ਘਰੋਟਾ, 24 ਸਤੰਬਰ (ਸੰਜੀਵ ਗੁਪਤਾ)-ਪਿੰਡ ਚੌਹਾਨ ਵਿਖੇ ਰਾਮ ਨਾਟਕ ਕਲੱਬ ਵਲੋਂ ਆਯੋਜਿਤ ਰਾਮ ਲੀਲ੍ਹਾ ਦਾ ਉਦਘਾਟਨ ਰਾਜਪੂਤ ਸਭਾ ਸੰਗਠਨ ਦੇ ਪ੍ਰਧਾਨ ਰਾਜੇਸ਼ ਸਿੰਘ ਸਲਾਰੀਆ ਨੇ ਕੀਤਾ | ਪ੍ਰਧਾਨ ਰਾਜੇਸ਼ ਸਿੰਘ ਸਲਾਰੀਆ ਨੇ ਜਿੱਥੇ ਰਾਜਪੂਤ ਸਮਾਜ ਦੇ ਇਤਿਹਾਸ ਤੇ ਮਹਾਨ ਸੂਰਬੀਰਾਂ ਅਤੇ ਰਾਮ-ਲੀਲ੍ਹਾ ਦੇ ਮਹੱਤਵ 'ਤੇ ਚਾਨਣਾ ਪਾਇਆ | ਉਨ੍ਹਾਂ ਕਲੱਬ ਦੀਆਂ ਕੋਸ਼ਿਸ਼ਾਂ ਦੀ ਸਰਾਹਨਾ ਕੀਤੀ | ਉੱਥੇ ਨੌਜਵਾਨ ਵਰਗ ਨੂੰ ਵੀ ਇਸ ਤੋਂ ਪ੍ਰੇਰਨਾ ਲੈ ਕੇ ਜ਼ਿੰਦਗੀ ਨੂੰ ਨਵੀਂ ਦਿਸ਼ਾ ਦੇਣ ਲਈ ਕਿਹਾ | ਇਸ ਮੌਕੇ ਉਨ੍ਹਾਂ ਨੂੰ ਸਨਮਾਨ ਚਿੰਨ੍ਹ ਦੇ ਕੇ ਕਲੱਬ ਵਲੋਂ ਸਨਮਾਨਿਤ ਕੀਤਾ ਗਿਆ | ਇਸ ਮੌਕੇ ਥੁੜ ਸਿੰਘ, ਮਦਨ ਸਿੰਘ, ਕਰਨੈਲ ਸਿੰਘ, ਬਲਵਿੰਦਰ ਸਿੰਘ, ਸੰਕਾਰ ਸਿੰਘ, ਰਣਜੀਤ ਸਿੰਘ, ਸੁਭਾਸ਼ ਸਿੰਘ, ਸ਼ਕਤੀ ਸਿੰਘ, ਕੁਲਦੀਪ ਸਿੰਘ ਆਦਿ ਹਾਜ਼ਰ ਸਨ |