23-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-09-2025

ਸੰਤ ਸ੍ਰੀ ਮਹੰਤ ਆਸ਼ੀਸ਼ ਦਾਸ ਅਤੇ ਪੀ.ਸੀ.ਟੀ. ਹਿਊਮੈਨਿਟੀ ਦੇ ਸੰਸਥਾਪਕ ਡਾ. ਸਲਾਰੀਆ ਦਾ ਮਹਾਂਦੇਵ ਪਰਿਵਾਰ ਵਲੋਂ ਸਨਮਾਨ

Ad Position 21
No active advertisement
ਅਜੀਤ ਡੈਸਕ 28-09-2025
ਕਲਾਨੌਰ, 27 ਸਤੰਬਰ (ਪੁਰੇਵਾਲ)-ਅਯੁੱਧਿਆ ਦੇ ਰਾਮਾਨੰਦੀ ਸ਼੍ਰੀ ਵੈਸ਼ਣਵ ਸੰਪਰਦਾ ਦੇ ਸੰਤ ਸ਼੍ਰੀ ਮਹੰਤ ਆਸ਼ੀਸ਼ ਦਾਸ ਅਤੇ ਅੰਤਰਰਾਸ਼ਟਰੀ ਸਮਾਜ ਸੇਵੀ ਸੰਸਥਾ 'ਪੀ.ਸੀ.ਟੀ. ਹਿਊਮੈਨਿਟੀ' ਦੇ ਸੰਸਥਾਪਕ ਡਾ. ਜੋਗਿੰਦਰ ਸਿੰਘ ਸਲਾਰੀਆ ਸੱਚਖੰਡ ਸ਼੍ਰੀ ਦਰਬਾਰ ਸਾਹਿਬ ਵਿਖੇ ਨਤਮਸਤਕ ਹੋਣ ਉਪਰੰਤ ਸਥਾਨਕ ਕਸਬੇ 'ਚ ਸਥਿਤ ਪ੍ਰਾਚੀਨ ਸ਼ਿਵ ਮੰਦਿਰ ਵਿਖੇ ਪਹੁੰਚੇ | ਇਥੇ ਉਨ੍ਹਾਂ ਵਲੋਂ ਵਿਧੀਵਤ ਤਰੀਕੇ ਨਾਲ ਪੂਜਾ ਅਰਚਨਾ ਕੀਤੀ ਗਈ ਅਤੇ ਸਰਬੱਤ ਦੇ ਭਲੇ ਲਈ ਅਰਦਾਸ ਕੀਤੀ ਗਈ | ਅਯੁੱਧਿਆ ਦੇ ਪ੍ਰਸਿੱਧ ਸੰਤ ਮਹੰਤ ਨਿੱਤਿਆ ਗੋਪਾਲ ਦਾਸ ਜੀ ਮਹਾਰਾਜ ਦੇ ਕਿਰਪਾ-ਪਾਤਰ ਸ਼ਿਸ਼ ਅਤੇ ਰਾਮਾਨੰਦੀ ਸ਼੍ਰੀ ਵੈਸ਼ਣਵ ਸੰਪਰਦਾ ਨਾਲ ਸੰਬੰਧਿਤ ਸੰਤ ਸ਼੍ਰੀ ਮਹੰਤ ਆਸ਼ੀਸ਼ ਦਾਸ ਜੀ ਮਹਾਰਾਜ ਬਾਬਾ ਬੰਦਾ ਸਿੰਘ ਬਹਾਦਰ ਦੇ ਜਨਮ ਸਥਾਨ ਰਾਜੌਰੀ (ਜੰਮੂ-ਕਸ਼ਮੀਰ) ਲਈ ਧਾਰਮਿਕ ਯਾਤਰਾ ਵਿਚ ਸ਼ਾਮਲ ਹੋਣ ਲਈ ਪੰਜਾਬ ਅਤੇ ਜੰਮੂ-ਕਸ਼ਮੀਰ ਦੇ 5 ਦਿਨਾਂ ਆਤਮਿਕ ਦੌਰੇ 'ਤੇ ਆਏ ਹਨ | ਇਸ ਦੌਰਾਨ ਮੱਧ ਪ੍ਰਦੇਸ਼ ਦੇ ਜੱਬਲਪੁਰ ਸਥਿਤ ਸ਼੍ਰੀ ਲਕਸ਼ਮੀ ਨਾਰਾਇਣ ਗਊ ਸੇਵਾ ਨਿਆਸ ਪੀਠ ਆਸ਼ਰਮ ਸੁਹਾਗੀ ਦੇ ਪੀਠਾਧੀਸ਼ਵਰ ਅਤੇ ਛੱਤਰਪੁਰ ਦੇ ਬਾਗੇਸ਼ਵਰ ਧਾਮ ਦੇ ਚੇਲੇ ਸ਼੍ਰੀ ਸ਼ਸ਼ਾਂਕ ਬਜਾਜ ਵੀ ਵਿਸ਼ੇਸ਼ ਤੌਰ 'ਤੇ ਹਾਜ਼ਰ ਹੋਏ | ਇਥੇ ਅਸ਼ਵਨੀ ਮਹਾਂਦੇਵ, ਕਾਕਾ ਮਹਾਂਦੇਵ ਦੇ ਗ੍ਰਹਿ ਵਿਖੇ ਸਨਮਾਨ ਉਪਰੰਤ ਸੰਤ ਸ਼੍ਰੀ ਮਹੰਤ ਆਸ਼ੀਸ਼ ਦਾਸ ਨੇ ਕਿਹਾ ਕਿ ਸ਼੍ਰੀ ਹਰਿਮੰਦਰ ਸਾਹਿਬ ਦੇ ਦਰਸ਼ਨ ਉਨ੍ਹਾਂ ਲਈ ਅਨਮੋਲ ਅਤੇ ਆਤਮਿਕ ਤੌਰ 'ਤੇ ਵਿਲੱਖਣ ਅਨੁਭਵ ਹਨ | ਇਹ ਪਵਿੱਤਰ ਧਰਤੀ ਸਾਨੂੰ ਸਿਰਫ਼ ਸ਼ਾਂਤੀ ਅਤੇ ਸੇਵਾ ਦਾ ਸੰਦੇਸ਼ ਹੀ ਨਹੀਂ ਦਿੰਦੀ, ਬਲਕਿ ਸਾਰੀਆਂ ਧਰਮ ਪ੍ਰਥਾਵਾਂ ਅਤੇ ਮਨੁੱਖਤਾ ਨੂੰ ਏਕਤਾ ਦੀ ਡੋਰ ਨਾਲ ਜੋੜਦੀ ਹੈ | ਉਨ੍ਹਾਂ ਕਿਹਾ ਕਿ ਇਸ ਯਾਤਰਾ ਰਾਹੀਂ ਉਨ੍ਹਾਂ ਨੇ ਸਿੱਖ ਧਰਮ ਦੀ ਮਹਾਨ ਵਿਰਾਸਤ ਨੂੰ ਨਜ਼ਦੀਕ ਤੋਂ ਅਨੁਭਵ ਕੀਤਾ ਹੈ | ਉਨ੍ਹਾਂ 'ਪੀ.ਸੀ.ਟੀ. ਹਿਊਮੈਨਿਟੀ' ਵਲੋਂ ਚਲਾਈਆਂ ਜਾ ਰਹੀਆਂ ਸਮਾਜ ਸੇਵਾ ਮੁਹਿੰਮਾਂ ਦੀ ਸ਼ਾਲਾਘਾ ਵੀ ਕੀਤੀ | ਡਾ. ਸਲਾਰੀਆ ਨੇ ਪ੍ਰਮਾਤਮਾ ਅੱਗੇ ਅਰਦਾਸ ਕੀਤੀ ਕਿ ਸਮਾਜਸੇਵਾ ਦੇ ਕਾਰਜਾਂ ਨੂੰ ਕਰਨ ਲਈ ਉੱਦਮ ਬਖਸ਼ਣ |
Ad Position 22
No active advertisement
ਪਿਛਲੀ ਖ਼ਬਰ ਗੁਰਦੁਆਰਾ ਦਮਦਮਾ ਸਾਹਿਬ ਵਿਖੇ 81 ਪ੍ਰਾਣੀਆਂ ਨੇ ਅੰਮਿ੍ਤਪਾਨ ਕੀਤਾ-ਰਸੀਵਰ ਗੁਰਮੇਜ ਸਿੰਘ ਚੀਮਾ ਅਗਲੀ ਖ਼ਬਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ 10 ਹਜ਼ਾਰ ਲੀਟਰ ਡੀਜ਼ਲ ਲੈ ਕੇ ਡੇਰਾ ਬਾਬਾ ਨਾਨ...
Ad Position 24