ਼ਰਮਾ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਹੀ | ਉਨ੍ਹਾਂ ਕਿਹਾ ਕਿ ਪਿਛਲੀਆਂ ਸਰਕਾਰਾਂ ਨੇ ਸਿਹਤ ਸੰਭਾਲ ਤੇ ਸਹੂਲਤਾਂ ਦੇ ਨਾਮ 'ਤੇ ਸਿਰਫ਼ ਵਾਅਦੇ ਕੀਤੇ ਤੇ ਲੋਕਾਂ ਦੀਆਂ ਜ਼ਿੰਦਗੀਆਂ ਨਾਲ ਖਿਲਵਾੜ ਕੀਤਾ | ਪਰ ਮਾਨ ਸਰਕਾਰ ਦਾ ਹੈਲਥ ਕਾਰਡ ਹੁਣ ਹਰ ਗ਼ਰੀਬ ਪਰਿਵਾਰ ਲਈ ਇਲਾਜ ਦੀ ਗਾਰੰਟੀ ਬਣ ਕੇ ਆ ਰਿਹਾ ਹੈ, ਕੋਈ ਵੀ ਬਿਮਾਰ ਪੈਸੇ ਦੀ ਕਮੀ ਕਾਰਨ ਇਲਾਜ ਤੋਂ ਵਾਂਝਾ ਨਹੀਂ ਰਹੇਗਾ | ਪੰਜਾਬ ਦੇ ਸਿਹਤ ਵਿਭਾਗ 'ਚ ਡਾਕਟਰਾਂ ਦੀ ਕਮੀ ਨੂੰ ਪੂਰਾ ਕਰਨ ਲਈ ਪੰਜਾਬ ਸਰਕਾਰ ਲਗਾਤਾਰ ਭਰਤੀਆਂ ਕਰ ਰਹੀ ਹੈਂ | ਇਸ ਤੋਂ ਇਲਾਵਾ ਡਾਕਟਰਾਂ ਵਲੋਂ ਮੈਡੀਕਲ ਦੇ ਵਿਦਿਆਰਥੀਆਂ ਨੂੰ ਸਪੈਸ਼ਲ ਟ੍ਰੇਨਿੰਗਾਂ ਦਿੱਤੀਆਂ ਜਾ ਰਹੀਆਂ ਹਨ | ਅਸੀਂ 700 ਡਾਕਟਰਾਂ ਨੂੰ ਦਿਲ ਦੇ ਰੋਗਾਂ ਦੇ ਇਲਾਜ ਦੀ ਸਿਖਲਾਈ ਮੁਹੱਈਆ ਕਰਵਾਈ, ਜਿਸ ਕਾਰਨ ਅੱਜ ਪੰਜਾਬ ਦੇ ਹਰ ਜ਼ਿਲ੍ਹੇ ਵਿਚ ਹਾਰਟ ਸਪੈਸ਼ਲਿਸਟ ਡਾਕਟਰ ਹਨ | ਇਸ ਮੌਕੇ ਕਿਸਾਨ ਵਿੰਗ ਦੇ ਜ਼ਿਲ੍ਹਾ ਪ੍ਰਧਾਨ ਬਲਜਿੰਦਰ ਸਿੰਘ ਵੀ ਉਚੇਚੇ ਤੌਰ 'ਤੇ ਮੌਜੂਦ ਸਨ |
Ad Position 22
No active advertisement
ਪਿਛਲੀ ਖ਼ਬਰ ਨੌਜਵਾਨ ਪੀੜ੍ਹੀ ਨੂੰ ਭਗਵਾਨ ਸ੍ਰੀ ਰਾਮ ਦੇ ਜੀਵਨ ਤੋਂ ਸਿੱਖਣ ਦੀ ਲੋੜ -ਵਿਕਰਮ ਮਹਾਜਨ ਅਗਲੀ ਖ਼ਬਰ ਬਾਬਾ ਵਡਭਾਗ ਸਿੰਘ ਕਾਲੋਨੀ ਵਾਸੀਆਂ ਨੂੰ ਕੈਬਨਿਟ ਮੰਤਰੀ ਪੰਜਾਬ ਦੇ ਉਪਰਾਲਿਆਂ ਨਾਲ ਮਿਲਿਆ ਬਿਜਲੀ, ਪਾਣੀ ਅਤੇ ਹੋਰ ਬੁਨ...
Ad Position 24