ਘਰੋਟਾ, 24 ਸਤੰਬਰ (ਸੰਜੀਵ ਗੁਪਤਾ)-ਪਰਮਵੀਰ ਚੱਕਰ ਪੁਰਸਕਾਰ ਜੇਤੂ ਕੈਪਟਨ ਗੁਰਬਚਨ ਸਿੰਘ ਸਲਾਰੀਆ, ਪੀ.ਐਮ. ਸ੍ਰੀ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਪਿੰਡ ਜੰਗਲ ਸਕੂਲ ਇੰਚਾਰਜ ਕੁਲਦੀਪ ਰਾਜ ਤੇ ਐਨ.ਐਸ.ਐਸ. ਪ੍ਰੋਗਰਾਮ ਅਫ਼ਸਰ ਸਿਧਾਰਥ ਚੰਦਰ ਦੀ ਨਿਗਰਾਨੀ ਹੇਠ ਯੁਵਾ ਸੇਵਾਵਾਂ ਵਿਭਾਗ ਪਠਾਨਕੋਟ ਦੁਆਰਾ ਸ਼ੁਰੂ ਕੀਤੀ ਗਈ ਪ੍ਰਦੂਸ਼ਣ ਮੁਕਤ ਪੰਜਾਬ ਮੁਹਿੰਮ ਤਹਿਤ ਜਾਗਰੂਕਤਾ ਪ੍ਰੋਗਰਾਮ ਦਾ ਆਯੋਜਨ ਕੀਤਾ | ਜਿਸ 'ਚ ਛੇਵੀਂ ਤੋਂ ਬਾਰ੍ਹਵੀਂ ਜਮਾਤ ਦੇ ਬੱਚਿਆਂ ਨੇ ਹਿੱਸਾ ਲਿਆ | ਤਕਨੀਕੀ ਸਹਾਇਕ ਸਾਹਿਲ ਕੁਮਾਰ, ਖੇਤੀਬਾੜੀ ਕੇਂਦਰ ਪਰਮਾਨੰਦ ਸਮਾਗਮ 'ਚ ਵਿਸ਼ੇਸ਼ ਮਹਿਮਾਨ ਸਨ | ਭਾਸ਼ਣ, ਪੇਂਟਿੰਗ ਤੇ ਲੇਖ ਲਿਖਣ ਮੁਕਾਬਲੇ ਕਰਵਾਏ ਗਏ | ਲੇਖ ਲਿਖਣ ਮੁਕਾਬਲੇ 'ਚ ਪਰੀਕਸ਼ਿਤ ਨੇ ਪਹਿਲਾ ਸਥਾਨ, ਮੰਨਤ ਨੇ ਦੂਜਾ ਤੇ ਮਨਪ੍ਰੀਤ ਨੇ ਤੀਜਾ ਸਥਾਨ ਪ੍ਰਾਪਤ ਕੀਤਾ | ਭਾਸ਼ਣ ਮੁਕਾਬਲੇ ਵਿਚ ਅੰਸ਼ਿਕ ਨੇ ਪਹਿਲਾ ਸਥਾਨ, ਸਿਮਰਨ ਨੇ ਦੂਜਾ ਤੇ ਸ਼ਾਇਨਾ ਨੇ ਤੀਜਾ ਸਥਾਨ ਪ੍ਰਾਪਤ ਕੀਤਾ | ਪੇਂਟਿੰਗ ਵਿਚ ਰਾਮੇਸ਼ਵਰੀ ਨੇ ਪਹਿਲਾ ਸਥਾਨ, ਬਮਲੇਸ਼ਵਰੀ ਨੇ ਦੂਜਾ ਤੇ ਕੋਮਲ ਨੇ ਪਹਿਲਾ ਸਥਾਨ ਪ੍ਰਾਪਤ ਕੀਤਾ | ਲੈਕਚਰਾਰ ਪੂਨਮ ਨੇ ਪ੍ਰੋਗਰਾਮ ਦਾ ਸੰਚਾਲਨ ਕੀਤਾ | ਲੈਕਚਰਾਰ ਸਿਧਾਰਥ ਚੰਦਰ ਨੇ ਖੇਤੀਬਾੜੀ ਵਿਭਾਗ ਪਠਾਨਕੋਟ ਦੁਆਰਾ ਸ਼ੁਰੂ ਕੀਤੇ ਗਏ ਪ੍ਰੋਗਰਾਮ ਦੀ ਪ੍ਰਸ਼ੰਸਾ ਕੀਤੀ ਤੇ ਬੱਚਿਆਂ ਨੂੰ ਪਰਾਲੀ ਸਾੜਨ ਦੇ ਮਾੜੇ ਪ੍ਰਭਾਵਾਂ ਬਾਰੇ ਜਾਣਕਾਰੀ ਦਿੱਤੀ | ਇੰਚਾਰਜ ਕੁਲਦੀਪ ਰਾਜ ਨੇ ਮਹਿਮਾਨਾਂ ਦਾ ਧੰਨਵਾਦ ਕੀਤਾ |