ਬਟਾਲਾ, 21 ਦਸੰਬਰ (ਸਤਿੰਦਰ ਸਿੰਘ)- ਵਾਇਸ ਆਫ ਬਟਾਲਾ ਦੀ ਹੰਗਾਮੀ ਮੀਟਿੰਗ ਸੰਸਥਾ ਦੇ ਪ੍ਰਧਾਨ ਡਾ. ਲਖਬੀਰ ਸਿੰਘ ਭਾਗੋਵਾਲੀਆ ਦੀ ਪ੍ਰਧਾਨਗੀ ਹੇਠ ਆਕਾਸ਼ ਹਸਪਤਾਲ ਬਟਾਲਾ ਵਿਖੇ ਹੋਈ | ਇਸ ਦੌਰਾਨ ਡਾਕਟਰ ਕਮਲਜੀਤ ਸਿੰਘ ਕੇ.ਜੇ., ਡਾਕਟਰ ਐੱਮ.ਪੀ. ਸਿੰਘ, ਡਾਕਟਰ ਰਛਪਾਲ ਸਿੰਘ, ਝਿਰਮਲ ਸਿੰਘ, ਹਰਭਿੰਦਰ ਸਿੰਘ ਭਾਗੋਵਾਲ, ਸੇਵਾ-ਮੁਕਤ ਕਮਾਡੈਂਟ ਹਰਦੀਪ ਸਿੰਘ ਬਾਜਵਾ, ਮਾਸਟਰ ਜੋਗਿੰਦਰ ਸਿੰਘ ਅੱਚਲੀ ਗੇਟ ਤੇ ਜੋਗਿੰਦਰ ਅੰਗੂਰਾਲਾ ਨੇ ਹਿੱਸਾ ਲਿਆ | ਮੀਟਿੰਗ ਦੌਰਾਨ ਪਿਛਲੇ ਦਿਨੀਂ ਹੋਈਆਂ ਜ਼ਿਲ੍ਹਾ ਪ੍ਰੀਸ਼ਦ ਤੇ ਬਲਾਕ ਸੰਮਤੀ ਚੋਣਾਂ 'ਚ ਸਮੁੱਚੇ ਪੰਜਾਬ 'ਚ ਆਪ ਦੀ ਹੋਈ ਹੂੰਝਾਫੇਰ ਜਿੱਤ ਤੇ ਖ਼ਾਸ ਕਰ ਕੇ ਬਟਾਲਾ ਵਿਧਾਨ ਸਭਾ ਹਲਕੇ 'ਚ ਹੋਈ ਬਹੁਤ ਵੱਡੀ ਜਿੱਤ ਲਈ ਆਪ ਦੇ ਸੂਬਾ ਕਾਰਜਕਾਰੀ ਪ੍ਰਧਾਨ ਤੇ ਵਿਧਾਇਕ ਅਮਨਸ਼ੇਰ ਸਿੰਘ ਸ਼ੈਰੀ ਕਲਸੀ ਤੇ ਉਨ੍ਹਾਂ ਦੀ ਸਮੁੱਚੀ ਟੀਮ ਨੂੰ ਵਧਾਈ ਦਿੱਤੀ | ਉਨ੍ਹਾਂ ਕਿਹਾ ਕਿ ਸਮੁੱਚੇ ਪੰਜਾਬ ਵਿਚ ਆਪ ਦੀ ਬਹੁਤ ਵੱਡੀ ਜਿੱਤ ਦਰਸਾਉਂਦੀ ਹੈ ਕਿ ਇਹ ਆਪ ਦੀ ਲਹਿਰ ਪੂਰੇ ਪੰਜਾਬ ਵਿਚ ਚੱਲ ਰਹੀ ਹੈ ਅਤੇ 2027 ਦੀਆਂ ਚੋਣਾਂ ਵਿਚ ਵੀ ਲੋਕ ਭਗਵੰਤ ਮਾਨ ਦੀ ਦੁਬਾਰਾ ਸਰਕਾਰ ਦੇਖਣ ਲਈ ਉਤਾਵਲੇ ਹਨ |
ਚੋਣਾਂ 'ਚ 'ਆਪ' ਦੀ ਹੋਈ ਹੂੰਝਾ ਫੇਰ ਜਿੱਤ 'ਤੇ ਵਿਧਾਇਕ ਸ਼ੈਰੀ ਕਲਸੀ ਤੇ ਟੀਮ ਵਧਾਈ ਦੀ ਪਾਤਰ : ਵਾਇਸ ਆਫ ਬਟਾਲਾ
ਅਜੀਤ ਡੈਸਕ
22-12-2025