ਪਠਾਨਕੋਟ/ਸ਼ਾਹਪੁਰ ਕੰਢੀ, 1 ਨਵੰਬਰ (ਸੰਧੂ/ਰਣਜੀਤ ਸਿੰਘ)- 69ਵਾਂ ਅੰਤਰ-ਜ਼ਿਲ੍ਹਾ ਰਾਜ ਪੱਧਰੀ ਲੜਕੀਆਂ ਦਾ ਟੇਬਲ ਟੈਨਿਸ ਮੁਕਾਬਲਾ ਜ਼ਿਲ੍ਹਾ ਸਿੱਖਿਆ ਅਫ਼ਸਰ ਸੈਕੰਡਰੀ ਰਾਜੇਸ਼ ਕੁਮਾਰ ਦੀ ਪ੍ਰਧਾਨਗੀ ਤੇ ਜ਼ਿਲ੍ਹਾ ਖੇਡ ਕੋਆਰਡੀਨੇਟਰ ਅਰੁਣ ਕੁਮਾਰ ਦੀ ਨਿਗਰਾਨੀ ਹੇਠ ਪੈ੍ਰਜ਼ੈਨਟੇਸ਼ਨ ਪਬਲਿਕ ਸਕੂਲ ਵਿਖੇ ਲਗਾਤਾਰ ਦੂਜੇ ਦਿਨ ਵੀ ਜਾਰੀ ਰਿਹਾ | ਦੂਜੇ ਦਿਨ ਦੇ ਪ੍ਰੋਗਰਾਮ 'ਚ ਸਮਾਜ ਸੇਵਕ ਵਿਨੋਦ ਮਹਾਜਨ, ਪਠਾਨਕੋਟ ਵਪਾਰ ਮੰਡਲ ਦੇ ਪ੍ਰਧਾਨ ਮਨਿੰਦਰ ਸਿੰਘ ਲੱਕੀ, ਡਾ: ਐਮ.ਐਲ. ਅੱਤਰੀ ਦਿਲ ਦੇ ਰੋਗਾਂ ਦੇ ਮਾਹਿਰ, ਅਨੁਜ ਸ਼ਰਮਾ ਅਨੰਤ ਗੁਰੂਕੁਲ ਦੇ ਡਾਇਰੈਕਟਰ, ਨਵੀਨ ਮਲਹੋਤਰਾ, ਜੀ.ਐਸ. ਰਾਠੌਰ ਵਿਸ਼ੇਸ਼ ਮਹਿਮਾਨ ਵਜੋਂ ਮੌਜੂਦ ਸਨ, ਜਿਨ੍ਹਾਂ ਨੇ ਦੂਜੇ ਦਿਨ ਦੇ ਖੇਡ ਮੁਕਾਬਲੇ ਦੀ ਸ਼ੁਰੂਆਤ ਰਿਬਨ ਕੱਟ ਕੇ ਕੀਤੀ | ਪੈ੍ਰਜ਼ੈਨਟੇਸ਼ਨ ਪਬਲਿਕ ਸਕੂਲ ਦੀ ਪ੍ਰਬੰਧਕੀ ਕਮੇਟੀ ਦੇ ਪ੍ਰਧਾਨ ਡੀ.ਪੀ. ਸ਼ਰਮਾ, ਚੇਅਰਪਰਸਨ ਰੇਣੂ ਸ਼ਰਮਾ, ਵਾਈਸ ਚੇਅਰਪਰਸਨ ਨਿਵੇਦਿਤਾ ਸੰਧੂ, ਜਗਬੀਰ ਸੰਧੂ, ਪਿ੍ੰਸੀਪਲ ਰਵਿੰਦਰ ਕੌਰ ਤੇ ਵਾਈਸ ਪਿ੍ੰਸੀਪਲ ਰੇਣੂਕਾ ਤਿ੍ਖਾ ਨੇ ਗੁਲਦਸਤੇ ਭੇਟ ਕਰਕੇ ਮਹਿਮਾਨਾਂ ਦਾ ਸਵਾਗਤ ਕੀਤਾ | ਸਭ ਤੋਂ ਪਹਿਲਾਂ ਮਹਿਮਾਨਾਂ ਵਲੋਂ ਦੀਪ ਜਗਾਇਆ ਗਿਆ ਜਿਸ ਤੋਂ ਬਾਅਦ ਵੱਖ-ਵੱਖ ਜ਼ਿਲਿ੍ਹਆਂ ਦੇ ਖਿਡਾਰੀਆਂ ਨਾਲ ਜਾਣ-ਪਹਿਚਾਣ ਕਰਵਾਈ ਗਈ | ਅੱਜ ਲੜਕੀਆਂ ਦੇ ਅੰਡਰ-14, ਅੰਡਰ-17 ਅਤੇ ਅੰਡਰ-19 ਵਰਗਾਂ ਦੇ ਕੁਆਰਟਰ ਫਾਈਨਲ ਮੈਚ ਕਰਵਾਏ ਗਏ | ਇਸ ਮੌਕੇ ਮੁੱਖ ਅਧਿਆਪਕਾ ਰਵਿੰਦਰ ਕੌਰ, ਸੁਮਨ ਬਾਲਾ, ਮੋਨਿਕਾ ਮਹਾਜਨ, ਹੈੱਡ ਮਾਸਟਰ ਰਵੀ ਕਾਂਤ, ਤਕਨੀਕੀ ਮੈਂਬਰ ਹਰੀਸ਼ ਕੁਮਾਰ, ਸੰਜੀਵ ਕੁਮਾਰ, ਮਨਦੀਪ ਸਿੰਘ, ਕੁਲਵਿੰਦਰ ਸਿੰਘ, ਹਰਸਿਮਰਨਜੀਤ ਸਿੰਘ, ਸੁਮੇਸ਼ ਸ਼ਰਮਾ, ਮਾਸਟਰ ਭਜਨ ਦਾਸ, ਅਵਤਾਰ ਸਿੰਘ, ਸੁਲਕਸ਼ਨਾ ਸ਼ਰਮਾ, ਪੂਜਾ ਪਠਾਨੀਆ, ਮਿ੍ਦੂ ਭਾਸ਼ਿਣੀ, ਸੁਸ਼ੀਲ ਕੁਮਾਰ, ਪਵਨ ਸਵਾਮੀ, ਮਦਨ ਲਾਲ, ਅੰਮਿ੍ਤਪਾਲ ਕੌਰ, ਮਨਜੀਤ ਸਿੰਘ, ਨੇਹਾ ਮਹਾਜਨ, ਰਾਜ ਕੁਮਾਰ, ਨੀਰਜ ਪਰਾਸ਼ਰ, ਪਵਨ ਕਾਲੀਆ, ਅਸ਼ਵਨੀ ਕੁਮਾਰ ਕਥਲੋਰ, ਅਨੂ, ਸੋਨੂੰ ਆਦਿ ਮੌਜੂਦ ਸਨ |