ਬਟਾਲਾ, 27 ਸਤੰਬਰ (ਸਤਿੰਦਰ ਸਿੰਘ)-ਐਸ.ਐਸ. ਬਾਜਵਾ ਸਕੂਲ ਕਾਦੀਆਂ ਵਿਚ ਐਨ.ਐਸ.ਐਸ. ਵਿਭਾਗ ਦੇ ਸਹਾਇਕ ਨਿਰਦੇਸ਼ਕ ਅਰੁਣ ਕੁਮਾਰ ਅਤੇ ਵਿਸ਼ਾਲ ਵਲੋਂ ਦਿੱਤੇ ਗਏ ਨਿਰਦੇਸ਼ਾਂ ਅਨੁਸਾਰ ਕੋਆਰਡੀਨੇਟਰ ਸ਼ਾਲਿਨੀ ਸ਼ਰਮਾ ਅਤੇ ਸਕੂਲ ਡਾਇਰੈਕਟਰ ਐੱਮ.ਐੱਲ. ਸ਼ਰਮਾ (ਰਾਸ਼ਟਰੀ ਪੁਰਸਕਾਰ ਜੇਤੂ) ਨੇ ਰੀਬਨ ਕੱਟ ਕੇ 7 ਰੋਜ਼ਾ ਕੈਂਪ ਦਾ ਉਦਘਾਟਨ ਕੀਤਾ | ਇਸ ਕੈਂਪ ਰਾਹੀਂ ਬੱਚਿਆਂ ਨੂੰ ਸਮਾਜ ਸੇਵਾ, ਹਰ ਚੀਜ਼ ਨੂੰ ਸਾਫ਼ ਰੱਖਣ ਅਤੇ ਇਸ ਸਬੰਧੀ ਹਦਾਇਤਾਂ ਦੇਣ ਬਾਰੇ ਜਾਗਰੂਕ ਕੀਤਾ ਜਾਵੇਗਾ ਅਤੇ ਇਸ ਕੈਂਪ ਵਿਚ ਕਈ ਗਤੀਵਿਧੀਆਂ ਵੀ ਸਿਖਾਈਆਂ ਜਾਣਗੀਆਂ | ਜਸ਼ਨਪ੍ਰੀਤ ਕੌਰ ਅਤੇ ਏਕਮਜੋਤ ਕੌਰ ਨੇ ਆਪਣੇ ਭਾਸ਼ਣ ਰਾਹੀਂ ਬੱਚਿਆਂ ਨੂੰ ਸਮਝਾਇਆ ਕਿ ਸਾਡੇ ਵਲੋਂ ਰਾਸ਼ਟਰੀ ਸੇਵਾ ਯੋਜਨਾ ਦਾ ਕੰਮ ਸਫ਼ਲ ਬਣਾਇਆ ਜਾਵੇਗਾ ਅਤੇ ਰਾਸ਼ਟਰੀ ਸੇਵਾ ਯੋਜਨਾ ਕਦੋਂ ਸ਼ੁਰੂ ਹੋਵੇਗੀ | ਇਸ ਮੌਕੇ ਡਾਇਰੈਕਟਰ ਸ੍ਰੀ ਐੱਮ.ਐੱਲ. ਸ਼ਰਮਾ ਨੇ ਬੱਚਿਆਂ ਨੂੰ ਸਮਝਾਉਂਦੇ ਹੋਏ ਕਿਹਾ ਕਿ ਐਨ.ਐਸ.ਐਸ. ਦੀ ਸ਼ੁਰੂਆਤ 1969 ਵਿਚ ਕੀਤੀ ਗਈ ਸੀ | ਇਹ ਯੋਜਨਾ ਸਮਾਜ ਦੇ ਉੱਥਾਨ ਲਈ ਕੁਝ ਮਾਪਦੰਡ ਅਪਣਾਉਣ ਲਈ ਸ਼ੁਰੂ ਕੀਤੀ ਗਈ ਸੀ, ਜਿਸ ਵਿਚ ਸਮਾਜ ਦੀ ਭਲਾਈ ਹੋ ਸਕੇ ਅਤੇ ਦੇਸ਼ ਤਰੱਕੀ ਦੇ ਰਾਹ 'ਤੇ ਅੱਗੇ ਵਧ ਸਕੇ | ਇਸ ਮੌਕੇ ਕੋਆਰਡੀਨੇਟਰ ਸ਼ਾਲਿਨੀ ਸ਼ਰਮਾ ਨੇ ਸਕੂਲ ਅਤੇ ਕਾਲਜ ਦੌਰਾਨ ਐਨ.ਐਸ.ਐਸ. ਵਿਚ ਕੀਤੇ ਗਈ ਭਾਗੀਦਾਰੀ ਦੇ ਤਜਰਬੇ ਬੱਚਿਆਂ ਨਾਲ ਸਾਂਝੇ ਕੀਤੇ | ਪਿ੍ੰਸੀਪਲ ਕੋਮਲ ਅਗਰਵਾਲ ਨੇ ਬੱਚਿਆਂ ਨੂੰ ਵਿਸ਼ੇਸ਼ ਤੌਰ 'ਤੇ ਸਮਝਾਇਆ ਕਿ ਸਾਨੂੰ ਸਮਾਜ ਦੀ ਭਲਾਈ ਲਈ ਕੰਮ ਆਪਣੇ ਘਰ ਤੋਂ ਸ਼ੁਰੂ ਕਰਨਾ ਚਾਹੀਦਾ ਹੈ | ਘਰ ਤੋਂ ਹੁੰਦਾ ਹੋਇਆ ਇਹ ਸਮਾਜ ਦੀ ਭਲਾਈ ਦਾ ਕੰਮ ਸਕੂਲ ਤੱਕ ਅਤੇ ਸਕੂਲ ਤੋਂ ਹੁੰਦਾ ਹੋਇਆ ਸਮਾਜ ਤੱਕ ਜਾਏਗਾ ਅਤੇ ਸਮਾਜ ਦੀ ਭਲਾਈ ਦਾ ਕੰਮ ਹੀ ਅੱਗੇ ਸਾਡੇ ਦੇਸ਼ ਦੀ ਤਰੱਕੀ ਵਿਚ ਸਹਾਇਕ ਸਿੱਧ ਹੋਵੇਗਾ | ਪ੍ਰੋਗਰਾਮ ਦੇ ਅੰਤ ਵਿਚ ਪਿ੍ੰਸੀਪਲ ਅਤੇ ਉਪ ਪਿ੍ੰਸੀਪਲ ਕਪਿਲ ਸ਼ਰਮਾ ਨੇ ਆਏ ਮਹਿਮਾਨਾਂ ਨੂੰ ਬੂਟੇ ਭੇਟ ਕਰ ਕੇ ਸਨਮਾਨਿਤ ਕੀਤਾ |