14-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-11-2025

ਪਠਾਨਕੋਟ ਦੇ ਖਿਡਾਰੀਆਂ ਨੇ ਪੰਜਾਬ ਸਟੇਟ ਤਾਈਕਵਾਂਡੋ ਚੈਂਪੀਅਨਸ਼ਿਪ ਜਿੱਤ ਕੇ ਜ਼ਿਲ੍ਹੇ ਦਾ ਨਾਂਅ ਕੀਤਾ ਰੌਸ਼ਨ

Ad Position 21
No active advertisement
ਅਜੀਤ ਡੈਸਕ 05-11-2025
ਪਠਾਨਕੋਟ, 4 ਨਵੰਬਰ (ਸੰਧੂ)-ਪਠਾਨਕੋਟ ਜ਼ਿਲ੍ਹੇ ਦੇ ਤਾਈਕਵਾਂਡੋ ਖਿਡਾਰੀਆਂ ਨੇ ਪੰਜਾਬ ਤਾਈਕਵਾਂਡੋ ਐਸੋਸੀਏਸ਼ਨ ਵਲੋਂ ਟੈਗੋਰ ਭਵਨ, ਟੈਗੋਰ ਨਗਰ, ਲੁਧਿਆਣਾ ਵਿਖੇ ਆਯੋਜਿਤ ਪੰਜਾਬ ਸਟੇਟ ਤਾਈਕਵਾਂਡੋ ਚੈਂਪੀਅਨਸ਼ਿਪ ਵਿਚ 42 ਸੋਨ ਤਗਮੇ ਜਿੱਤ ਕੇ ਜ਼ਿਲ੍ਹੇ ਦਾ ਨਾਮ ਰੌਸ਼ਨ ਕੀਤਾ | ਪਠਾਨਕੋਟ ਪਹੁੰਚਣ 'ਤੇ ਉਨ੍ਹਾਂ ਦਾ ਨਿੱਘਾ ਸਵਾਗਤ ਕੀਤਾ ਗਿਆ | ਜਾਣਕਾਰੀ ਦਿੰਦੇ ਹੋਏ ਪਠਾਨਕੋਟ ਤਾਈਕਵਾਂਡੋ ਐਸੋਸੀਏਸ਼ਨ ਦੇ ਕੋਚ ਅਤੇ ਜ਼ਿਲ੍ਹਾ ਪਠਾਨਕੋਟ ਦੇ ਜਨਰਲ ਸਕੱਤਰ ਕਮਲ ਕੌਸ਼ਲ ਨੇ ਦੱਸਿਆ ਕਿ ਜ਼ਿਲ੍ਹਾ ਪ੍ਰਧਾਨ ਡਾ: ਸੰਜੀਵ ਸਲਾਰੀਆ ਦੀ ਨਿਗਰਾਨੀ ਹੇਠ ਜ਼ਿਲ੍ਹੇ ਦੇ 122 ਤਾਈਕਵਾਂਡੋ ਖਿਡਾਰੀਆਂ ਨੇ ਚਾਰ ਉਮਰ ਸਮੂਹਾਂ ਸਬ ਜੂਨੀਅਰ, ਕੈਡੇਟ ਪੁਰਸ਼/ਔਰਤ, ਜੂਨੀਅਰ, ਸੀਨੀਅਰ ਲੜਕੇ/ਲੜਕੀਆਂ ਪੂਮਸੇ/ਫ੍ਰੀ ਸਟਾਈਲ ਪੂਮਸੇ ਵਿਚ ਖੇਡਿਆ ਅਤੇ ਪਵਨ, ਸਾਵਨੀ, ਸਮਰਿਦੀ, ਰਿਸ਼ੀ, ਮੀਨਾ, ਸੋਮੀ, ਸੁਨੀਤਾ, ਪ੍ਰਾਚੀ, ਸੀਆ, ਸੁਹਾਨ, ਅੰਸ਼ੁਲ, ਅਹਾਨ, ਅਰੂਹੀ, ਪ੍ਰਤੀਕਸ਼ਾ, ਸੀਆ, ਕਿ੍ਸ਼ਨਾ, ਵਿਦੰਤ, ਜਸਪ੍ਰੀਤ ਸਿੰਘ, ਅਕਸ਼ਿਤ, ਇਮਰਾਨ, ਭੂਮਿਕਾ, ਸੋਨਾਲੀ ਅਤੇ ਨਵਿਆ ਸਮੇਤ ਕਈ ਖਿਡਾਰੀ ਸ਼ਾਮਿਲ ਸਨ | ਜ਼ਿਲ੍ਹਾ ਪਠਾਨਕੋਟ ਦੇ ਤਾਈਕਵਾਂਡੋ ਖਿਡਾਰੀਆਂ ਨੇ 1 ਅਤੇ 2 ਨਵੰਬਰ ਨੂੰ ਲੁਧਿਆਣਾ ਵਿਚ ਹੋਈ ਪੰਜਾਬ ਰਾਜ ਤਾਈਕਵਾਂਡੋ ਚੈਂਪੀਅਨਸ਼ਿਪ ਵਿਚ ਵਧੀਆ ਪ੍ਰਦਰਸ਼ਨ ਕੀਤਾ ਅਤੇ 42 ਸੋਨੇ, 11 ਚਾਂਦੀ ਅਤੇ 23 ਕਾਂਸੀ ਦੇ ਤਗਮੇ ਜਿੱਤੇ | ਉਨ੍ਹਾਂ ਦੱਸਿਆ ਕਿ 28ਵੀਂ ਪੰਜਾਬ ਰਾਜ ਸਬ-ਜੂਨੀਅਰ, ਕੈਡੇਟ, ਜੂਨੀਅਰ ਅਤੇ ਸੀਨੀਅਰ ਪੁਰਸ਼/ਮਹਿਲਾ ਪੂਮਸੇ/ਫ੍ਰੀਸਟਾਈਲ ਪੂਮਸੇ ਤਾਇਕਵਾਂਡੋ ਚੈਂਪੀਅਨਸ਼ਿਪ ਲੁਧਿਆਣਾ ਵਿਚ ਆਯੋਜਿਤ ਕੀਤੀ ਗਈ ਸੀ, ਜੋ ਕਿ ਤਾਇਕਵਾਂਡੋ ਫੈਡਰੇਸ਼ਨ ਆਫ਼ ਇੰਡੀਆ ਨਾਲ ਸਬੰਧਿਤ ਹੈ | ਉਨ੍ਹਾਂ ਅੱਗੇ ਕਿਹਾ ਕਿ ਕੈਡੇਟ ਅਤੇ ਸੀਨੀਅਰ ਖਿਡਾਰੀ 21 ਤੋਂ 23 ਨਵੰਬਰ ਤੱਕ ਰਾਸ਼ਟਰੀ ਚੈਂਪੀਅਨਸ਼ਿਪ ਵਿਚ ਹਿੱਸਾ ਲੈਣ ਲਈ ਉੱਤਰ ਪ੍ਰਦੇਸ਼ ਦੇ ਬਰੇਲੀ ਜਾਣਗੇ | ਇਸ ਮੌਕੇ ਮਹਿਲਾ ਤਾਇਕਵਾਂਡੋ ਕੋਚ ਅਤੇ ਟੀਮ ਮੈਨੇਜਰ ਸੋਨਾਲੀ, ਅਜੈ, ਰਾਕੇਸ਼ ਕੁਮਾਰ, ਮੀਨਾ ਦੇਵੀ, ਅਮਿਤ ਕੁਮਾਰ ਅਤੇ ਸੋਮੀ ਵੀ ਮੌਜੂਦ ਸਨ |
Ad Position 22
No active advertisement
ਪਿਛਲੀ ਖ਼ਬਰ ਦਾਣਾ ਮੰਡੀ ਤਾਰਾਗੜ੍ਹ ਦੇ ਸਾਹਮਣੇ ਨੋਮਨੀ 'ਤੇ ਬਣੇ ਪੁਲ ਦੀ ਹਾਲਤ ਖਸਤਾ ਅਗਲੀ ਖ਼ਬਰ ਵਿਸ਼ਾਖਾ ਨੇ ਰਾਸ਼ਟਰੀ ਸੋਨ ਤਗਮਾ ਜਿੱਤਿਆ-ਮਹਾਂਬਲੀ ਅਖਾੜਾ ਪਠਾਨਕੋਟ ਅਤੇ ਪੰਜਾਬ ਲਈ ਇਕ ਵੱਡੀ ਜਿੱਤ
Ad Position 24