09-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 09-08-2026

ਮੋਹਲੇਧਾਰ ਮੀਂਹ ਨਾਲ ਗਰੀਬ ਮਜ਼ਦੂਰ ਦੇ ਕਮਰੇ ਦੀ ਛੱਤ ਡਿੱਗੀ, ਸਵਾ ਲੱਖ ਦਾ ਸਾਮਾਨ ਬਰਬਾਦ

ਡੱਬਵਾਲੀ (ਹਰਿਆਣਾ), 9 ਅਗਸਤ (ਇਕਬਾਲ ਸਿੰਘ ਸ਼ਾਂਤ)- ਸੁਖੇਰਾਖੇੜਾ ਪਿੰਡ ਵਿਖੇ ਮੋਹਲੇਧਾਰ ਮੀਂਹ ਨੇ...

Ad Position 21
No active advertisement
ਅਜੀਤ ਡੈਸਕ 09-08-2026

ਡੱਬਵਾਲੀ (ਹਰਿਆਣਾ), 9 ਅਗਸਤ (ਇਕਬਾਲ ਸਿੰਘ ਸ਼ਾਂਤ)- ਸੁਖੇਰਾਖੇੜਾ ਪਿੰਡ ਵਿਖੇ ਮੋਹਲੇਧਾਰ ਮੀਂਹ ਨੇ ਇਕ ਗਰੀਬ ਮਜ਼ਦੂਰ ਪਰਿਵਾਰ ਨੂੰ ਅਸਮਾਨ ਹੇਠਾਂ ਲਿਆ ਦਿੱਤਾ।  ਅੱਜ ਦੁਪਹਿਰ ਤੇਜ਼ ਮੀਂਹ ਦੌਰਾਨ 25 ਸਾਲਾਂ ਸ਼ੰਕਰ ਲਾਲ ਪੁੱਤਰ ਬਨਵਾਰੀ ਲਾਲ ਦੇ ਦੋ ਕਮਰਿਆਂ ਵਾਲੇ ਮਕਾਨ ਦੇ ਮੁੱਖ ਕਮਰੇ ਦੀ ਛੱਤ ਡਿੱਗ ਗਈ। ਕਮਰੇ ਵਿਚ ਰੱਖਿਆ ਕਰੀਬ ਸਵਾ ਲੱਖ ਰੁਪਏ ਦਾ ਘਰੇਲੂ ਅਤੇ ਦਾਜ਼ ਦਾ ਸਾਮਾਨ ਮਲਬੇ ਹੇਠਾਂ ਦੱਬ ਕੇ ਬਰਬਾਦ ਹੋ ਗਿਆ। ਖੁਸ਼ਕਿਸਮਤੀ ਨਾਲ ਹਾਦਸੇ ਸਮੇਂ ਪਰਿਵਾਰ ਦਾ ਕੋਈ ਮੈਂਬਰ ਘਰ ਵਿਚ ਨਹੀਂ ਸੀ।

ਸ਼ੰਕਰ ਲਾਲ ਅਤੇ ਉਸ ਦੀ ਪਤਨੀ ਮਮਤਾ ਮਜ਼ਦੂਰੀ ਕਰਨ ਗਏ ਹੋਏ ਸਨ, ਜਦਕਿ ਉਨ੍ਹਾਂ ਦੇ ਤਿੰਨ ਬੱਚੇ ਗੁਆਂਢ ਵਿਚ ਖੇਡ ਰਹੇ ਸਨ। ਇਸ ਕਾਰਨ ਕੋਈ ਜਾਨੀ ਨੁਕਸਾਨ ਤੋਂ ਬਚਾਅ ਰਹਿ ਗਿਆ। ਮੁੱਖ ਕਮਰੇ ਦੀ ਛੱਤ ਡਿੱਗਣ ਕਾਰਨ ਪਰਿਵਾਰ ਦੇ ਸਾਹਮਣੇ ਰਹਿਣ ਦੀ ਸਮੱਸਿਆ ਖੜ੍ਹੀ ਹੋ ਗਈ ਹੈ। ਮਲਬੇ ਹੇਠਾਂ ਦੋ ਪੇਟੀਆਂ, ਦੋ ਮੰਜੇ, ਚਾਰ ਕੁਰਸੀਆਂ, ਦੋ ਟਰੰਕ ਅਤੇ ਦਾਜ਼ ਦਾ ਸਾਮਾਨ ਦੱਬ ਗਿਆ। ਪਰਿਵਾਰ ਨੇ ਨੁਕਸਾਨ ਕਰੀਬ 1.25 ਲੱਖ ਰੁਪਏ ਦੱਸਿਆ ਹੈ। ਸ਼ੰਕਰ ਲਾਲ ਬੀਪੀਐਲ ਕਾਰਡ ਧਾਰਕ ਹੈ ਅਤੇ ਦਿਹਾੜੀ ਮਜ਼ਦੂਰੀ ਕਰਕੇ ਪਰਿਵਾਰ ਪਾਲਦਾ ਹੈ।

ਪਿੰਡ ਵਾਸੀਆਂ ਨੇ ਜ਼ਿਲ੍ਹਾ ਪ੍ਰਸ਼ਾਸਨ ਸਿਰਸਾ ਤੋਂ ਮਾੜੀ ਹਾਲਤ ਮਕਾਨਾਂ ਦੀ ਪੜਤਾਲ ਕਰਵਾ ਕੇ ਲੋੜਵੰਦ ਪਰਿਵਾਰਾਂ ਨੂੰ ਮੱਦਦ ਦੇਣ ਦੀ ਮੰਗ ਕੀਤੀ ਹੈ। ਪੀੜਤ ਪਰਿਵਾਰ ਨੇ ਮੀਂਹ ਕਾਰਨ ਹੋਏ ਨੁਕਸਾਨ ਦੀ ਭਰਪਾਈ ਲਈ ਆਰਥਿਕ ਸਹਾਇਤਾ ਮੰਗੀ ਹੈ।

Ad Position 22
No active advertisement
ਪਿਛਲੀ ਖ਼ਬਰ ਕੱਲ੍ਹ ਪੰਜਾਬ ਕੈਬਨਿਟ ਦੀ ਹੋਵੇਗੀ ਅਹਿਮ ਮੀਟਿੰਗ ਅਗਲੀ ਖ਼ਬਰ ਹਿਮਾਚਲ ਦੇ ਜਵਾਲਾ ਜੀ ਮੰਦਿਰ ਕੋਲ ਬੋਪਾਰਾਏ ਕਲਾਂ ਦੇ ਨੌਜਵਾਨ ਦੀ ਲਾਸ਼ ਮਿਲੀ
Ad Position 24