23-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-09-2025

ਏ. ਐਂਡ. ਐਮ. ਜੇਮਸ ਕੈਂਬਰਿਜ ਇੰਟਰਨੈਸ਼ਨਲ ਸਕੂਲ ਦੇ ਵਿਦਿਆਰਥੀਆਂ ਦਾ ਅਥਲੈਟਿਕਸ ਮੀਟ 'ਚ ਸ਼ਾਨਦਾਰ ਪ੍ਰਦਰਸ਼ਨ

Ad Position 21
No active advertisement
ਅਜੀਤ ਡੈਸਕ 28-09-2025
ਪਠਾਨਕੋਟ, 27 ਸਤੰਬਰ (ਸੰਧੂ)-ਏ.ਐਂਡ ਐਮ ਜੇਮਸ ਕੈਂਬਰਿਜ ਇੰਟਰਨੈਸ਼ਨਲ ਸਕੂਲ ਪਠਾਨਕੋਟ ਦੇ ਵਿਦਿਆਰਥੀਆਂ ਨੇ 12ਵੀਆਂ ਜ਼ਿਲ੍ਹਾ ਸਕੂਲ ਖੇਡਾਂ 2025-26 ਦੇ ਹਿੱਸੇ ਵਜੋਂ ਐਥਲੈਟਿਕਸ ਮੀਟ ਵਿਚ ਹਿੱਸਾ ਲਿਆ | ਇਹ ਮੁਕਾਬਲਾ ਪਠਾਨਕੋਟ ਦੇ ਲਾਮਿਨੀ ਗਰਾਊਾਡ ਵਿਚ ਆਯੋਜਿਤ ਕੀਤਾ ਗਿਆ ਸੀ | ਜਿਸ ਵਿਚ ਰਾਹੁਲ ਸੈਣੀ ਨੇ 200 ਮੀਟਰ ਦੌੜ ਵਿਚ ਸੋਨ ਤਗਮਾ, ਰਿਧੀਸ਼ ਠਾਕੁਰ ਨੇ 400 ਮੀਟਰ ਵਿਚ ਚਾਂਦੀ ਦਾ ਤਗਮਾ, ਪ੍ਰਖਿਅਤ ਨੇ 5 ਕਿੱਲੋਮੀਟਰ ਵਿਚ ਸੋਨ ਤਗਮਾ, ਸ਼ਿਵਮ ਨੇ 600 ਮੀਟਰ ਵਿਚ ਸੋਨ ਤਗਮਾ, ਸਮਰ ਸੈਣੀ ਨੇ ਅੜਿੱਕਾ ਦੌੜ ਵਿਚ ਸੋਨ ਤਗਮਾ, ਜਸ਼ਨ ਨੇ 200 ਮੀਟਰ ਵਿਚ ਚਾਂਦੀ ਦਾ ਤਗਮਾ, ਅਰਨਵ ਚੌਧਰੀ ਨੇ ਲੰਬੀ ਛਾਲ ਵਿਚ ਚਾਂਦੀ ਦਾ ਤਗਮਾ ਅਤੇ 1500 ਮੀਟਰ ਵਿਚ ਕਾਂਸੀ ਦਾ ਤਗਮਾ ਜਿੱਤਿਆ | ਸਮਰ ਸੈਣੀ, ਪ੍ਰਖਿਅਤ, ਯੁਗਮ ਅਤੇ ਜਸ਼ਨ ਨੇ 400 ਮੀਟਰ ਰਿਲੇਅ ਵਿਚ ਦੂਜਾ ਸਥਾਨ ਪ੍ਰਾਪਤ ਕੀਤਾ ਅਤੇ ਸ਼ਿਵਮ, ਰਿਧੀਸ਼, ਨਮਨ ਅਤੇ ਤਨਿਸ਼ ਨੇ 400 ਮੀਟਰ ਰਿਲੇਅ ਵਿਚ ਤੀਜਾ ਸਥਾਨ ਪ੍ਰਾਪਤ ਕੀਤਾ | ਇਸ ਮੌਕੇ ਸਕੂਲ ਦੇ ਪ੍ਰਧਾਨ ਅਕਸ਼ੈ ਮਹਾਜਨ, ਉਪ ਪ੍ਰਧਾਨ ਨਮਨ ਮਹਾਜਨ ਅਤੇ ਪਿ੍ੰਸੀਪਲ ਡਾ: ਹਿਤਾਸ਼ੂ ਕੁਮਾਰ ਦੁਆਰਾ ਵਿਦਿਆਰਥੀਆਂ ਦਾ ਸਕੂਲ ਵਿਚ ਸ਼ਾਨਦਾਰ ਸਵਾਗਤ ਕੀਤਾ ਗਿਆ | ਸਕੂਲ ਦੀ ਕੋਚ ਰਿਤੂ ਨੇ ਕਿਹਾ ਕਿ ਇਹ ਜਿੱਤ ਵਿਦਿਆਰਥੀਆਂ ਦੀ ਮਿਹਨਤ ਅਤੇ ਲਗਨ ਦਾ ਸਫਲ ਨਤੀਜਾ ਹੈ | ਇਸ ਵਿਸ਼ੇਸ਼ ਮੌਕੇ ਸਕੂਲ ਦੇ ਪਿ੍ੰਸੀਪਲ ਡਾ: ਹਿਤਾਸ਼ੂ ਕੁਮਾਰ ਨੇ ਜੇਤੂ ਵਿਦਿਆਰਥੀਆਂ ਅਤੇ ਉਨ੍ਹਾਂ ਦੇ ਮਾਪਿਆਂ ਨੂੰ ਵਧਾਈ ਦਿੱਤੀ |
Ad Position 22
No active advertisement
ਪਿਛਲੀ ਖ਼ਬਰ ਆਮ ਆਦਮੀ ਪਾਰਟੀ ਦੇ ਐਸ. ਸੀ. ਵਿੰਗ ਦੇ ਨਵੇਂ ਅਹੁਦੇਦਾਰਾਂ ਨੰੂ ਕੀਤਾ ਸਨਮਾਨਿਤ ਅਗਲੀ ਖ਼ਬਰ ਪ੍ਰਤਾਪ ਵਰਲਡ ਸਕੂਲ ਨੇ ਪ੍ਰੀਫੈਕਟੋਰੀਅਲ ਬੋਰਡ ਬਣਾਇਆ
Ad Position 24