31-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-11-2025

ਚੋਰਾਂ ਵਲੋਂ ਦਿਨ-ਦਿਹਾੜੇ ਘਰ 'ਚੋਂ 14 ਟੀਨ ਰਿਫਾਇੰਡ ਚੋਰੀ, 35000 ਦੇ ਕਰੀਬ ਹੋਇਆ ਨੁਕਸਾਨ

Ad Position 21
No active advertisement
ਅਜੀਤ ਡੈਸਕ 01-11-2025
ਗੁਰਦਾਸਪੁਰ, 31 ਅਕਤੂਬਰ (ਚੱਕਰਾਜਾ)-ਸਥਾਨਕ ਸ਼ਹਿਰ ਅੰਦਰ ਸਥਿਤ ਸਿਨੇਮਾ ਵਾਲੀ ਗਲੀ 'ਚ ਰਹਿਣ ਵਾਲੇ ਪ੍ਰਵਾਸੀਆਂ ਦੇ ਘਰੋਂ 12 ਟੀਨ ਰਿਫਾਇੰਡ ਤੇਲ ਚੋਰੀ ਹੋਣ ਦੀ ਖ਼ਬਰ ਪ੍ਰਾਪਤ ਹੋਈ ਹੈ | ਇਸ ਸਬੰਧੀ ਪੀੜਤ ਬੱਬਲੂ ਪੁੱਤਰ ਬਹਾਊ ਵਾਸੀ ਯੂ.ਪੀ ਹਾਲ ਵਾਸੀ ਸਿਨੇਮਾ ਵਾਲੀ ਗਲੀ ਗੁਰਦਾਸਪੁਰ ਨੇ ਦੱਸਿਆ ਕਿ ਉਹ ਆਪਣੇ ਰਿਸ਼ਤੇਦਾਰਾਂ ਨਾਲ ਪੁਲਿਸ ਲਾਈਨ ਰੋਡ 'ਤੇ ਛੋਲੇ ਭਠੂਰਿਆਂ ਦੀ ਰੇਹੜੀ ਲਗਾਉਂਦਾ ਹੈ ਤੇ ਸ਼ਾਮ ਨੂੰ ਆਪਣੇ ਸਾਥੀਆਂ ਸਮੇਤ ਸਿਨਮੇ ਵਾਲੀ ਗਲੀ ਵਿਚ ਕਿਰਾਏ 'ਤੇ ਲਏ ਮਕਾਨ 'ਚ ਰਹਿੰਦਾ ਹੈ | ਉਸ ਨੇ ਕਿਹਾ ਕਿ ਰੋਜ਼ ਦੀ ਤਰ੍ਹਾਂ ਉਹ ਸਾਥੀਆਂ ਨਾਲ 24 ਅਕਤੂਬਰ ਨੂੰ ਸਵੇਰੇ ਆਪਣੇ ਘਰ ਤੋਂ ਦੁਕਾਨ 'ਤੇ ਆ ਗਏ ਤੇ ਜਦ ਸ਼ਾਮ ਨੂੰ ਘਰ ਵਾਪਸ ਜਾ ਕੇ ਦੇਖਿਆ ਤਾਂ ਚੋਰ ਬਾਹਰ ਵਾਲਾ ਲੋਹੇ ਦਾ ਗੇਟ ਟੱਪ ਕੇ ਅੰਦਰਲੇ ਪਾਸੇ ਲੱਕੜੀ ਦਾ ਦਰਵਾਜ਼ਾ ਤੋੜ ਕੇ 12 ਟੀਨ ਤੇਲ ਚੋਰੀ ਕਰਕੇ ਲੈ ਗਏ | ਉਸ ਨੇ ਦੱਸਿਆ ਕਿ ਅਗਲੇ ਦਿਨ ਫਿਰ ਸਨਿਚਰਵਾਰ ਸਵੇਰੇ ਉਹ ਆਪਣੀ ਦੁਕਾਨ 'ਤੇ ਚਲੇ ਗਏ ਅਤੇ ਸ਼ਾਮ ਨੂੰ ਘਰ ਜਾ ਕੇ ਦੇਖਿਆ ਤਾਂ ਉਸ ਦਿਨ ਫਿਰ ਚੋਰਾਂ ਵਲੋਂ ਦੋ ਟੀਨ ਰਿਫਾਇੰਡ ਹੋਰ ਚੋਰੀ ਕਰਕੇ ਲੈ ਗਏ | ਇਸੇ ਤਰ੍ਹਾਂ ਦੋ ਦਿਨਾਂ ਵਿਚ ਚੋਰਾਂ ਵਲੋਂ 14 ਟੀਨ ਤੇਲ ਚੋਰੀ ਕਰ ਲਿਆ ਗਿਆ, ਜਿਸ ਦੀ ਕੀਮਤ ਲਗਪਗ 35000 ਰੁਪਏ ਬਣਦੀ ਹੈ | ਪੀੜਤ ਨੇ ਦੱਸਿਆ ਕਿ ਚੋਰੀ ਦੀ ਸੂਚਨਾ ਥਾਣਾ ਸਿਟੀ ਪੁਲਿਸ ਨੂੰ ਦੇ ਦਿੱਤੀ ਗਈ ਹੈ | ਪਰ ਪੁਲਿਸ ਦਾ ਕੋਈ ਵੀ ਮੁਲਾਜ਼ਮ ਨਹੀਂ ਪਹੁੰਚਿਆ ਤੇ ਨਾ ਹੀ ਕੋਈ ਕਾਰਵਾਈ ਕੀਤੀ ਗਈ | ਪੀੜਤ ਨੇ ਜ਼ਿਲ੍ਹਾ ਪੁਲਿਸ ਮੁਖੀ ਗੁਰਦਾਸਪੁਰ ਪਾਸੋਂ ਮੰਗ ਕੀਤੀ ਕਿ ਦਿਨ-ਦਿਹਾੜੇ ਵਾਪਰੀ ਚੋਰੀ ਦੀ ਘਟਨਾ ਨੂੰ ਦੇਖਦੇ ਹੋਏ ਚੋਰਾਂ ਖ਼ਿਲਾਫ਼ ਸਖਤ ਕਾਰਵਾਈ ਕਰਕੇ ਸਾਨੂੰ ਇਨਸਾਫ਼ ਦਵਾਇਆ ਜਾਵੇ |
Ad Position 22
No active advertisement
ਪਿਛਲੀ ਖ਼ਬਰ ਸ੍ਰੀ ਨੰਗਲੀ ਅਕੈਡਮਿਕ ਪਬਲਿਕ ਸਕੂਲ ਵਿਖੇ ਖੇਡ ਦਿਵਸ ਮਨਾਇਆ ਅਗਲੀ ਖ਼ਬਰ ਸਾਹਿਲ ਪਠਾਨੀਆ ਨੇ ਥਾਣਾ ਮੁਖੀ ਬਹਿਰਾਮਪੁਰ ਦਾ ਅਹੁਦਾ ਸੰਭਾਲਿਆ
Ad Position 24