ਗੁਰਦਾਸਪੁਰ, 19 ਅਕਤੂਬਰ (ਅਸ਼ੋਕ ਸ਼ਰਮਾ)-ਗੁਰਦਾਸਪੁਰ ਨਜ਼ਦੀਕ ਪੈਂਦੇ ਪਿੰਡ ਬਹਾਦਰ ਦੇ ਸਰਬਪੱਖੀ ਵਿਕਾਸ ਕਾਰਜਾਂ ਨੰੂ ਪਹਿਲ ਦੇ ਆਧਾਰ 'ਤੇ ਤਰਜ਼ੀਹ ਦਿੱਤੀ ਜਾ ਰਹੀ ਹੈ ਤੇ ਪਿੰਡ ਨੰੂ ਮਾਡਲ ਬਣਾਉਣ ਦਾ ਤਹੱਈਆ ਕੀਤਾ ਹੋਇਆ ਹੈ | ਇਸ ਕਾਰਜ ਵਿਚ ਪਿੰਡ ਵਾਸੀਆਂ ਤੇ ਮੇਰੇ ਮੈਂਬਰਾਂ ਦਾ ਪੂਰਨ ਸਹਿਯੋਗ ਮਿਲ ਰਿਹਾ ਹੈ | ਉਪਰੋਕਤ ਵਿਚਾਰਾਂ ਦਾ ਪ੍ਰਗਟਾਵਾ ਪਿੰਡ ਬਹਾਦਰ ਦੇ ਸਰਪੰਚ ਸੁਰਜੀਤ ਸਿੰਘ ਨੇ ਕੀਤਾ | ਉਨ੍ਹਾਂ ਦੱਸਿਆ ਕਿ ਪਿੰਡ ਅੰਦਰ ਆਧੁਨਿਕ ਕਿਸਮ ਦਾ ਸ਼ਮਸ਼ਾਨਘਾਟ, ਗੰਦੇ ਪਾਣੀ ਦੇ ਨਿਕਾਸ ਦਾ ਹੱਲ ਤੋਂ ਇਲਾਵਾ ਪਿੰਡ ਅੰਦਰ ਬੱਸ ਸਟੈਂਡ ਦੀ ਉਸਾਰੀ ਕਰਵਾਈ ਗਈ ਹੈ | ਜਦੋਂ ਕਿ ਪਿੰਡ ਦੇ ਅਧੂਰੇ ਕਾਰਜਾਂ ਦਾ ਕੰਮ ਸ਼ੁਰੂ ਕਰ ਦਿੱਤਾ ਗਿਆ ਹੈ | ਉਨ੍ਹਾਂ ਦੱਸਿਆ ਕਿ ਪਿੰਡ ਅੰਦਰ ਪਹਿਲਾਂ ਕਾਫ਼ੀ ਸਮੱਸਿਆਵਾਂ ਸਨ ਤੇ ਉਨ੍ਹਾਂ ਨੰੂ ਪੂਰਾ ਕਰਨ ਵਾਸਤੇ ਦਿਨ ਰਾਤ ਇਕ ਕੀਤੀ ਜਾ ਰਹੀ ਹੈ | ਉਨ੍ਹਾਂ ਦੱਸਿਆ ਕਿ ਅਧੂਰੇ ਕੰਮਾਂ ਨੰੂ ਕਰਵਾਉਣ ਲਈ ਪਾਰਟੀ ਨਾਲ ਸਿੱਧ ਤੌਰ 'ਤੇ ਰਾਬਤਾ ਕੀਤਾ ਜਾ ਰਿਹਾ ਹੈ | ਜਿਸ ਨਾਲ ਪਿੰਡ ਦੀ ਪੰਚਾਇਤ ਨੰੂ ਪੂਰਨ ਤੌਰ 'ਤੇ ਸਹਿਯੋਗ ਮਿਲ ਰਿਹਾ ਹੈ |