09-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-10-2025

ਬੇਸਹਾਰਾ ਬਜ਼ੁਰਗ ਮਾਤਾ ਦੀ ਦਰਦਨਾਕ ਹਾਲਤ <br/>

Ad Position 21
No active advertisement
ਆਪਣੀ ਜਿੰਦਗੀ ਦੀਆਂ ਮੁਸ਼ਕਲਾਂ ਬਾਰੇ ਦੱਸਦੇ ਹੋਏ ਮਾਤਾ ਸਿਮਰਜੀਤ ਕੌਰ ਉਨ੍ਹਾਂ ਦੇ ਨਾਲ ਹਨ ਪਿੰਡ ਵਾਸੀ | ਤਸਵੀਰ : ਗੁਰਪ੍ਰਤਾਪ ਸਿੰਘ ਕਾਹਲੋਂ <br/> 20-10-2025
ਵਡਾਲਾ ਗ੍ਰੰਥੀਆਂ, 19 ਅਕਤੂਬਰ (ਗੁਰਪ੍ਰਤਾਪ ਸਿੰਘ ਕਾਹਲੋਂ)-ਇਥੋਂ ਨੇੜਲੇ ਪਿੰਡ ਲੀਲ ਖੁਰਦ ਵਿਚ ਇਕ ਦਰਦਨਾਕ ਮੰਜ਼ਰ ਨੇ ਪੂਰੇ ਇਲਾਕੇ ਦੇ ਲੋਕਾਂ ਨੂੰ ਝੰਝੋੜ ਕੇ ਰੱਖ ਦਿੱਤਾ ਹੈ | ਪਿੰਡ ਦੀ ਬਜ਼ੁਰਗ ਮਾਤਾ ਸਿਮਰਜੀਤ ਕੌਰ ਪਤਨੀ ਕਰਮ ਸਿੰਘ, ਜੋ ਅੱਖਾਂ ਤੋਂ ਅੰਨੀ ਤੇ ਕੰਨਾਂ ਤੋਂ ਬੋਲੀ ਹੋ ਚੁੱਕੀ ਹੈ, ਅੱਧ-ਅਧੂਰੇ ਕੱਚੇ ਘਰ ਵਿਚ ਇਕੱਲੀ ਬੇਸਹਾਰਾ ਜੀਵਨ ਬਿਤਾ ਰਹੀ ਹੈ | ਮਾਤਾ ਦੇ ਘਰ ਦਾ ਹਾਲ ਇਹ ਹੈ ਕਿ ਵਿਹੜੇ ਵਿਚ ਗੰਦਗੀ ਤੇ ਜੰਗਲੀ ਘਾਹ ਦਾ ਢੇਰ ਪਿਆ ਹੈ ਤੇ ਪਖਾਨੇ ਦੀ ਕੋਈ ਸਹੂਲਤ ਨਹੀਂ | ਮਜਬੂਰੀ ਵਿਚ ਮਾਤਾ ਵਿਹੜੇ ਵਿਚ ਹੀ ਪਖਾਨਾ ਕਰਦੀ ਹੈ | ਮਾਤਾ ਦੀ ਦੇਖਭਾਲ ਕਰਨ ਵਾਲੀ ਅÏਰਤ ਨੇ ਦੱਸਿਆ ਕਿ ਉਸ ਦੇ ਪਤੀ ਦੀ ਮੌਤ 7 ਸਾਲ ਪਹਿਲਾਂ ਹੋ ਚੁੱਕੀ ਹੈ | ਨਾ ਕੋਈ ਧੀ ਹੈ, ਨਾ ਪੁੱਤਰ, ਇਸ ਲਈ ਉਹ ਪੂਰੀ ਤਰ੍ਹਾਂ ਦੂਜਿਆਂ ਦੀ ਮਿਹਰਬਾਨੀ 'ਤੇ ਜੀਅ ਰਹੀ ਹੈ | ਉਸ ਨੇ ਦੱਸਿਆ ਕਿ ਮਾਤਾ ਨੂੰ ਮਿਲਦੀ ਬਜ਼ੁਰਗ ਪੈਨਸ਼ਨ ਤੇ ਮੁਫ਼ਤ ਰਾਸ਼ਨ ਦੀ ਸਹੂਲਤ ਸਰਕਾਰ ਵਲੋਂ ਲੰਬੇ ਸਮੇਂ ਤੋਂ ਬੰਦ ਕੀਤੀ ਜਾ ਚੁੱਕੀ ਹੈ | ਇਸ ਤੋਂ ਇਲਾਵਾ ਮਾਤਾ ਦਾ ਆਧਾਰ ਕਾਰਡ ਵੀ ਅਪਡੇਟ ਨਹੀਂ ਹੈ, ਜਿਸ ਕਰਕੇ ਉਹ ਕਿਸੇ ਵੀ ਸਰਕਾਰੀ ਯੋਜਨਾ ਦਾ ਲਾਭ ਨਹੀਂ ਲੈ ਸਕਦੀ | ਉਸ ਨੇ ਕਿਹਾ ਕਿ ਪਿੰਡ ਦੀ ਪੰਚਾਇਤ ਤੇ ਸਰਕਾਰੀ ਅਧਿਕਾਰੀਆਂ ਨੂੰ ਕਈ ਵਾਰ ਇਸ ਮਾਮਲੇ ਬਾਰੇ ਜਾਣੂ ਕਰਵਾਇਆ ਗਿਆ, ਪਰ ਅਫ਼ਸੋਸ ਹੈ ਕਿ ਅਜੇ ਤੱਕ ਕੋਈ ਕਾਰਵਾਈ ਨਹੀਂ ਹੋਈ | ਬਜ਼ੁਰਗ ਮਾਤਾ ਦੀ ਹਾਲਤ ਵੇਖ ਕੇ ਪਤਾ ਲਗਦਾ ਹੈ ਕਿ ਜਿੱਥੇ ਸਰਕਾਰ ਬਜ਼ੁਰਗਾਂ ਦੀ ਭਲਾਈ ਲਈ ਵੱਡੇ ਐਲਾਨ ਕਰਦੀ ਹੈ, ਉੱਥੇ ਜ਼ਮੀਨੀ ਹਕੀਕਤ ਕੁਝ ਹੋਰ ਹੀ ਹੈ | ਮਾਤਾ ਨੇ ਰੋਂਦੇ ਹੋਏ ਦੱਸਿਆ ਕਿ ਉਸ ਦੇ ਪਤੀ ਦਾ ਜ਼ਿਆਦਾਤਰ ਸਮਾਂ ਟਰੱਕ ਚਲਾਉਂਦੇ ਮਹਾਰਾਸ਼ਟਰ ਵਿਚ ਲੰਘ ਗਿਆ ਤੇ ਨਸ਼ਿਆਂ ਦੀ ਆਦਤ ਕਰਕੇ ਉਹ ਹਮੇਸ਼ਾ ਪਰਿਵਾਰ ਤੋਂ ਦੂਰ ਰਿਹਾ | ਹੁਣ ਉਸ ਦੇ ਨਾ ਕੋਈ ਵਾਰਸ ਹਨ ਤੇ ਨਾ ਹੀ ਆਸਰਾ | ਪਿੰਡ ਵਾਸੀਆਂ ਨੇ ਜ਼ਿਲ੍ਹਾ ਪ੍ਰਸ਼ਾਸਨ, ਸਮਾਜਿਕ ਸੁਰੱਖਿਆ ਵਿਭਾਗ ਤੇ ਦਾਨੀ ਸੱਜਣਾਂ ਨੂੰ ਅਪੀਲ ਕੀਤੀ ਹੈ ਕਿ ਇਸ ਬੇਸਹਾਰਾ ਬਜ਼ੁਰਗ ਮਾਤਾ ਦੀ ਪੈਨਸ਼ਨ ਤੁਰੰਤ ਬਹਾਲ ਕੀਤੀ ਜਾਵੇ, ਆਧਾਰ ਕਾਰਡ ਅਪਡੇਟ ਕਰਵਾਇਆ ਜਾਵੇ ਤੇ ਸਰਕਾਰੀ ਯੋਜਨਾਵਾਂ ਦਾ ਲਾਭ ਤੁਰੰਤ ਮਿਲਾਇਆ ਜਾਵੇ | ਨਾਲ ਹੀ ਉਸ ਦੀਆਂ ਅੱਖਾਂ ਦਾ ਇਲਾਜ ਕਰਵਾਇਆ ਜਾਵੇ |

Ad Position 22
No active advertisement
ਪਿਛਲੀ ਖ਼ਬਰ ਵੁੱਡ ਬਲਾਜ਼ਮ ਸਕੂਲ 'ਚ ਦੀਵਾਲੀ ਦਾ ਤਿਉਹਾਰ ਮਨਾਇਆ <br/> ਅਗਲੀ ਖ਼ਬਰ ਸੁਖਮਨੀ ਇੰਟਰਨੈਸ਼ਨਲ ਸਕੂਲ ਵਿਖੇ ਬੱਚਿਆਂ ਨੂੰ ਪ੍ਰਦੂਸ਼ਣ ਰਹਿਤ ਹਰੀ ਦੀਵਾਲੀ ਮਨਾਉਣ ਲਈ ਪ੍ਰੇਰਿਤ ਕੀਤਾ <br/>
Ad Position 24