10-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-12-2025

ਸਮਤਾ ਯੋਗ ਆਸ਼ਰਮ ਵਿਖੇ ਹੋਣ ਵਾਲੇ ਪੰਜ ਰੋਜ਼ਾ ਮਹਿਲਾ ਧਿਆਨ ਕੈਂਪ ਸੰਬੰਧੀ ਵਿਚਾਰ-ਵਟਾਂਦਰਾ

Ad Position 21
No active advertisement
ਅਜੀਤ ਡੈਸਕ 21-12-2025
ਪਠਾਨਕੋਟ, 20 ਦਸੰਬਰ (ਸੰਧੂ)- ਸਮਤਾ ਯੋਗ ਆਸ਼ਰਮ ਮਾਧੋਪੁਰ ਵਿਖੇ ਮਹਿਲਾ ਧਿਆਨ ਕੈਂਪ ਸੰਬੰਧੀ ਮੁਨੀਸ਼ ਬਜਾਜ ਦੀ ਪ੍ਰਧਾਨਗੀ ਹੇਠ ਮੀਟਿੰਗ ਹੋਈ | ਮੀਟਿੰਗ ਵਿਚ ਜਲ ਸਰੋਤ ਵਿਭਾਗ ਤੋਂ ਸੇਵਾ-ਮੁਕਤ ਸੁਪਰਵਾਈਜ਼ਿੰਗ ਇੰਜੀਨੀਅਰ ਨਰੇਸ਼ ਮਹਾਜਨ ਨਿਰਗੁਣ ਵਿਸ਼ੇਸ਼ ਮਹਿਮਾਨ ਸਨ | ਮੀਟਿੰਗ ਦੌਰਾਨ 21 ਦਸੰਬਰ ਨੂੰ ਸਮਤਾ ਯੋਗ ਆਸ਼ਰਮ ਮਾਧੋਪੁਰ ਵਿਖੇ ਸ਼ੁਰੂ ਹੋਣ ਵਾਲੇ ਪੰਜ ਰੋਜ਼ਾ ਮਹਿਲਾ ਧਿਆਨ ਕੈਂਪ ਦੀਆਂ ਤਿਆਰੀਆਂ ਸੰਬੰਧੀ ਵਿਚਾਰ-ਵਟਾਂਦਰਾ ਕੀਤਾ ਗਿਆ | ਮਹਿਮਾਨ ਨਰੇਸ਼ ਮਹਾਜਨ ਨਿਰਗੁਣ ਨੇ ਦੱਸਿਆ ਕਿ ਸਦਗੁਰੂਦੇਵ ਮਹਾਤਮਾ ਮੰਗਤ ਰਾਮ ਦੁਆਰਾ ਆਪਣੀ ਸਮਾਧੀ ਅਵਸਥਾ ਵਿਚ ਪ੍ਰਗਟ ਕੀਤੇ ਸਮਾਨਤਾ ਦੇ ਉਪਦੇਸ਼ਾਂ ਦੇ ਆਧਾਰ 'ਤੇ ਜਿਵੇਂ ਕਿ ਦੋ ਗ੍ਰੰਥਾਂ, ਸ੍ਰੀ ਸਮਤਾ ਪ੍ਰਕਾਸ਼ ਤੇ ਸ੍ਰੀ ਸਮਤਾ ਵਿਲਾਸ ਵਿਚ ਦਰਜ ਹੈ, ਭਾਰਤ ਦੇ ਵੱਖ-ਵੱਖ ਹਿੱਸਿਆਂ ਤੋਂ ਮਹਿਲਾ ਅਭਿਆਸੀ ਸਮਤਾ ਯੋਗ ਆਸ਼ਰਮ, ਮਾਧੋਪੁਰ ਆਉਣਗੀਆਂ ਤੇ ਕੈਂਪ ਨਿਰਧਾਰਿਤ ਨਿਯਮਾਂ ਅਨੁਸਾਰ ਕਰਵਾਇਆ ਜਾਵੇਗਾ | ਇਸ ਮੌਕੇ ਮੁਨੀਸ਼ ਬਜਾਜ, ਸੰਜੇ ਪਰਾਸ਼ਰ, ਕਪਿਲ, ਚੰਦਰ ਮੋਹਨ, ਡਾ. ਜਗਜੀਤ ਸਿੰਘ, ਐਡਵੋਕੇਟ ਸਤਵੀਰ ਸਿੰਘ, ਸੁਰਿੰਦਰ ਕੁਮਾਰ, ਸੰਦੀਪ ਸਿੰਘ ਤੇ ਅਭਿਸ਼ੇਕ ਆਦਿ ਮੌਜੂਦ ਸਨ |
Ad Position 22
No active advertisement
ਪਿਛਲੀ ਖ਼ਬਰ ਜੇ.ਐਮ.ਕੇ. ਇੰਟਰਨੈਸ਼ਨਲ ਸਕੂਲ ਵਿਖੇ ਦੋ ਰੋਜ਼ਾ ਸਾਲਾਨਾ ਮੇਲਾ ਸ਼ੁਰੂ ਅਗਲੀ ਖ਼ਬਰ ਖੰਨਾ ਦੇ ਜੀ. ਟੀ. ਰੋਡ 'ਤੇ ਭਿਆਨਕ ਸੜਕ ਹਾਦਸਾ, ਆਈ-20 ਕਾਰ ਨੂੰ ਲੱਗੀ ਅੱਗ
Ad Position 24