09-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-10-2025

ਹਲਕਾ ਇੰਚਾਰਜ ਪਨੂੰ ਨੇ ਲਿੰਕ ਸੜਕ ਦਾ ਕੀਤਾ ਉਦਘਾਟਨ <br/>

Ad Position 21
No active advertisement
ਪਿੰਡ ਤੇਜਾ ਖੁਰਦ ਤੋਂ ਲਿੰਕ ਸੜਕ ਮੁਰੀਦਕੇ, ਛਿਛਰੇਵਾਲ ਦੇ ਨਵੀਨੀਕਰਨ ਦਾ ਉਦਘਾਟਨ ਕਰਦੇ ਹੋਏ ਬਲਬੀਰ ਸਿੰਘ ਪਨੂੰ ਹੋਰਨਾਂ ਸਮੇਤ | ਤਸਵੀਰ : ਅਵਤਾਰ ਸਿੰਘ ਰੰਧਾਵਾ <br/> 20-10-2025
ਫ਼ਤਹਿਗੜ੍ਹ ਚੂੜੀਆਂ, 19 ਅਕਤੂਬਰ (ਅਵਤਾਰ ਸਿੰਘ ਰੰਧਾਵਾ)-ਵਿਧਾਨ ਸਭਾ ਹਲਕਾ ਫ਼ਤਹਿਗੜ੍ਹ ਚੂੜੀਆਂ ਦੇ ਇੰਚਾਰਜ ਬਲਬੀਰ ਸਿੰਘ ਪਨੂੰ ਨੇ ਲਿੰਕ ਸੜਕ ਮੁਰੀਦਕੇ, ਛਿਛਰੇਵਾਲ, ਤੇਜਾ ਖੁਰਦ ਸਮੇਤ ਵੱਖ-ਵੱਖ ਪਿੰਡਾਂ ਨੂੰ ਜੋੜਨ ਵਾਲੀ ਲਿੰਕ ਸੜਕ ਦੇ ਨਵੀਨੀਕਰਨ ਦਾ ਨੀਂਹ ਪੱਥਰ ਰੱਖਿਆ | ਉਨ੍ਹਾਂ ਸੜਕਾਂ ਦੇ ਨਾਲ ਲਗਦੇ ਕਿਸਾਨਾਂ ਦੇ ਅੱਗੇ ਮੰਗ ਰੱਖੀ ਕਿ ਹਲਕੇ ਦੀਆਂ ਸੜਕਾਂ ਦਾ ਸੁਧਾਰ ਕਰਨ ਲਈ ਖੇਤਾਂ ਨਾਲ ਲਗਦੀਆਂ ਸੜਕਾਂ ਦੀ ਜਗ੍ਹਾ ਨੂੰ ਮਿਣਤੀ ਅਨੁਸਾਰ ਛੱਡ ਕੇ ਫ਼ਸਲਾਂ ਬੀਜੀਆਂ ਜਾਣ ਤਾਂ ਕਿ ਆਉਣ ਵਾਲੇ ਸਮੇਂ 'ਚ ਸੜਕਾਂ ਦੀਆਂ ਬਰਮਾਂ ਦੀ ਮਜ਼ਬੂਤੀ ਹੋ ਸਕੇ | ਉਨ੍ਹਾਂ ਕਿਹਾ ਕਿ ਜਿਹੜੇ ਕਿਸਾਨਾਂ ਨੇ ਪਿਛਲੇ ਸਮੇਂ ਦੌਰਾਨ ਸੜਕਾਂ ਦੀਆਂ ਬਰਮਾਂ ਨੂੰ ਆਪਣੇ ਖੇਤਾਂ ਵਿਚ ਮਿਲਾ ਲਿਆ ਹੈ, ਉਨ੍ਹਾਂ ਅੱਗੇ ਅਪੀਲ ਹੈ ਕਿ ਉਹ ਆਵਾਜਾਈ ਨੂੰ ਮੁੱਖ ਰੱਖਦੇ ਹੋਏ ਸੜਕਾਂ ਦੀਆਂ ਬਰਮਾਂ ਨਾਲ ਮਿੱਟੀ ਲਗਾਉਣ ਦਾ ਯਤਨ ਕਰਨ ਵਿਚ ਪੂਰਾ ਸਹਿਯੋਗ ਦੇਣ | ਉਨ੍ਹਾਂ ਕਿਹਾ ਕਿ ਜਿਵੇਂ ਪਿੰਡ ਤੇਜਾ ਕਲਾਂ ਦੇ ਸਾਹਮਣੇ ਤੋਂ ਪਿੰਡ ਖੋਦੇ ਬਾਂਗਰ ਤੇ ਪੰਨਵਾਂ ਨੂੰ ਜਾਣ ਵਾਲੀ ਸੜਕਾਂ ਸਮੇਤ ਪਿੰਡ ਤੇਜਾ ਖੁਰਦ ਤੋਂ ਮਲਕਵਾਲ ਨੂੰ ਜਾਣ ਵਾਲੀ ਸੜਕ ਵੀ ਲੋੜ ਤੋਂ ਜ਼ਿਆਦਾ ਸੌੜੀ ਹੋ ਚੁੱਕੀ ਹੈ, ਜਿਸ ਕਰਕੇ ਪਿਛਲੇ ਸਮੇਂ ਦੌਰਾਨ ਸੜਕਾਂ ਤੋਂ ਪਲਟੇ ਵਾਹਨਾਂ ਦਾ ਨੁਕਸਾਨ ਹੋਇਆ ਹੈ | ਉਨ੍ਹਾਂ ਕਿਹਾ ਕਿ ਸਾਨੂੰ ਇਮਾਨਦਾਰੀ ਵਰਤਦੇ ਹੋਏ ਪੰਜਾਬ ਸਰਕਾਰ ਦਾ ਸਾਥ ਦੇਣ ਲਈ ਚੰਗੇ ਕਦਮ ਚੁੱਕਣ ਦੀ ਲੋੜ ਹੈ | ਇਸ ਮੌਕੇ ਮੰਡੀ ਬੋਰਡ ਦੇ ਅਧਿਕਾਰੀ ਗੁਰਵਿੰਦਰ ਸਿੰਘ ਰੰਧਾਵਾ ਵੀਲਾ ਤੇਜਾ, ਹਲਕਾ ਸੰਗਠਨ ਇੰਚਾਰਜ ਗਗਨਦੀਪ ਸਿੰਘ ਕੋਟਲਾ ਬਾਮਾ, ਹਲਕਾ ਯੂਥ ਪ੍ਰਧਾਨ ਗੁਰਬਿੰਦਰ ਸਿੰਘ ਕਾਦੀਆਂ ਰਾਜਪੂਤਾਂ, ਰਘਬੀਰ ਸਿੰਘ ਅਠਵਾਲ, ਬਲਾਕ ਪ੍ਰਧਾਨ ਸ਼ਮਸ਼ੇਰ ਸਿੰਘ ਸ਼ੇਰਾ ਫ਼ੌਜੀ, ਹਰਦੀਪ ਸਿੰਘ ਦਮੋਦਰ, ਮਲਜਿੰਦਰ ਸਿੰਘ, ਹਰਪ੍ਰੀਤ ਸਿੰਘ ਕੋਟ ਖਜ਼ਾਨਾ, ਰਾਜ ਦਵਿੰਦਰ ਸਿੰਘ ਮੰਜਿਆਂਵਾਲੀ, ਕਰਨ ਬਾਠ, ਗੁਰਪ੍ਰੀਤ ਸਿੰਘ ਖੋਦੇ ਬਾਂਗਰ, ਜੱਗਾ ਰੰਧਾਵਾ ਵੀਲਾ ਤੇਜਾ, ਸਰਪੰਚ ਜਗਰੂਪ ਸਿੰਘ ਨੰਬਰਦਾਰ ਵੀਲਾ ਤੇਜਾ, ਜਸਬੀਰ ਸਿੰਘ ਭਾਲੋਵਾਲੀ, ਬਲਵਿੰਦਰ ਸਿੰਘ ਮਲਕਵਾਲ, ਸੁਖਦੇਵ ਸਿੰਘ ਝੰਜੀਆਂ, ਅਮਨਦੀਪ ਸਿੰਘ ਝੰਜੀਆਂ ਕਲਾਂ ਆਦਿ ਹਾਜ਼ਰ ਸਨ |

Ad Position 22
No active advertisement
ਪਿਛਲੀ ਖ਼ਬਰ ਗੁਰੂ ਨਾਨਕ ਕਾਲਜ ਬਟਾਲਾ ਵਿਖੇ ਗੁਰਮਤਿ ਮੁਕਾਬਲੇ <br/> ਅਗਲੀ ਖ਼ਬਰ ਪਿੰਡ ਬਹਾਦਰ ਦੇ ਸਰਬਪੱਖੀ ਵਿਕਾਸ ਕਾਰਜਾਂ ਨੰੂ ਦਿੱਤੀ ਜਾਵੇਗੀ ਪਹਿਲ-ਸਰਪੰਚ ਸੁਰਜੀਤ ਸਿੰਘ <br/>
Ad Position 24