30-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-09-2025

ਬਾਲ ਸੁਰੱਖਿਆ ਯੂਨਿਟ ਨੇ ਗੁਰਦਾਸਪੁਰ ਦੇ ਬਾਜ਼ਾਰਾਂ 'ਚ ਭੀਖ ਮੰਗਦੇ 8 ਬੱਚਿਆਂ ਨੂੰ ਬਚਾਇਆ

Ad Position 21
No active advertisement
ਅਜੀਤ ਡੈਸਕ 25-09-2025
ਗੁਰਦਾਸਪੁਰ, 24 ਸਤੰਬਰ (ਚੱਕਰਾਜਾ)-ਬਾਲ ਭੀਖ ਮੰਗਣ ਤੇ ਬਾਲ ਮਜ਼ਦੂਰੀ ਵਿਰੁੱਧ ਇਕ ਦਿ੍ੜ੍ਹ ਮੁਹਿੰਮ ਤਹਿਤ ਬਾਲ ਸੁਰੱਖਿਆ ਅਫ਼ਸ ਸੁਨੀਲ ਜੋਸ਼ੀ ਦੀ ਅਗਵਾਈ ਹੇਠ ਬਾਲ ਸੁਰੱਖਿਆ ਯੂਨਿਟ ਨੇ ਪੁਲਿਸ ਵਿਭਾਗ ਤੇ ਓਪਨ ਸ਼ੈਲਟਰ ਸਟਾਫ ਨਾਲ ਮਿਲ ਕੇ ਅੱਜ ਸ਼ਹਿਰ ਦੇ ਕਾਹਨੂੰਵਾਨ ਚੌਕ ਤੇ ਬਾਟਾ ਚੌਕ ਵਿਖੇ ਵਿਸ਼ੇਸ਼ ਛਾਪੇਮਾਰੀ ਕੀਤੀ | ਛਾਪੇਮਾਰੀ ਦੌਰਾਨ ਟੀਮ ਨੇ 2 ਔਰਤਾਂ ਸਮੇਤ ਅੱਠ ਬੱਚਿਆਂ ਨੂੰ ਬਚਾਇਆ ਜੋ ਸੰਗਠਿਤ ਸਮੂਹਾਂ 'ਚ ਭੀਖ ਮੰਗਦੀਆਂ ਪਾਈਆਂ ਗਈਆਂ, ਜਿਨ੍ਹਾਂ ਨੂੰ ਬਾਲ ਭਲਾਈ ਕਮੇਟੀ ਦੇ ਸਾਹਮਣੇ ਪੇਸ਼ ਕਰਨ ਤੋਂ ਬਾਅਦ ਪ੍ਰੋਜੈਕਟ ਡਾਇਰੈਕਟਰ ਰੋਮੇਸ਼ ਮਹਾਜਨ ਦੀ ਅਗਵਾਈ ਹੇਠ ਕੰਮ ਕਰ ਰਹੇ ਓਪਨ ਸ਼ੈਲਟਰ ਮਾਨ ਕੌਰ ਵਿਖੇ ਭੇਜ ਦਿੱਤਾ ਗਿਆ | ਯੂਨਿਟ ਨੇ ਇਹ ਖ਼ੁਲਾਸਾ ਕੀਤਾ ਹੈ ਕਿ ਭੀਖ ਮੰਗਣ ਵਾਲਿਆਂ ਵਿਚ ਇਕ ਸਮੂਹ ਧਾਰੀਵਾਲ ਅਤੇ ਦੂਜਾ ਦੀਨਾਨਗਰ ਤੋਂ ਆਇਆ ਸੀ, ਜਿਨ੍ਹਾਂ ਦੀ ਪਹਿਚਾਣ ਪ੍ਰਵਾਸੀ ਵਜੋਂ ਹੋਈ ਹੈ | ਇਨ੍ਹਾਂ ਨੰੂ ਕੌਂਸਲਿੰਗ ਤੇ ਸ਼ੈਲਟਰ ਵਿਚ ਥੋੜ੍ਹੇ ਸਮੇਂ ਲਈ ਰੱਖਣ ਤੋਂ ਬਾਅਦ ਉਨ੍ਹਾਂ ਨੂੰ ਚਿਤਾਵਨੀ ਦੇ ਕੇ ਮਾਪਿਆਂ ਹਵਾਲੇ ਕਰ ਦਿੱਤਾ ਗਿਆ | ਇਸ ਮੌਕੇ ਬੋਲਦਿਆਂ ਰੋਮੇਸ਼ ਮਹਾਜਨ ਨੇ ਕਿਹਾ ਕਿ ਵਿਭਾਗ ਨੂੰ ਬੱਚਿਆਂ ਦੀ ਸੁਰੱਖਿਆ ਲਈ ਅਜਿਹੇ ਯਤਨ ਜਾਰੀ ਰੱਖਣੇ ਚਾਹੀਦੇ ਹਨ | ਇਹ ਕਾਰਵਾਈ ਪ੍ਰੋਜੈਕਟ ਕੋਆਰਡੀਨੇਟਰ ਬਖ਼ਸ਼ੀ ਰਾਜ, ਕੌਂਸਲਰ ਸੁਸ਼ੀਲ ਕੁਮਾਰ (ਡੀ.ਸੀ.ਪੀ.ਯੂ), ਓ.ਆਰ.ਡਬਲਯੂ ਸਿਮਰਨਜੀਤ ਸਿੰਘ, ਸਮਾਜ ਸੇਵਕ ਅਖਵਿੰਦਰ ਕੌਰ, ਸੁਖਵਿੰਦਰ ਕੌਰ, ਪੁਲਿਸ ਵਿਭਾਗ ਅਤੇ ਓਪਨ ਸ਼ੈਲਟਰ ਮਾਨ ਕੌਰ ਦੀ ਟੀਮ ਦੀ ਭਾਗੀਦਾਰੀ ਨਾਲ ਹੋਈ ਹੈ |
Ad Position 22
No active advertisement
ਪਿਛਲੀ ਖ਼ਬਰ ਇਲਾਕੇ ਦੇ ਸਹਿਯੋਗ ਨਾਲ ਦੁਸਹਿਰਾ ਮਿੱਲ ਗਰਾਊਾਡ ਵਿਖੇ 2 ਅਕਤੂਬਰ ਨੂੰ ਮਨਾਇਆ ਜਾਵੇਗਾ- ਹਨੀ ਮਹਾਜਨ, ਚੱਢਾ ਅਗਲੀ ਖ਼ਬਰ ਸ਼ਿਵਾਲਿਕ ਮਾਡਰਨ ਸੀਨੀ. ਸੈਕੰ. ਸਕੂਲ ਵਿਖੇ ਵਿਸ਼ਵ ਪੰਜਾਬੀ ਦਿਵਸ ਮਨਾਇਆ
Ad Position 24