29-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-09-2025

ਜੀ.ਐੱਸ.ਟੀ. ਦਰਾਂ 'ਚ ਵੱਡੇ ਬਦਲਾਅ ਕਰਕੇ ਹਰ ਵਰਗ ਨੂੰ ਵੱਡੀ ਰਾਹਤ ਦਿੱਤੀ-ਹੀਰਾ ਵਾਲੀਆ

Ad Position 21
No active advertisement
ਅਜੀਤ ਡੈਸਕ 25-09-2025
ਬਟਾਲਾ, 24 ਸਤੰਬਰ (ਸਤਿੰਦਰ ਸਿੰਘ)-ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਵਾਲੀ ਕੇਂਦਰ ਦੀ ਭਾਜਪਾ ਸਰਕਾਰ ਵਲੋਂ ਜੀ.ਐੱਸ.ਟੀ. ਦੇ ਦਰਾਂ 'ਚ ਕੀਤੇ ਗਏ ਵੱਡੇ ਬਦਲਾਵ ਨਾਲ ਦੇਸ਼ ਦੇ ਆਮ ਤੇ ਵਪਾਰੀ ਵਰਗ ਨੂੰ ਵੱਡੀ ਰਾਹਤ ਮਿਲੇਗੀ ਤੇ ਇਹ ਜੀ.ਐੱਸ.ਟੀ. ਵਿਚ ਕੀਤੀਆਂ ਕਟੌਤੀਆਂ ਦੇਸ਼ ਨੂੰ ਵਿਕਾਸ ਦੀਆਂ ਨਵੀਆਂ ਉੱਚਾਈਆਂ 'ਤੇ ਪਹੁੰਚਾਏਗੀ | ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਭਾਜਪਾ ਜ਼ਿਲ੍ਹਾ ਪ੍ਰਧਾਨ ਹਰਸਿਮਰਨ ਸਿੰਘ ਹੀਰਾ ਵਾਲੀਆ ਨੇ ਕੀਤਾ | ਹੀਰਾ ਵਾਲੀਆ ਨੇ ਕਿਹਾ ਕਿ ਕੇਂਦਰ ਸਰਕਾਰ ਵਲੋਂ ਦੇਸ਼ ਦੇ ਵਪਾਰੀ ਵਰਗ, ਦੁਕਾਨਦਾਰ ਤੇ ਆਮ ਲੋਕਾਂ ਨੂੰ ਇਕ ਵੱਡੀ ਰਾਹਤ ਦਿੱਤੀ ਹੈ, ਜਿਸ ਦਾ ਸਿੱਧਾ ਲਾਭ ਲੋਕਾਂ ਦੀ ਆਮਦਨ 'ਚ ਹੋਵੇਗਾ ਤੇ ਇਸ ਨਾਲ ਕਈ ਹੋਰ ਚੀਜ਼ਾਂ ਦੀਆਂ ਕੀਮਤਾਂ 'ਚ ਵੱਡੀ ਕਟੌਤੀ ਹੋਵੇਗੀ, ਜੋ ਚੀਜ਼ਾਂ ਆਮ ਲੋਕਾਂ ਦੀ ਪਹੁੰਚ ਤੋਂ ਬਾਹਰ ਸੀ, ਹੁਣ ਉਹ ਵੀ ਆਮ ਲੋਕ ਲੈ ਸਕਣਗੇ | ਹੀਰਾ ਵਾਲੀਆ ਨੇ ਕਿਹਾ ਕਿ ਮੋਦੀ ਸਰਕਾਰ ਹਮੇਸ਼ਾ ਹੀ ਲੋਕਾਂ ਦੇ ਹਿੱਤਾਂ ਨੂੰ ਮੱਦੇਨਜ਼ਰ ਰੱਖਦੇ ਹੋਏ ਕੰਮ ਕਰਦੀ ਹੈ, ਸਰਕਾਰ ਦਾ ਇਕੋ-ਇਕ ਮਕਸਦ ਹੈ ਕਿ ਆਮ ਲੋਕਾਂ, ਵਪਾਰੀ ਵਰਗ ਤੇ ਦੁਕਾਨਦਾਰਾਂ ਨੂੰ ਵੱਧ ਤੋਂ ਵੱਧ ਰਿਆਇਤਾਂ ਦਿੱਤੀਆਂ ਜਾਣ ਤਾਂ ਜੋ ਉਨ੍ਹਾਂ ਦੇ ਕਾਰੋਬਾਰ ਤੇ ਆਮ ਲੋਕਾਂ ਦੀ ਆਮਦਨ ਵਿਚ ਵਾਧਾ ਹੋ ਸਕੇ | ਹੀਰਾ ਵਾਲੀਆ ਨੇ ਇਸ ਮੌਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਜੀ.ਐੱਸ.ਟੀ. ਦੀਆਂ ਦਰਾਂ ਵਿਚ ਕਟੌਤੀ ਕਰਨ 'ਤੇ ਧੰਨਵਾਦ ਕੀਤਾ | ਇਸ ਮੌਕੇ ਸ਼ਹਿਰ ਦੇ ਵੱਡੇ ਕਾਰੋਬਾਰੀ ਅਤੇ ਦੁਕਾਨਦਾਰ ਜਿਨ੍ਹਾਂ ਵਿਚ ਸੁਮਿਤ ਬਾਈਾਡਰਸ਼ ਦੇ ਮਾਲਕ ਭੂਸ਼ਨ ਬਜਾਜ, ਬਲਵਿੰਦਰ ਕੁਮਾਰ ਐਂਡ ਕੰਪਨੀ ਦੇ ਮਾਲਕ ਬਲਵਿੰਦਰ ਮਹਿਤਾ, ਚੌਧਰੀ ਇੰਟਰਪ੍ਰਾਈਜ਼ ਦੇ ਮਾਲਕ ਰਵਿੰਦਰ ਸ਼ੈਲੀ, ਐੱਮ.ਏ. ਐਂਡ ਕੰਪਨੀ ਦੇ ਮਾਲਕ ਅਸ਼ੋਕ ਕੁਮਾਰ, ਅਦਿੱਤਯ ਫੌਡਰੀ ਦੇ ਮਾਲਕ ਰਾਜੀਵ ਅਗਰਵਾਲ, ਗੋਦਰੇਜ ਸੰਨਜ਼ ਦੇ ਮਾਲਕ ਵਰਿੰਦਰ ਮਹਾਜਨ ਸਮੇਤ ਹੋਰ ਕਾਰੋਬਾਰੀਆਂ ਨੇ ਜੀ.ਐੱਸ.ਟੀ. ਦੀਆਂ ਦਰਾਂ ਵਿਚ ਕੀਤੀਆਂ ਕਟੌਤੀਆਂ ਲਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਧੰਨਵਾਦ ਕੀਤਾ |
Ad Position 22
No active advertisement
ਪਿਛਲੀ ਖ਼ਬਰ ਆਰ.ਐਮ.ਪੀ. ਡਾਕਟਰਾਂ ਵਲੋਂ ਪਿੰਡ ਪੱਖੋਕੇ ਟਾਹਲੀ ਤੇ ਹਰੂਵਾਲ ਵਿਖੇ 27 ਨੂੰ ਮੈਡੀਕਲ ਕੈਂਪ ਲਗਾਏ ਜਾਣਗੇ ਅਗਲੀ ਖ਼ਬਰ ਸਤਨਾਮ ਸਿੰਘ ਸਮਰੱਥ ਦਾ ਪੰਜਾਬ ਰਾਮਗੜ੍ਹੀਆ ਵੈੱਲਫ਼ੇਅਰ ਬੋਰਡ ਦਾ ਮੈਂਬਰ ਬਣਨ 'ਤੇ ਸਨਮਾਨ
Ad Position 24