ਬਟਾਲਾ, 27 ਸਤੰਬਰ (ਸਤਿੰਦਰ ਸਿੰਘ)-ਸ੍ਰੀ ਰਾਮ ਅਵਤਾਰ ਡਰਾਮਾਟਿ੍ਕ ਕਲੱਬ ਬਟਾਲਾ ਵਲੋਂ ਸਥਾਨਕ ਚੱਕਰੀ ਬਾਜ਼ਾਰ ਗੀਤਾ ਭਵਨ ਵਿਖੇ ਰਾਮ ਲੀਲਾ ਕਰਵਾਈ ਗਈ, ਜਿਸ ਦਾ ਉਦਘਾਟਨ ਬਟਾਲਾ ਹਲਕੇ ਤੋਂ ਸੀਨੀਅਰ ਕਾਂਗਰਸੀ ਆਗੂ ਐਡਵੋਕੇਟ ਅਮਨਦੀਪ ਜੈਂਤੀਪੁਰ ਨੇ ਰਿਬਨ ਕੱਟ ਕੇ ਕੀਤਾ | ਇਸ ਦੌਰਾਨ ਰਾਮ ਬਨਵਾਸ ਨਾਈਟ ਦਾ ਮੰਚਨ ਕੀਤਾ ਗਿਆ | ਕਲੱਬ ਵਲੋਂ ਮੁੱਖ ਮਹਿਮਾਨ ਐਡਵੋਕੇਟ ਅਮਨਦੀਪ ਜੈਂਤੀਪੁਰ ਦਾ ਸਨਮਾਨ ਕੀਤਾ ਗਿਆ | ਇਸ ਮੌਕੇ ਕਲੱਬ ਪ੍ਰਧਾਨ ਪੰਕਜ ਸ਼ਰਮਾ, ਵਿਕਾਸ ਸਾਨਨ, ਸ਼ਿਵ ਸਾਨਨ, ਬੱਬੀ ਸੇਖੜੀ ਕੌਸਲਰ, ਚੰਦਰ ਮੋਹਨ ਵਿਜ, ਅਰੁਣ ਕਪੂਰ, ਮੁਕੇਸ਼ ਕਪੂਰ, ਪਰਵੇਸ਼, ਰੌਕੀ, ਰਵੀ, ਸੰਨੀ ਤੇ ਹੋਰ ਕਲੱਬ ਮੈਂਬਰ ਹਾਜ਼ਰ ਸਨ |