14-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-11-2025

ਲਾਇਨਜ਼ ਕਲੱਬ ਪਠਾਨਕੋਟ ਮੇਨ ਵਲੋਂ ਤਾਜਪੋਸ਼ੀ ਸਮਾਗਮ ਦੀਆਂ ਤਿਆਰੀਆਂ ਨੂੰ ਲੈ ਕੇ ਮੀਟਿੰਗ

Ad Position 21
No active advertisement
ਅਜੀਤ ਡੈਸਕ 05-11-2025
ਪਠਾਨਕੋਟ, 4 ਨਵੰਬਰ (ਸੰਧੂ)-ਲਾਇਨਜ਼ ਕਲੱਬ ਪਠਾਨਕੋਟ ਮੇਨ ਨੇ ਪ੍ਰਧਾਨ ਨਰਿੰਦਰ ਮਹਾਜਨ ਦੀ ਪ੍ਰਧਾਨਗੀ ਹੇਠ ਇਕ ਸਥਾਨਿਕ ਹੋਟਲ ਵਿਚ ਇਕ ਜਨਰਲ ਬਾਡੀ ਮੀਟਿੰਗ ਕੀਤੀ | ਜਿਸ ਵਿਚ ਲਾਇਨਜ਼ ਕਲੱਬ ਜ਼ਿਲ੍ਹਾ 321-ਡੀ ਵੀ.ਡੀ.ਜੀ.-1 ਲਾਇਨ ਜੀ.ਐਸ. ਭਾਟੀਆ, ਵੀ.ਡੀ.ਜੀ.-2 ਲਾਈਨ ਰਾਜੀਵ ਖੋਸਲਾ ਅਤੇ ਜ਼ਿਲ੍ਹਾ ਮਲਟੀਪਲ ਪੀ.ਆਰ.ਓ. ਡਾ: ਕੇ.ਡੀ. ਸਿੰਘ ਮੁੱਖ ਮਹਿਮਾਨ ਸਨ | ਸਕੱਤਰ ਸਮੀਰ ਗੁਪਤਾ ਅਤੇ ਖਜ਼ਾਨਚੀ ਸ਼ਰਨਜੀਤ ਸਿੰਘ ਨੇ ਕਲੱਬ ਦੇ ਲੇਖੇ ਪੇਸ਼ ਕੀਤੇ | ਜਿਸ ਵਿਚ ਕਲੱਬ ਦੁਆਰਾ ਆਯੋਜਿਤ ਕੀਤੇ ਜਾ ਰਹੇ ਸਮਾਜਿਕ ਕਾਰਜ ਸ਼ਾਮਿਲ ਹਨ | ਇਸ ਤੋਂ ਇਲਾਵਾ ਨਵੇਂ ਪ੍ਰਧਾਨ ਨਰਿੰਦਰ ਮਹਾਜਨ ਦੇ ਤਾਜਪੋਸ਼ੀ ਸਮਾਗਮ ਦੀਆਂ ਤਿਆਰੀਆਂ ਬਾਰੇ ਕਲੱਬ ਮੈਂਬਰਾਂ ਨਾਲ ਚਰਚਾ ਕੀਤੀ ਗਈ | ਕਲੱਬ ਨੇ ਦਸੰਬਰ ਵਿਚ ਤਾਜਪੋਸ਼ੀ ਸਮਾਗਮ ਸ਼ਹਿਰ ਤੋਂ ਬਾਹਰ ਨਹੀਂ, ਸਗੋਂ ਪਠਾਨਕੋਟ ਵਿਚ ਹੀ ਬਹੁਤ ਧੂਮਧਾਮ ਨਾਲ ਕਰਨ ਦਾ ਫੈਸਲਾ ਕੀਤਾ, ਤਾਂ ਜੋ ਕਲੱਬ ਦੇ ਮੈਂਬਰ, ਉਨ੍ਹਾਂ ਦੇ ਪਰਿਵਾਰਾਂ ਸਮੇਤ ਅਤੇ ਹੋਰ ਪਤਵੰਤੇ ਅਤੇ ਮਹਿਮਾਨ ਸ਼ਾਮਿਲ ਹੋ ਸਕਣ | ਸਮਾਗਮ ਨੂੰ ਸਫਲ ਬਣਾਉਣ ਲਈ ਮੈਂਬਰਾਂ ਨੂੰ ਡਿਊਟੀਆਂ ਸੌਂਪੀਆਂ ਗਈਆਂ | ਇਸ ਮੌਕੇ ਪ੍ਰਧਾਨ ਨਰਿੰਦਰ ਮਹਾਜਨ ਨੇ ਐਲਾਨ ਕੀਤਾ ਕਿ ਲਾਇਨ ਕੇਵਲ ਕਿ੍ਸ਼ਨ ਮਹਾਜਨ ਨੂੰ ਇੰਸਟਾਲੇਸ਼ਨ ਦਾ ਚੇਅਰਮੈਨ ਨਿਯੁਕਤ ਕੀਤਾ ਗਿਆ ਹੈ, ਵਿਜੇ ਪਾਸੀ ਅਤੇ ਹਰਜੀਤ ਸਿੰਘ ਨੂੰ ਵਾਈਸ-ਚੇਅਰਮੈਨ, ਜਨਕ ਸਿੰਘ ਨੂੰ ਕਨਵੀਨਰ, ਹਰਜੀਤ ਸਿੰਘ ਨੂੰ ਸਹਿ-ਕਨਵੀਨਰ ਅਤੇ ਡਾ: ਕੇ.ਡੀ. ਸਿੰਘ ਤੇ ਸੋਨਾਲੀ ਗੁਪਤਾ ਨੂੰ ਤਾਜਪੋਸ਼ੀ ਸਮਾਗਮ ਲਈ ਮਾਸਟਰ ਆਫ਼ ਸੈਰੇਮਨੀ ਨਿਯੁਕਤ ਕੀਤਾ ਗਿਆ ਹੈ | ਇਸ ਮੌਕੇ ਵੀ.ਡੀ.ਜੀ.-1 ਜੀ.ਐਸ. ਭਾਟੀਆ ਅਤੇ ਵੀ.ਡੀ.ਜੀ.-2 ਲਾਇਨ ਰਾਜੀਵ ਖੋਸਲਾ ਨੇ ਕਲੱਬ ਦੇ ਪ੍ਰਧਾਨ ਨਰਿੰਦਰ ਮਹਾਜਨ ਅਤੇ ਉਨ੍ਹਾਂ ਦੀ ਟੀਮ ਵਲੋਂ ਕਰਵਾਏ ਜਾ ਰਹੇ ਸਮਾਜਿਕ ਪ੍ਰੋਜੈਕਟਾਂ ਦੀ ਸ਼ਲਾਘਾ ਕੀਤੀ | ਇਸ ਮੌਕੇ ਜਨਕ ਸਿੰਘ, ਹਰਜੀਤ ਸਿੰਘ, ਕੇਵਲ ਕਿ੍ਸ਼ਨ ਮਹਾਜਨ, ਵਿਜੇ ਪਾਸੀ, ਸਕੱਤਰ ਸਮੀਰ ਗੁਪਤਾ, ਕੈਸ਼ੀਅਰ ਸ਼ਰਨਜੀਤ ਸਿੰਘ, ਸੰਜੀਵ ਗੁਪਤਾ, ਪੰਕਜ ਮਹਿਤਾ, ਵਿਜੇ ਕੁਮਾਰ ਵਰਮਾ, ਹਰਜੀਤ ਸਿੰਘ ਵਾਲੀਆ, ਰਾਕੇਸ਼ ਅਗਰਵਾਲ, ਅਜੈ ਪਾਲ ਸਿੰਘ, ਆਰਕੀਟੈਕਟ ਸੰਜੀਵ ਗੁਪਤਾ ਆਦਿ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਹਰੇਕ ਪਸ਼ੂ ਪਾਲਕ ਆਪਣੀਆਂ ਗਾਵਾਂ ਅਤੇ ਮੱਝਾਂ ਨੂੰ ਮੂੰਹ ਖੋਰ ਵੈਕਸੀਨ ਜ਼ਰੂਰ ਲਗਵਾਉਣ-ਡਾ: ਵਿਜੇ ਕੁਮਾਰ ਅਗਲੀ ਖ਼ਬਰ ਤਰਨ ਤਾਰਨ ਵਿਚ ਵੱਡੀ ਲੀਡ ਨਾਲ ਜਿੱਤੇਗੀ ਆਮ ਆਦਮੀ ਪਾਰਟੀ-ਅਸ਼ੋਕ ਕੁਮਾਰ
Ad Position 24