25-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-12-2025

ਮੋਦੀ ਸਰਕਾਰ ਵਲੋਂ ਮਨਰੇਗਾ ਕਾਨੂੰਨ 'ਚ ਲਿਆਂਦੀਆਂ ਗਈਆਂ ਸੋਧਾਂ ਮਜ਼ਦੂਰ ਵਿਰੋਧੀ : ਬਖ਼ਤਪੁਰਾ

Ad Position 21
No active advertisement
ਅਜੀਤ ਡੈਸਕ 22-12-2025

ਬਟਾਲਾ, 21 ਦਸੰਬਰ (ਸਤਿੰਦਰ ਸਿੰਘ)- ਸੀ.ਪੀ.ਆਈ. ਐੱਮ.ਐਲ. ਲਿਬਰੇਸ਼ਨ ਨੇ ਫੈਜਪੁਰਾ ਰੋਡ ਲਿਬਰੇਸ਼ਨ ਦਫ਼ਤਰ ਵਿਖੇ ਪਾਰਟੀ ਦੇ ਮਰਹੂਮ ਜਨਰਲ ਸਕੱਤਰ ਕਾਮਰੇਡ ਵਿਨੋਦ ਮਿਸ਼ਰਾ ਦੀ 27ਵੀਂ ਬਰਸੀ ਸਮੇਂ ਉਨ੍ਹਾਂ ਨੂੰ ਯਾਦ ਕਰਦਿਆਂ ਦੇਸ਼ ਅਤੇ ਪੰਜਾਬ ਵਿਚ ਕ੍ਰਾਂਤੀਕਾਰੀ ਸੰਘਰਸ਼ਾਂ ਨੂੰ ਤੇਜ਼ ਕਰਨ ਦਾ ਫ਼ੈਸਲਾ ਲਿਆ ਹੈ | ਇਸ ਮੌਕੇ ਪਾਰਟੀ ਦੇ ਜ਼ਿਲ੍ਹਾ ਸਕੱਤਰ ਗੁਲਜਾਰ ਸਿੰਘ ਭੁੰਬਲੀ, ਅਸਵਨੀ ਲੱਖਣ ਕਲਾਂ, ਸੁਖਦੇਵ ਸਿੰਘ ਭਾਗੋਕਾਵਾਂ ਤੇ ਸੂਬਾ ਸਕੱਤਰ ਕਾਮਰੇਡ ਗੁਰਮੀਤ ਸਿੰਘ ਬਖ਼ਤਪੁਰਾ ਨੇ ਕਿਹਾ ਕਿ ਦੇਸ਼ ਦੀਆਂ ਖੱਬੀਆਂ ਪਾਰਟੀਆਂ 22 ਦਸੰਬਰ ਨੂੰ ਮਨਰੇਗਾ ਸੋਧਾਂ ਖ਼ਿਲਾਫ਼ ਪ੍ਰਦਰਸ਼ਨ ਕਰਨਗੀਆਂ ਕਿਉਂਕਿ ਨਵੇਂ ਸੋਧ ਬਿੱਲ 'ਚ ਮਨਰੇਗਾ ਰੁਜ਼ਗਾਰ ਨੂੰ ਖ਼ਤਮ ਕਰਨ ਵਰਗੀਆਂ ਸੋਧਾਂ ਕੀਤੀਆਂ ਗਈਆਂ ਹਨ, ਜਿਵੇ ਕੇਂਦਰ ਸਰਕਾਰ ਨੇ ਮਨਰੇਗਾ ਰੁਜ਼ਗਾਰ ਲਈ ਭੇਜਿਆ ਜਾਣ ਵਾਲਾ 90 ਫ਼ੀਸਦੀ ਪੈਸਾ ਹੁਣ ਘਟਾ ਕੇ 60 ਫ਼ੀਸਦੀ ਕਰ ਦਿੱਤਾ ਗਿਆ, ਬਾਕੀ 40 ਫ਼ੀਸਦੀ ਪੈਸਾ ਰਾਜ ਸਰਕਾਰਾਂ ਜੁੰਮੇ ਪਾ ਦਿੱਤਾ ਗਿਆ ਹੈ, ਜਦੋਂ ਕਿ ਲਗਪਗ ਦੇਸ਼ ਦੀਆਂ ਰਾਜ ਸਰਕਾਰਾਂ ਪਹਿਲਾਂ ਹੀ ਵੱਡੇ ਆਰਥਿਕ ਸੰਕਟ ਅਤੇ ਕਰਜ਼ਿਆਂ ਵਿਚ ਫਸੀਆਂ ਹੋਈਆਂ ਹਨ | ਨਤੀਜੇ ਵਜੋਂ ਇਹ ਸਕੀਮ ਦਮ ਤੋੜ ਜਾਏਗੀ | ਇਸ ਮੌਕੇ ਵਿਜੇ ਸੋਹਲ, ਵਕੀਲ ਕਰਮਜੀਤ ਸਿੰਘ ਰਾਜੂ, ਪ੍ਰੇਮ ਮਸੀਹ ਸੋਨਾ, ਬਚਨ ਸਿੰਘ ਬੋਪਾਰਾਏ, ਪਿੰਟਾ ਭਰਥ ਤਲਵੰਡੀ, ਗੁਰਿੰਦਰ ਖਦਰ, ਦਲਬੀਰ ਭੋਲਾ, ਬਲਬੀਰ ਉਧਾਲਾ ਅਤੇ ਸੋਨੀਆ ਚਗੂਵਾਲ ਸ਼ਾਮਲ ਸਨ |

Ad Position 22
No active advertisement
ਪਿਛਲੀ ਖ਼ਬਰ 6 ਗ੍ਰਾਮ 500 ਮਿਲੀਗਰਾਮ ਹੈਰੋਇਨ ਸਮੇਤ ਵਿਅਕਤੀ ਗਿ੍ਫ਼ਤਾਰ ਅਗਲੀ ਖ਼ਬਰ ਸੰਮਤੀ ਮੈਂਬਰ ਬਲਜੀਤ ਕੌਰ ਵਲੋਂ ਵੋਟਰਾਂ ਦਾ ਧੰਨਵਾਦ
Ad Position 24