10-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 10-11-2026

ਸੀ.ਆਈ.ਐੱਸ.ਸੀ.ਈ. ਵਲੋਂ ਆਈ.ਸੀ.ਐੱਸ..ਈ.– 10ਵੀਂ ਅਤੇ ਆਈ.ਐੱਸ.ਸੀ.–12ਵੀਂ ਸਾਲ 2027 ਦੀਆਂ ਪ੍ਰੀਖਿਆਵਾਂ ਲਈ ਸਮਾਂ-ਸਾਰਣੀ ਜਾਰੀ

ਨਵੀਂ ਦਿੱਲੀ, 10 ਨਵੰਬਰ - ਕੌਂਸਲ ਫਾਰ ਇੰਡੀਅਨ ਸਕੂਲ ਸਰਟੀਫਿਕੇਟ ਐਗਜ਼ਾਮੀਨੇਸ਼ਨਜ਼ (CISCE) ਨੇ ਸਾਲ 2027 ਦੀਆਂ ਇੰਡੀਅਨ ਸਰਟੀਫਿਕੇਟ ਆਫ਼ ਸੈਕੰਡਰੀ ਐਜੂਕੇਸ਼ਨ...

Ad Position 21
No active advertisement
ਅਜੀਤ ਡੈਸਕ 10-11-2026

ਨਵੀਂ ਦਿੱਲੀ, 10 ਨਵੰਬਰ - ਕੌਂਸਲ ਫਾਰ ਇੰਡੀਅਨ ਸਕੂਲ ਸਰਟੀਫਿਕੇਟ ਐਗਜ਼ਾਮੀਨੇਸ਼ਨਜ਼ (ਸੀ.ਆਈ.ਐੱਸ. ਸੀ.ਈ.) ਨੇ ਸਾਲ 2027 ਦੀਆਂ ਇੰਡੀਅਨ ਸਰਟੀਫਿਕੇਟ ਆਫ਼ ਸੈਕੰਡਰੀ ਐਜੂਕੇਸ਼ਨ (ਆਈ.ਸੀ.ਐੱਸ..ਈ.– 10ਵੀਂ ਜਮਾਤ) ਅਤੇ ਇੰਡੀਅਨ ਸਕੂਲ ਸਰਟੀਫਿਕੇਟ (ਆਈ.ਐੱਸ.ਸੀ.–12ਵੀਂ ਜਮਾਤ) ਪ੍ਰੀਖਿਆਵਾਂ ਲਈ ਸਮਾਂ-ਸਾਰਣੀ (ਸ਼ਡਿਊਲ) ਜਾਰੀ ਕਰ ਦਿੱਤੀ ਹੈ।
ਇਨ੍ਹਾਂ ਦੋਵਾਂ ਪ੍ਰੀਖਿਆਵਾਂ ਵਿਚ ਕੁੱਲ 3,79,980 ਉਮੀਦਵਾਰ ਸ਼ਾਮਿਲ ਹੋਣਗੇ, ਜੋ ਸੀ.ਆਈ.ਐੱਸ. ਸੀ.ਈ. ਦੀ ਵਿਆਪਕ ਪਹੁੰਚ ਅਤੇ ਸਕੂਲ ਪੱਧਰ 'ਤੇ ਭਰੋਸੇਯੋਗ, ਨਿਰਪੱਖ ਅਤੇ ਉੱਚ-ਗੁਣਵੱਤਾ ਵਾਲੇ ਮੁਲਾਂਕਣ ਪ੍ਰਦਾਨ ਕਰਨ ਪ੍ਰਤੀ ਇਸ ਦੀ ਨਿਰੰਤਰ ਵਚਨਬੱਧਤਾ ਨੂੰ ਦਰਸਾਉਂਦੇ ਹਨ।
ਆਈ.ਸੀ.ਐੱਸ.ਈ. ਸਾਲ 2027 ਦੀ ਪ੍ਰੀਖਿਆ ਵਿਚ 3,106 ਮਾਨਤਾ ਪ੍ਰਾਪਤ ਸਕੂਲਾਂ ਦੇ 2.70 ਲੱਖ ਉਮੀਦਵਾਰ ਹਿੱਸ ਲੈਣਗੇ, ਜਦੋਂ ਕਿ ਆਈ.ਐੱਸ.ਸੀ ਪ੍ਰੀਖਿਆ ਵਿਚ 1,651 ਸਕੂਲਾਂ ਦੇ 1.1 ਲੱਖ ਤੋਂ ਵੱਧ ਉਮੀਦਵਾਰ ਸ਼ਾਮਿਲ ਹੋਣਗੇ।
ਆਈ. ਸੀ.ਐੱਸ..ਈ. ਪ੍ਰੀਖਿਆ ਵਿਚ 76 ਵਿਸ਼ੇ/ਪੇਪਰ ਸ਼ਾਮਿਲ ਹੋਣਗੇ, ਜਦੋਂ ਕਿ ਆਈ.ਐੱਸ.ਸੀ. ਪ੍ਰੀਖਿਆ ਵਿਚ 60 ਵਿਸ਼ੇ ਹੋਣਗੇ; ਇਹ ਸੀ.ਆਈ.ਐੱਸ. ਸੀ.ਈ. ਦੁਆਰਾ ਪੇਸ਼ ਕੀਤੇ ਗਏ ਅਕਾਦਮਿਕ ਵਿਸ਼ਿਆਂ ਦੇ ਵਿਸਤਾਰ ਅਤੇ ਵਿਭਿੰਨਤਾ ਨੂੰ ਦਰਸਾਉਂਦਾ ਹੈ।ਆਈ. ਸੀ.ਐੱਸ..ਈ. ਸਾਲ 2027 ਦੀ ਪ੍ਰੀਖਿਆ ਸੋਮਵਾਰ, 15 ਫਰਵਰੀ 2027 ਨੂੰ ਸ਼ੁਰੂ ਹੋਵੇਗੀ ਅਤੇ ਬੁੱਧਵਾਰ, 31 ਮਾਰਚ 2027 ਨੂੰ ਸਮਾਪਤ ਹੋਵੇਗੀ। ਇਹ ਪ੍ਰੀਖਿਆ ਭਾਰਤ ਅਤੇ ਵਿਦੇਸ਼ਾਂ ਵਿਚ ਸਥਿਤ 2,835 ਪ੍ਰੀਖਿਆ ਕੇਂਦਰਾਂ 'ਤੇ ਕਰਵਾਈ ਜਾਵੇਗੀ।

Ad Position 22
No active advertisement
ਪਿਛਲੀ ਖ਼ਬਰ ਬੇਟੀ ਨਾਲ ਘਰ ਪਰਤ ਰਹੇ ਨੌਜਵਾਨ ਦੀ ਕਾਰ 'ਤੇ ਫਾਇਰਿੰਗ ਅਗਲੀ ਖ਼ਬਰ ਨਾੜ ਨੂੰ ਲਾਈ ਅੱਗ ਕਾਰਨ ਪਰਾਲ਼ੀ ਦੀਆਂ 4500 ਗੱਠਾਂ ਸੜ ਕੇ ਸੁਆਹ
Ad Position 24