ਸ਼ਾਹਪੁਰ ਕੰਢੀ, 24 ਸਤੰਬਰ (ਰਣਜੀਤ ਸਿੰਘ)-ਸਿਹਤ ਵਿਭਾਗ ਦੀ ਟੀਮ ਵਲੋਂ ਸੀਨੀਅਰ ਡਾਕਟਰ ਡੀ.ਐਨ. ਚੌਧਰੀ ਦੀ ਅਗਵਾਈ ਹੇਠ ਸਿਹਤ ਵਿਭਾਗ ਦੀਆਂ ਹਦਾਇਤਾਂ ਦੀ ਪਾਲਨਾ ਨਾ ਕਰਨ ਵਾਲੇ 25 ਦੁਕਾਨਦਾਰਾਂ ਦੇ ਚਲਾਨ ਕੱਟ ਕੇ ਨਕਦ ਜੁਰਮਾਨਾ ਵਸੂਲਿਆ | ਡਾਕਟਰ ਡੀ.ਐਨ. ਚੌਧਰੀ ਨੇ ਦੱਸਿਆ ਕਿ ਜਿਹੜਾ ਦੁਕਾਨਦਾਰ ਤੰਬਾਕੂ ਯੁਕਤ ਸਮਾਨ ਵੇਚਦਾ ਹੈ, ਉਸ ਕੋਲ ਵਿਭਾਗ ਵਲੋਂ ਜਾਰੀ ਕੀਤਾ ਲਾਇਸੈਂਸ ਹੋਣਾ ਲਾਜ਼ਮੀ ਹੈ | ਕੋਈ ਵੀ ਦੁਕਾਨਦਾਰ 18 ਸਾਲ ਦੀ ਉਮਰ ਤੋਂ ਘੱਟ ਵਿਅਕਤੀ ਨੰੂ ਤੰਬਾਕੂ ਯੁਕਤ ਸਮਾਨ ਨਹੀਂ ਵੇਚ ਸਕਦਾ | ਹਰੇਕ ਦੁਕਾਨਦਾਰ ਨੰੂ ਸਿਹਤ ਵਿਭਾਗ ਵਲੋਂ ਹਦਾਇਤ ਕੀਤੀ ਗਈ ਹੈ ਕਿ ਉਹ ਆਪਣੀ ਦੁਕਾਨ ਦੇ ਬਾਹਰ ਬੋਰਡ ਲਗਾਏ ਕਿ ਤੰਬਾਕੂਨੋਸ਼ੀ ਸਿਹਤ ਲਈ ਹਾਨੀਕਾਰਕ ਹੈ | ਕੋਈ ਵਿਅਕਤੀ ਦੁਕਾਨ ਜਾਂ ਪਬਲਿਕ ਥਾਂ 'ਤੇ ਖੜੋ ਕੇ ਸਿਗਰਟ ਬੀੜੀ ਨਹੀਂ ਪੀ ਸਕਦਾ | ਦੁਕਾਨਦਾਰ ਡੱਬੀ ਖੋਲ ਕੇ ਸਿਗਰਟ ਨਹੀਂ ਵੇਚ ਸਕਦੇ | ਜਿਹੜੇ ਦੁਕਾਨਦਾਰ ਦੋਸ਼ੀ ਪਾਏ ਗਏ ਉਨ੍ਹਾਂ ਦੇ ਚਲਾਨ ਕੱਟ ਕੇ ਜੁਰਮਾਨਾ ਵਸੂਲਿਆ ਹੈ | ਇਸ ਮੌਕੇ ਉਨ੍ਹਾਂ ਨਾਲ ਅਰਨ ਕੁਮਾਰ, ਸੁਮਿਤ ਕੁਮਾਰ, ਦਰਸ਼ਨ ਸਿੰਘ ਅਤੇ ਪੈਸਕੋ ਜਵਾਨ ਹਾਜ਼ਰ ਸਨ |