09-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-10-2025

ਪਿੰਡ ਵੜਿੰਗ ਖੇੜਾ ਦੇ ਮੁਹਤਬਰਾਂ ਨੇ ਪਿੰਡ ਰਣਸੀਕਾ ਤੱਲਾ ਤੇ ਬਰਿਆਰ 'ਚ ਕਿਸਾਨਾਂ ਨੂੰ ਵੰਡਿਆ ਕਣਕ ਦਾ ਬੀਜ <br/>

Ad Position 21
No active advertisement
ਪਿੰਡ ਰਣਸੀਕਾ ਤੱਲਾ 'ਚ ਕਿਸਾਨਾਂ ਨੂੰ ਬੀਜ ਵੰਡਣ ਸਮੇਂ ਪਿੰਡ ਵੜਿੰਗ ਖੇੜਾ ਦੇ ਮੁਹਤਬਰ ਤੇ ਕਿਸਾਨ | ਅਜੀਤ ਤਸਵੀਰ <br/> 20-10-2025
ਕੋਟਲੀ ਸੂਰਤ ਮੱਲ੍ਹੀ, 19 ਅਕਤੂਬਰ (ਕੁਲਦੀਪ ਸਿੰਘ ਨਾਗਰਾ)-ਬਲਾਕ ਡੇਰਾ ਬਾਬਾ ਨਾਨਕ ਦੇ ਹੜ੍ਹ ਪ੍ਰਭਾਵਿਤ ਪਿੰਡ ਰਣਸੀਕਾ ਤੱਲਾ ਤੇ ਬਰਿਆਰ 'ਚ ਜ਼ਿਲ੍ਹਾ ਮੁਕਤਸਰ ਸਾਹਿਬ ਦੇ ਪਿੰਡ ਵੜਿੰਗ ਖੇੜਾ ਦੀਆਂ ਸੰਗਤਾਂ ਵਲੋਂ ਪ੍ਰਭਾਵਿਤ ਕਿਸਾਨਾਂ ਨੂੰ ਕਣਕ ਦਾ ਬੀਜ ਵੰਡਿਆ ਗਿਆ | ਇਸ ਸਬੰਧੀ ਕੁਲਵਿੰਦਰ ਸਿੰਘ ਬਰਿਆਰ ਤੇ ਹਰਿੰਦਰ ਸਿੰਘ ਰਣਸੀਕਾ ਤੱਲਾ ਨੇ ਦੱਸਿਆ ਕਿ ਹੜ੍ਹ ਦੇ ਪਾਣੀ ਨੇ ਉਨ੍ਹਾਂ ਦੇ ਪਿੰਡਾਂ ਦੀਆਂ ਸਮੁੱਚੀਆਂ ਫ਼ਸਲਾਂ ਤਬਾਹ ਕਰਕੇ ਰੱਖ ਦਿੱਤੀਆਂ ਸਨ ਤੇ ਬਹਾਦਰ ਪੰਜਾਬੀ ਪ੍ਰਭਾਵਿਤ ਕਿਸਾਨਾਂ ਦੀ ਮਦਦ ਲਈ ਅੱਗੇ ਆ ਰਹੇ ਹਨ | ਉਨ੍ਹਾਂ ਦੱਸਿਆ ਕਿ ਜ਼ਿਲ੍ਹਾ ਮੁਕਤਸਰ ਦੇ ਪਿੰਡ ਵੜਿੰਗ ਖੇੜਾ ਦੀਆਂ ਸੰਗਤਾਂ ਵਲੋਂ 350 ਏਕੜ ਰਕਬੇ ਦਾ ਕਿਸਾਨਾਂ ਨੂੰ ਬੀਜ ਵੰਡਿਆ ਗਿਆ, ਜਦੋਂ ਕਿ ਪਿੰਡ ਬਰਿਆਰ ਦੇ ਇਕ ਲੋੜਵੰਦ ਦੀ 11 ਹਜ਼ਾਰ ਰੁਪਏ ਦੀ ਮਾਲੀ ਮਦਦ ਵੀ ਕੀਤੀ ਗਈ ਹੈ | ਉਨ੍ਹਾਂ ਦੱੱਸਿਆ ਕਿ ਪਿੰਡ ਬਰਿਆਰ ਦੇ ਸਾਰੇ ਕਿਸਾਨਾਂ ਨੂੰ ਸਮੁੱਚੇ ਰਕਬੇ ਲਈ ਤੇ ਪਿੰਡ ਰਣਸੀਕਾ ਤੱਲਾ 'ਚ 170 ਏਕੜ ਰਕਬੇ ਲਈ ਕਿਸਾਨਾਂ ਨੂੰ ਬੀਜ ਵੰਡਿਆ ਗਿਆ ਹੈ | ਇਸ ਮੌਕੇ ਦੋਵਾਂ ਪਿੰਡਾਂ ਦੇ ਮੁਹਤਬਰਾਂ ਤੇ ਪਿੰਡ ਵਾਸੀਆਂ ਨੇ ਪਿੰਡ ਵੜਿੰਗ ਖੇੜਾ ਤੋਂ ਬੀਜ ਵੰਡਣ ਆਏ ਮੁਹਤਬਰਾਂ ਨੂੰ ਸਨਮਾਨਿਤ ਕਰਦਿਆਂ ਉਨ੍ਹਾਂ ਦਾ ਧੰਨਵਾਦ ਕੀਤਾ | ਇਸ ਮੌਕੇ ਤੀਰਥ ਸਿੰਘ ਵੜਿੰਗ, ਵਕੀਲ ਸਿੰਘ ਸਹਾਰਨ, ਮਨਦੀਪ ਕੁਮਾਰ ਮੋਨੂੰ ਸੇਠ, ਇੰਦਰਪ੍ਰੀਤ ਸਿੰਘ ਵੜਿੰਗ, ਮਨਦੀਪ ਸਿੰਘ ਡੱਫੂ, ਪ੍ਰੇਮ ਸਿੰਘ ਡੱਫੂ, ਹਰਜਿੰਦਰ ਸਿੰਘ ਸਹਾਰਨ, ਸਰਪੰਚ ਲਖਵਿੰਦਰ ਸਿੰਘ ਬਰਿਆਰ, ਕੁਲਵਿੰਦਰ ਸਿੰਘ, ਹਰਿੰਦਰ ਸਿੰਘ ਰਣਸੀਕਾ ਤੱਲਾ, ਸਾਬਕਾ ਸਰਪੰਚ ਸੁਖਵਿੰਦਰ ਸਿੰਘ ਬਰਿਆਰ, ਇੰਦਰਜੀਤ ਸਿੰਘ ਪੰਚ, ਅਵਤਾਰ ਸਿੰਘ, ਹਰਜਿੰਦਰ ਸਿੰਘ ਨੰਬਰਦਾਰ, ਜਰਮਨ ਸਿੰਘ ਆਦਿ ਹਾਜ਼ਰ ਸਨ |

Ad Position 22
No active advertisement
ਪਿਛਲੀ ਖ਼ਬਰ ਪ੍ਰਤਾਪ ਸਿੰਘ ਬਾਜਵਾ ਵਲੋਂ ਤਰਨ ਤਾਰਨ ਤੋਂ ਉਮੀਦਵਾਰ ਕਰਨਬੀਰ ਸਿੰਘ ਬੁਰਜ ਦੇ ਹੱਕ 'ਚ ਚੋਣ ਪ੍ਰਚਾਰ <br/> ਅਗਲੀ ਖ਼ਬਰ ਗੁਰੂ ਨਾਨਕ ਕਾਲਜ ਬਟਾਲਾ ਵਿਖੇ ਗੁਰਮਤਿ ਮੁਕਾਬਲੇ <br/>
Ad Position 24