ਬਟਾਲਾ, 19 ਅਕਤੂਬਰ (ਸਤਿੰਦਰ ਸਿੰਘ)-ਵੁੱਡ ਬਲਾਜ਼ਮ ਸਕੂਲ ਵਿਚ ਦੀਵਾਲੀ ਦਾ ਤਿਉਹਾਰ ਧੂਮ-ਧਾਮ ਨਾਲ ਮਨਾਇਆ ਗਿਆ | ਪ੍ਰੋਗਰਾਮ ਦੀ ਸ਼ੁਰੂਆਤ ਸਕੂਲ ਦੀ ਚੇਅਰਪਰਸਨ ਡਾ. ਸਤਿੰਦਰਜੀਤ ਕੌਰ ਨਿੱਝਰ, ਚੇਅਰਮੈਨ ਡਾ. ਸਤਨਾਮ ਸਿੰਘ ਨਿੱਝਰ, ਐਕਡਮਿਕ ਡਾਇਰੈਕਟਰ ਵਸੁਧਾ ਸ਼ਰਮਾ ਤੇ ਮੁੱਖ ਅਧਿਆਪਕ ਗੁਰਮੀਨ ਕੌਰ ਦੀ ਹਾਜ਼ਰੀ 'ਚ ਹੋਈ | ਇਸ ਮੌਕੇ ਇਨਰਵੀਲ ਕਲੱਬ ਦੇ ਮੈਂਬਰਾਂ ਨੇ ਵੀ ਵਿਸ਼ੇਸ਼ ਤੌਰ 'ਤੇ ਹਾਜ਼ਰੀ ਭਰੀ ਤੇ ਪ੍ਰੋਗਰਾਮ ਦੀ ਖੂਬ ਪ੍ਰਸ਼ੰਸਾ ਕੀਤੀ | ਕਾਰਨੀਵਲ ਦੇ ਮੁੱਖ ਆਕਰਸ਼ਣ ਫੂਡ ਸਟਾਲ, ਭੂਤੀਆ ਘਰ, ਗੇਮ ਕੌਰਨਰ, ਡਾਂਸ ਆਨ ਡਿਮਾਂਡ, ਸੈਲਫੀ ਕੌਰਨਰ ਅਤੇ ਟੈਟੂ ਬਣਾਉਣਾ ਸਨ | ਬੱਚਿਆਂ ਨੇ ਬੜੇ ਉਤਸ਼ਾਹ ਤੇ ਖੁਸ਼ੀ ਨਾਲ ਸਾਰੀਆਂ ਗਤੀਵਿਧੀਆਂ ਦਾ ਆਨੰਦ ਮਾਣਿਆ | ਇਸ ਦੌਰਾਨ ਵਿਦਿਆਰਥੀਆਂ ਨੂੰ ਗ੍ਰੀਨ ਦੀਵਾਲੀ ਮਨਾਉਣ ਲਈ ਪ੍ਰੇਰਿਤ ਕੀਤਾ ਗਿਆ ਤੇ ਉਨ੍ਹਾਂ ਨੂੰ ਪਟਾਕਿਆਂ ਤੋਂ ਦੂਰ ਰਹਿ ਕੇ ਵਾਤਾਵਰਨ ਦੀ ਰੱਖਿਆ ਬਾਰੇ ਜਾਗਰੂਕ ਕੀਤਾ ਗਿਆ |