ਧਾਰੀਵਾਲ, 20 ਦਸੰਬਰ (ਸਵਰਨ ਸਿੰਘ)- ਸਤਿਗੁਰੂ ਕਬੀਰ ਪੰਥ ਸੇਵਾ ਸੁਸਾਇਟੀ ਵਲੋਂ ਸਮੂਹ ਸਾਧ ਸੰਗਤ ਦੇ ਸਹਿਯੋਗ ਨਾਲ ਸਤਿਗੁਰੂ ਕਬੀਰ ਜੀ ਦਾ ਤੀਸਰਾ ਵਿਸ਼ਾਲ ਗਿਆਨ ਚੇਤਨਾ ਸਤਿਸੰਗ ਸਮਾਗਮ 21 ਦਸੰਬਰ ਨੂੰ ਆਰ.ਕੇ. ਰਿਜੋਰਟ ਅੱਡਾ ਕਾਨਵਾਂ (ਜ਼ਿਲ੍ਹਾ ਪਠਾਨਕੋਟ) ਵਿਖੇ ਕਰਵਾਇਆ ਜਾ ਰਿਹਾ ਹੈ, ਜੋ ਸਵੇਰੇ 10 ਵਜੇ ਤੋਂ ਆਰੰਭ ਹੋ ਕੇ ਬਾਅਦ ਦੁਪਹਿਰ 2:30 ਵਜੇ ਤੱਕ ਹੋਵੇਗਾ ਤੇ ਇਸ ਦੀ ਰਹਿਨੁਮਾਈ ਪੰਜਾਬ ਮਹੰਤ ਜਗਦੀਸ਼ ਦਾਸ ਕਰਨਗੇ | ਰਜਿੰਦਰ ਭਗਤ, ਸਾਬਕਾ ਸਰਪੰਚ ਮਦਨ ਲਾਲ, ਹਰਮੀਤ ਪਾਲ ਕੇ.ਪੀ., ਦੇਸ ਰਾਜ ਭਗਤ, ਬਲਬੀਰ ਸਿੰਘ ਕੇ.ਪੀ., ਸੁਖਦੇਵ ਭਗਤ ਨੇ ਦੱਸਿਆ ਕਿ ਸਮਾਗਮ ਦੀ ਸ਼ੁਰੂਆਤ ਅਨਹਦ ਬਾਣੀ ਕੀਰਤਨ ਜਥਾ ਜਲੰਧਰ ਵਾਲੇ ਕਰਨਗੇ | ਮੁੱਖ ਬੁਲਾਰੇ ਵਜੋਂ ਸਤਿਗੁਰੂ ਕਬੀਰ ਪਾਰਖ ਨਿਕੇਤਨ ਕਹਿਲਗਾਂਵ ਬਿਹਾਰ ਤੋਂ ਸੰਤ ਅਭੈ ਦਾਸ ਤੇ ਸੰਤ ਭਾਗੀਰਥੀ ਬਾਣੀ ਦਾ ਗੁਣਗਾਨ ਕਰਨਗੇ |