09-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-10-2025

ਗੁਰੂ ਨਾਨਕ ਕਾਲਜ ਬਟਾਲਾ ਵਿਖੇ ਗੁਰਮਤਿ ਮੁਕਾਬਲੇ <br/>

Ad Position 21
No active advertisement
ਗੁਰਮਤਿ ਮੁਕਾਬਲੇ 'ਚ ਜੇਤੂ ਬੱਚਿਆਂ ਨੂੰ ਸਨਮਾਨਿਤ ਕਰਦੇ ਜਥੇ: ਗੁਰਨਾਮ ਸਿੰਘ ਜੱਸਲ, ਨਰੇਸ਼ ਮਹਾਜਨ, ਪਿ੍ੰਸੀਪਲ ਚਰਨਜੀਤ ਸਿੰਘ ਸੰਧੂ ਤੇ ਹੋਰ | ਅਜੀਤ ਤਸਵੀਰ <br/> 20-10-2025
ਬਟਾਲਾ, 19 ਅਕਤੂਬਰ (ਸਤਿੰਦਰ ਸਿੰਘ)-ਸ੍ਰੀ ਗੁਰੂ ਤੇਗ ਬਹਾਦਰ ਜੀ ਦੇ 350 ਸਾਲਾ ਸ਼ਹੀਦੀ ਦਿਹਾੜੇ ਸ਼ਤਾਬਦੀ ਨੂੰ ਸਮਰਪਿਤ ਗੁਰੂ ਨਾਨਕ ਕਾਲਜ ਬਟਾਲਾ ਵਿਖੇ ਸ਼੍ਰੋਮਣੀ ਕਮੇਟੀ ਮੈਂਬਰ ਜਥੇ. ਗੁਰਨਾਮ ਸਿੰਘ ਜੱਸਲ ਦੇ ਵਿਸ਼ੇਸ਼ ਉਪਰਾਲੇ ਸਦਕਾ ਬੱਚਿਆਂ ਦੇ ਕਵਿਤਾ, ਕਵੀਸ਼ਰੀ, ਦਸਤਾਰ-ਦੁਮਾਲਾ, ਕਵਿਜ਼, ਗੁਰਬਾਣੀ, ਸੰਵਾਦ ਤੇ ਡਰਾਇੰਗ ਆਦਿ ਮੁਕਾਬਲੇ ਕਰਵਾਏ ਗਏ, ਜਿਸ 'ਚ ਕਰੀਬ 20 ਦੇ ਕਰੀਬ ਸਰਕਾਰੀ ਤੇ ਗੈਰ ਸਰਕਾਰੀ ਸਕੂਲਾਂ ਦੇ ਬੱਚਿਆਂ ਨੇ ਭਾਗ ਲਿਆ | ਇਸ ਮੌਕੇ ਜਥੇ. ਜੱਸਲ ਨੇ ਕਿਹਾ ਕਿ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਪ੍ਰਧਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਸੁਚੱਜੀ ਤੇ ਯੋਗ ਅਗਵਾਈ ਹੇਠ ਪੰਥ ਦੀ ਸਿਰਮੌਰ ਸੰਸਥਾ ਸ਼੍ਰੋਮਣੀ ਕਮੇਟੀ ਵਲੋਂ ਕੌਮ ਦੀ ਪਨੀਰੀ ਨੂੰ ਗੁਰਮਤਿ ਨਾਲ ਜੋੜਨ ਲਈ ਵੱਡੇ ਉਪਰਾਲੇ ਕੀਤੇ ਜਾ ਰਹੇ ਹਨ | ਇਸ ਮੌਕੇ ਉਚੇਚੇ ਤੌਰ 'ਤੇ ਪਹੁੰਚੇ ਸ੍ਰੀ ਨਰੇਸ਼ ਮਹਾਜਨ ਇੰਚਾਰਜ ਸ਼੍ਰੋਮਣੀ ਅਕਾਲੀ ਦਲ ਹਲਕਾ ਬਟਾਲਾ ਨੇ ਜਥੇ. ਜੱਸਲ ਵਲੋਂ ਨਿਭਾਈਆਂ ਜਾ ਰਹੀਆਂ ਸੇਵਾਵਾਂ ਦੀ ਸ਼ਾਲਾਘਾ ਕੀਤੀ | ਇਸ ਮੌਕੇ ਪਿ੍ੰ. ਚਰਨਜੀਤ ਸਿੰਘ ਸੰਧੂ, ਮੈਨੇਜਰ ਮਲਕੀਅਤ ਸਿੰਘ ਬਸਰਾਵਾਂ, ਰਜਿੰਦਰ ਸਿੰਘ ਪਦਮ, ਗਿਆਨੀ ਹਰਬੰਸ ਸਿੰਘ ਹੰਸਪਾਲ, ਬਲਵਿੰਦਰ ਸਿੰਘ ਚੱਠਾ, ਕੁਲਵੰਤ ਸਿੰਘ ਕੋਸਲਰ, ਸਤਿੰਦਰਪਾਲ ਸਿੰਘ ਰੰਗੀਲਪੁਰ, ਕੁਲਵਿੰਦਰ ਸਿੰਘ ਲਾਡੀ ਜੱਸਲ, ਜਤਿੰਦਰਪਾਲ ਸਿੰਘ ਵਿੱਕੀ, ਹਰਵਿੰਦਰ ਸਿੰਘ ਜਫਰਵਾਲ, ਪ੍ਰੋ. ਗੁਰਵਿੰਦਰ ਸਿੰਘ, ਡਾ. ਗੁਰਬੀਰ ਸਿੰਘ, ਪ੍ਰੋ. ਰਾਜਬੀਰ ਕੌਰ, ਦਰਸ਼ਨ ਸਿੰਘ ਪੁਰੀਆਂ, ਭਾਈ ਗੁਰਮੀਤ ਸਿੰਘ ਖਾਲਸਾ, ਭਾਈ ਗੁਰਨਾਮ ਸਿੰਘ ਨਿਗਰਾਨ ਜ਼ਿਲ੍ਹਾ ਗੁਰਦਾਸਪੁਰ, ਪਿ੍ੰਸ ਚੱਠਾ ਵਿਰਾਸਤੀ ਮੰਚ ਬਟਾਲਾ, ਭਾਈ ਹਰਪ੍ਰੀਤ ਸਿੰਘ ਢਪੱਈ, ਭਾਈ ਪੰਥਜੀਤ ਸਿੰਘ ਪ੍ਰਚਾਰਕ, ਭਾਈ ਗੁਰਪਿੰਦਰ ਸਿੰਘ ਪ੍ਰਚਾਰਕ, ਭਾਈ ਮੋਹਨ ਸਿੰਘ ਬੁੱਢਾ ਕੋਟ ਕਵੀਸ਼ਰ, ਭਾਈ ਤਰਸੇਮ ਸਿੰਘ ਸੇਖਵਾਂ ਕਵੀਸ਼ਰ, ਭਾਈ ਗੁਰਦੇਵ ਸਿੰਘ ਲੱਧਾ ਮੁੰਡਾ ਕਵੀਸ਼ਰ, ਭਾਈ ਹਰਸੁਖਮਨ ਸਿੰਘ ਪ੍ਰਚਾਰਕ, ਬੀਬੀ ਰਾਜਬੀਰ ਕੌਰ ਪ੍ਰਚਾਰਕ, ਬੀਬੀ ਸਰਬਜੋਤ ਕੌਰ ਪ੍ਰਚਾਰਕ, ਭਾਈ ਗੁਰਮੇਜ ਸਿੰਘ ਪ੍ਰਚਾਰਕ, ਭਾਈ ਭਗਤ ਸਿੰਘ ਕਵੀਸ਼ਰ, ਭਾਈ ਅਜੀਤ ਸਿੰਘ ਕਵੀਸ਼ਰ, ਪ੍ਰੋ. ਅਮਨਦੀਪ ਕੌਰ, ਪ੍ਰੋ. ਦਵਿੰਦਰ ਕੌਰ, ਪ੍ਰੋ. ਨੇਹਾ, ਪ੍ਰੋ. ਗੁਰਸ਼ਰਨ ਕੌਰ, ਪ੍ਰੋ. ਗੁਰਮੁਖ ਸਿੰਘ, ਪ੍ਰੋ. ਗੁਰਦੀਪ ਕੌਰ, ਪ੍ਰ.ੋ ਬਚਿੱਤਰ ਸਿੰਘ, ਪ੍ਰੋ. ਵਿਸ਼ਵਜੀਤ ਸਿੰਘ, ਪ੍ਰੋ. ਸਹਿਬਜਾਦ ਸਿੰਘ, ਸ਼ਾਨ-ਏ-ਦਸਤਾਰ ਟੀਮ ਦੇ ਕੋਚ ਬਲਜੀਤ ਸਿੰਘ, ਕੋਚ ਕੁਲਜੀਤ ਸਿੰਘ, ਭਾਈ ਅਕਾਸ਼ਦੀਪ ਸਿੰਘ ਆਦਿ ਹਾਜ਼ਰ ਸਨ |

Ad Position 22
No active advertisement
ਪਿਛਲੀ ਖ਼ਬਰ ਪਿੰਡ ਵੜਿੰਗ ਖੇੜਾ ਦੇ ਮੁਹਤਬਰਾਂ ਨੇ ਪਿੰਡ ਰਣਸੀਕਾ ਤੱਲਾ ਤੇ ਬਰਿਆਰ 'ਚ ਕਿਸਾਨਾਂ ਨੂੰ ਵੰਡਿਆ ਕਣਕ ਦਾ ਬੀਜ <br/> ਅਗਲੀ ਖ਼ਬਰ ਹਲਕਾ ਇੰਚਾਰਜ ਪਨੂੰ ਨੇ ਲਿੰਕ ਸੜਕ ਦਾ ਕੀਤਾ ਉਦਘਾਟਨ <br/>
Ad Position 24