ਬਟਾਲਾ, 24 ਸਤੰਬਰ (ਸਤਿੰਦਰ ਸਿੰਘ)-ਆਰ.ਆਰ. ਬਾਵਾ ਡੀ.ਏ.ਵੀ. ਕਾਲਜ ਫ਼ਾਰ ਗਰਲਜ਼ ਬਟਾਲਾ ਵਿਖੇ ਪਿ੍ੰਸੀਪਲ ਡਾ. ਏਕਤਾ ਖੋਸਲਾ ਦੇ ਨਿਰਦੇਸ਼ਾਂ ਅਨੁਸਾਰ ਤੇ ਡਾ. ਲੱਕੀ ਸ਼ਰਮਾ (ਪ੍ਰੋਗਰਾਮ ਕੋਆਰਡੀਨੇਟਰ ਤੇ ਡੀਨ ਸਟੂਡੈਂਟ ਵੈੱਲਫੇਅਰ), ਡਾ. ਰੀਤੂ ਗੋਸਵਾਮੀ (ਪ੍ਰੋਗਰਾਮ ਕਨਵੀਨਰ ਤੇ ਇੰਚਾਰਜ ਸਟੂਡੈਂਟ ਕੌਂਸਲ) ਦੇ ਸਹਿਯੋਗ ਨਾਲ 'ਯੁਵਾ ਸੰਚੇਤਨਾ ਦਿਵਸ' ਦਾ ਮਨਾਇਆ ਗਿਆ | ਇਸ ਮੌਕੇ ਪਿ੍ੰਸੀਪਲ ਡਾ. ਏਕਤਾ ਖੋਸਲਾ ਨੇ ਨਵ-ਨਿਯੁਕਤ ਸਟੂਡੈਂਟ ਕੌਂਸਲ ਤੇ ਅਨੁਸ਼ਾਸਨ ਕਮੇਟੀ ਨੂੰ ਵਧਾਈ ਦਿੰਦਿਆਂ ਕਿਹਾ ਕਿ ਹੁਣ ਤੋਂ ਉਹ ਕਾਲਜ ਪ੍ਰਸ਼ਾਸਨ ਦਾ ਹਿੱਸਾ ਹਨ | ਉਹ ਅਨੁਸ਼ਾਸਨ ਵਿਚ ਰਹਿ ਕੇ ਹੌਂਸਲੇ ਨਾਲ ਨਿਮਰਤਾ ਸਹਿਤ ਆਪਣੀ ਜ਼ਿੰਮੇਵਾਰੀ ਨਿਭਾਉਣ | ਇਸ ਮੌਕੇ ਪੀ.ਜੀ. ਦੀ ਮੁੱਖ ਲੜਕੀ ਪਿ੍ੰਆਸ਼ੂ, ਜੁਆਇੰਟ ਮੁੱਖ ਲੜਕੀ ਦਾਮਿਨੀ, ਅਸਿਸਟੈਂਟ ਮੁੱਖ ਲੜਕੀ ਪਿ੍ੰਅਕਾ ਨੂੰ ਚੁਣਿਆ ਗਿਆ | ਇਸੇ ਤਰ੍ਹਾਂ ਯੂ.ਜੀ. ਵਿਚ ਅਨਮੋਲਦੀਪ ਕੌਰ ਨੂੰ ਮੁੱਖ ਲੜਕੀ ਤੇ ਰਫ਼ਾਤ ਨੂੰ ਚੀਫ਼ ਪ੍ਰੋਕਟਰ ਵਜੋਂ ਚੁਣਿਆ ਗਿਆ | ਚੁਣੀਆਂ ਵਿਦਿਆਰਥਣਾਂ ਨੂੰ ਪਿ੍ੰਸੀਪਲ ਵਲੋਂ ਬੈਚ ਦਿੱਤੇ ਗਏ | ਇਸ ਮੌਕੇ ਡਾ. ਲੱਕੀ ਸ਼ਰਮਾ ਨੇ ਵਿਦਿਆਰਥਣਾਂ ਨੂੰ ਸੰਬੋਧਨ ਕਰਦਿਆਂ ਉਨ੍ਹਾਂ ਦੇ ਅਧਿਕਾਰਾਂ ਤੇ ਕਰਤੱਵਾਂ ਤੋਂ ਜਾਣੂ ਕਰਵਾਇਆ | ਇਸੇ ਤਰ੍ਹਾਂ ਡਾ. ਪੂਨਮ ਰਾਣੀ ਨੇ ਵੀ ਅਨੁਸ਼ਾਸਨ ਕਮੇਟੀ ਨੂੰ ਨਿਯਮਾਂ ਦੀ ਪਾਲਣਾ ਕਰਨ ਲਈ ਪ੍ਰੇਰਿਤ ਕੀਤਾ | ਸ਼੍ਰੀਮਤੀ ਸੁਪ੍ਰੀਆ ਦੁੱਗਲ ਨੇ ਧੰਨਵਾਦੀ ਸ਼ਬਦ ਕਹੇ | ਇਸ ਮੌਕੇ ਸ੍ਰੀਮਤੀ ਕੁਲਵਿੰਦਰ ਕੌਰ, ਡਾ. ਸੋਹਨ ਲਾਲ, ਰਜਨੀ ਵਿਜ ਅਤੇ ਅਪਨੀਤ ਕੌਰ ਵੀ ਮੌਜ਼ੂਦ ਸਨ |