ਮਾਧੋਪੁਰ, 4 ਨਵੰਬਰ (ਮਹਿਰਾ)-ਭਾਈ ਘਨੱਈਆ ਜੀ ਚੈਰੀਟੇਬਲ ਸੁਸਾਇਟੀ ਦੇ ਚੇਅਰਮੈਨ ਡਾ: ਸੁਖਦੇਵ ਸਿੰਘ ਬੱਲਾ ਅਤੇ ਪ੍ਰਧਾਨ ਭਾਈ ਮਨਜੀਤ ਸਿੰਘ ਨੇ ਦੱਸਿਆ ਕਿ ਮਨਮੋਹਨ ਸਿੰਘ ਸਪੁੱਤਰ ਕਰਤਾਰ ਸਿੰਘ ਨੇ ਮਿ੍ਤਕ ਸਰੀਰ ਨੰੂ ਸੰਭਾਲਣ ਲਈ ਫਰੀਜ਼ਰ ਭੇਟ ਕੀਤਾ | ਸੁਸਾਇਟੀ ਮੈਂਬਰਾਂ ਨੇ ਮਨਮੋਹਨ ਸਿੰਘ ਸਪੁੱਤਰ ਕਰਤਾਰ ਸਿੰਘ ਦਾ ਬਹੁਤ-ਬਹੁਤ ਧੰਨਵਾਦ ਕੀਤਾ | ਇਸ ਮੌਕੇ ਸੁਖਦੇਵ ਸਿੰਘ ਢਡਵਾਲ, ਅਮਰਜੀਤ ਸਿੰਘ ਮੈਰਾ, ਜਸਵਿੰਦਰ ਸਿੰਘ, ਮਨਮੋਹਨ ਸਿੰਘ, ਜਗਦੇਵ ਸਿੰਘ, ਅਮਨਦੀਪ ਸਿੰਘ (ਅੰਮੀ), ਬੀਬੀ ਕਿਰਨਦੀਪ ਕੌਰ, ਕਵਿਤਾ, ਬਾਬਾ ਮੋਹਨ ਸਿੰਘ ਅਤੇ ਲਾਡੀ ਆਦਿ ਹਾਜ਼ਰ ਸਨ |