ਬਟਾਲਾ, 24 ਸਤੰਬਰ (ਹਰਦੇਵ ਸਿੰਘ ਸੰਧੂ)-ਪੰਜਾਬ ਸਰਕਾਰ ਦੇ ਮੁੱਖ ਮੰਤਰੀ ਭਗਵੰਤ ਮਾਨ ਵਲੋਂ ਬਣਾਏ ਗਏ ਰਾਮਗੜ੍ਹੀਆ ਵੈੱਲਫ਼ੇਅਰ ਬੋਰਡ ਪੰਜਾਬ ਵਿਚ ਬਟਾਲਾ ਉੱਘੇ ਸਮਾਜ ਸੇਵੀ ਤੇ ਸਨਅਤਕਾਰ ਸਤਨਾਮ ਸਿੰਘ ਸਮਰੱਥ (ਸਮਰੱਥ ਫ਼ੌਂਡਰੀ ਵਾਲੇ) ਨੂੰ ਮੈਂਬਰ ਨਿਯੁਕਤ ਕਰਨ ਨਾਲ ਬਟਾਲਾ ਦੇ ਰਾਮਗੜ੍ਹੀਆ ਭਾਈਚਾਰੇ ਵਿਚ ਖੁਸ਼ੀ ਦੀ ਲਹਿਰ ਪਾਈ ਜਾ ਰਹੀ ਹੈ, ਜਿਸ ਨੂੰ ਲੈ ਕੇ ਅੱਜ ਬਟਾਲਾ ਦੇ ਸਮੱੁਚੇ ਰਾਮਗੜ੍ਹੀਆ ਭਾਈਚਾਰੇ ਵਲੋਂ ਸਥਾਨਕ ਕਾਹਨੂੰਵਾਨ ਰੋਡ ਵਿਖੇ ਸਨਮਾਨਿਤ ਕੀਤਾ ਗਿਆ | ਉਨ੍ਹਾਂ ਦੇ ਨਾਲ ਮਨਜੀਤ ਸਿੰਘ ਭੁੱਲਰ ਡਾਇਰੈਕਟਰ ਤਕਨੀਕੀ ਬੋਰਡ ਦਾ ਵੀ ਵਿਸ਼ੇਸ਼ ਤੌਰ 'ਤੇ ਸਨਮਾਨ ਕੀਤਾ | ਇਸ ਮੌਕੇ ਰਾਮਗੜ੍ਹੀਆ ਵੈਲਫ਼ੇਅਰ ਬੋਰਡ ਪੰਜਾਬ ਦੇ ਨਵ-ਨਿਯੁਕਤ ਮੈਂਬਰ ਸਤਨਾਮ ਸਿੰਘ ਸਮਰੱਥ ਨੇ ਕਿਹਾ ਕਿ ਮੈਂ ਧੰਨਵਾਦੀ ਹਾਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਤੇ ਪੰਜਾਬ ਦੇ ਕਾਰਜਕਾਰੀ ਪ੍ਰਧਾਨ ਤੇ ਵਿਧਾਇਕ ਬਟਾਲਾ ਅਮਨਸ਼ੇਰ ਸਿੰਘ ਸ਼ੈਰੀ ਕਲਸੀ ਦਾ ਜਿਨਾਂ ਮੈਨੂੰ ਏਨਾ ਵੱਡਾ ਮਾਣ ਬਖਸ਼ਿਆ | ਉਨ੍ਹਾਂ ਕਿਹਾ ਕਿ ਜਿਹੜੀ ਸੇਵਾ ਮੇਰੇ ਜਿੰਮੇ ਲਗਾਈ ਗਈ ਹੈ, ਉਸ ਨੂੰ ਪੂਰੀ ਤਨਦੇਹੀ ਨਾਲ ਨਿਭਾਵਾਂਗਾ ਤੇ ਰਾਮਗੜ੍ਹੀਆ ਭਾਈਚਾਰੇ ਦੀਆਂ ਸਮੱਸਿਆਵਾਂ ਦਾ ਹੱਲ ਕਰਨ ਦਾ ਉਪਰਾਲਾ ਪਹਿਲ ਦੇ ਆਧਾਰ 'ਤੇ ਕਰਾਂਗਾ | ਇਸ ਮੌਕੇ ਸਤਨਾਮ ਸਿੰਘ ਮਠਾਰੂ, ਰਜਿੰਦਰ ਸਿੰਘ ਸੀਮੈਂਟ ਵਾਲੇ, ਮਾ. ਅਜੋਧ ਸਿੰਘ, ਸੁਖਵਿੰਦਰ ਸਿੰਘ ਢਡਿਆਲਾ, ਪ੍ਰੇਮ ਸਿੰਘ ਮਠਾਰੂ, ਰਜਿੰਦਰ ਸਿੰਘ ਈਸ਼ਰ, ਅਮਰਜੀਤ ਸਿੰਘ ਹੈਪੀ, ਜਗਦੀਸ਼ ਸਿੰਘ ਕਲਸੀ, ਗੁਰਪ੍ਰੀਤ ਸਿੰਘ ਕਲਸੀ, ਜਗਜੀਤ ਸਿੰਘ ਸੋਨੂੰ, ਜੈਸਿਮਰ ਸਿੰਘ ਈਸ਼ਾ ਆਦਿ ਹਾਜ਼ਰ ਸਨ |