ਘੁਮਾਣ, 21 ਦਸੰਬਰ (ਬੰਮਰਾਹ)- ਬਾਬਾ ਨਾਂਗਾ ਸੇਵਾ ਸੁਸਾਇਟੀ ਅਧੀਨ ਚੱਲ ਰਿਹਾ ਵਿਦਿਅਕ ਅਦਾਰਾ ਬਾਬਾ ਨਾਂਗਾ ਪਬਲਿਕ ਸੀਨੀਅਰ ਸੈਕੈਂਡਰੀ ਸਕੂਲ ਭੋਮਾ ਦੇ ਵਿਦਿਆਰਥੀਆ ਨੂੰ ਸ਼੍ਰੋਮਣੀ ਕਮੇਟੀ ਦੇ ਮੈਂਬਰ ਸੁਰਜੀਤ ਸਿੰਘ ਤੁਗਲਵਾਲ ਅਤੇ ਉਨ੍ਹਾਂ ਦੇ ਸਹਿਯੋਗੀਆਂ ਦੁਆਰਾ ਸਕੂਲ ਦੇ ਵਿਦਿਆਰਥੀਆਂ ਨੂੰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਲਈ ਗਈ ਧਾਰਮਿਕ ਪ੍ਰੀਖਿਆ ਵਿਚੋਂ ਚੰਗੇ ਨੰਬਰ ਲੈਣ 'ਤੇ ਵਜ਼ੀਫੇ ਤਕਸੀਮ ਕੀਤੇ ਗਏ | ਬਾਬਾ ਨਾਂਗਾ ਸੇਵਾ ਸੁਸਾਇਟੀ ਦੇ ਪ੍ਰਧਾਨ ਸਿਕੰਦਰ ਸਿੰਘ, ਮੀਤ ਪ੍ਰਧਾਨ ਜਗੀਰ ਸਿੰਘ, ਕੁਲਜਿੰਦਰ ਸਿੰਘ ਤੇ ਦੀਦਾਰ ਸਿੰਘ ਨੇ ਵਿਦਿਆਰਥੀਆਂ ਨੂੰ ਮੁਬਾਰਕਬਾਦ ਦਿੰਦੇ ਹੋਏ ਜ਼ਿੰਦਗੀ ਵਿਚ ਹੋਰ ਵੱਧ ਚੜ੍ਹ ਕੇ ਮਿਹਨਤ ਕਰਨ ਲਈ ਪ੍ਰੇਰਿਤ ਕੀਤਾ | ਇਸ ਮੌਕੇ ਡਾਇਰੈਕਟਰ ਹਰਜੀਤ ਕੌਰ, ਪਿ੍ੰਸੀਪਲ ਗੁਰਮੰਗਤ ਕੌਰ, ਅਧਿਆਪਕਾ ਰਣਜੀਤ ਕੌਰ ਤੇ ਪ੍ਰਦੀਪ ਕੌਰ ਅਤੇ ਸੰਸਥਾ ਦੇ ਸਮੂਹ ਅਧਿਆਪਕ ਹਾਜ਼ਰ ਸਨ |