27-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-12-2025

ਸੇਂਟ ਕਬੀਰ ਪਬਲਿਕ ਸਕੂਲ ਦੀ ਐਲੂਮਨੀ-ਮੀਟ 'ਕਬੀਰ-ਏ-ਮਿਲਾਪ' 'ਚ ਲੱਗੀਆਂ ਰੌਣਕਾਂ

Ad Position 21
No active advertisement
ਅਜੀਤ ਡੈਸਕ 23-12-2025
ਬਟਾਲਾ, 22 ਦਸੰਬਰ (ਸਤਿੰਦਰ ਸਿੰਘ)- ਸੇਂਟ ਕਬੀਰ ਪਬਲਿਕ ਸਕੂਲ ਸੁਲਤਾਨਪੁਰ-ਗੁਰਦਾਸਪੁਰ ਵਿਖੇ ਸਾਬਕਾ ਵਿਦਿਆਰਥੀਆਂ ਤੇ ਅਧਿਆਪਕਾਂ ਦੀ ਮਿਲਣੀ 'ਕਬੀਰ-ਏ-ਮਿਲਾਪ' ਦੇ ਸਿਰਲੇਖ ਹੇਠ ਬਹੁਤ ਹੀ ਦਿਲਖਿੱਚਵੇਂ ਅੰਦਾਜ਼ ਵਿਚ ਕਰਵਾਈ ਗਈ | ਇਸ ਮੌਕੇ ਪਿ੍ੰਸੀਪਲ ਐੱਸ.ਬੀ. ਨਾਯਰ ਦੀ ਪ੍ਰਧਾਨਗੀ ਹੇਠ ਸਮਾਗਮ ਕਰਵਾਇਆ ਗਿਆ ਜਿਸ ਦੀ ਸ਼ੁਰੂਆਤ ਸਕੂਲ ਸੰਸਥਾਪਕ ਸ: ਹਰਪਾਲ ਸਿੰਘ ਨੂੰ ਯਾਦ ਕਰਦਿਆਂ ਤੇ ਮਧੁਰ ਸ਼ਬਦ ਦੇ ਗਾਇਨ ਨਾਲ ਕੀਤੀ ਗਈ | ਉਪਰੰਤ ਪਿ੍ੰਸੀਪਲ, ਪ੍ਰਬੰਧਕ ਮੈਂਬਰ ਨਵਦੀਪ ਕੌਰ ਤੇ ਕੁਲਦੀਪ ਕੌਰ, ਸਾ. ਪਿ੍ੰਸੀਪਲ ਜਤਿੰਦਰ ਕੌਰ ਰੰਧਾਵਾ ਦੁਆਰਾ ਸ਼ਮਾਂ ਰੌਸ਼ਨ ਕੀਤੀ ਗਈ | ਮੈਡਮ ਜਸਵਿੰਦਰ ਕੌਰ ਦੁਆਰਾ ਪ੍ਰੋਗਰਾਮ ਦੀ ਸ਼ੁਰੂਆਤ ਕਰਦਿਆਂ ਪਹੁੰਚੇ ਹੋਏ ਸਾਰੇ ਵਿਦਿਆਰਥੀਆਂ ਦਾ ਸਵਾਗਤ ਕੀਤਾ ਗਿਆ, ਜਿਸ ਵਿਚ 2009 ਤੋਂ ਲੈ ਕੇ 2022 ਤੱਕ ਦੇ ਪੜ੍ਹ ਚੁੱਕੇ ਵਿਦਿਆਰਥੀ ਹਾਜ਼ਰ ਸਨ | ਇਸ ਮੌਕੇ ਤੇਜਪਾਲ ਸਿੰਘ ਧਾਲੀਵਾਲ ਨੇ ਆਪਣੇ ਜਜ਼ਬਾਤਾਂ ਨੂੰ ਸਾਰੇ ਵਿਦਿਆਰਥੀਆਂ ਸਨਮੁੱਖ ਰੱਖਿਆ ਤੇ ਸਾਰਿਆਂ ਨੂੰ 'ਜੀ ਆਇਆਂ' ਕਿਹਾ | ਉਪਰੰਤ ਪ੍ਰੋਗਰਾਮ ਵਿਚ ਸ਼ਾਮਿਲ ਸਾਰੇ ਹੀ ਵਿਦਿਆਰਥੀਆਂ ਨੇ ਆਪਣੀਆਂ ਖੂਬਸੂਰਤ ਯਾਦਾਂ ਨੂੰ ਸਾਰਿਆਂ ਸਾਹਮਣੇ ਪੇਸ਼ ਕੀਤਾ, ਜਿਸ ਨਾਲ ਪੁਰਾਣੇ ਮਾਹੌਲ ਦੀ ਖੂਬਸੂਰਤ ਤਸਵੀਰ ਸਾਰਿਆਂ ਸਾਹਮਣੇ ਪੇਸ਼ ਹੋ ਗਈ | ਸਕੂਲ ਦੇ ਚੇਅਰਪਰਸਨ ਸਰਦਾਰਨੀ ਸਵਰਨ ਕੌਰ ਤੇ ਪਹਿਲੇ ਪਿ੍ੰਸੀਪਲ ਸ੍ਰੀ ਤਿਲਕ ਰਾਜ ਦੁਆਰਾ ਵਿਦਿਆਰਥੀਆਂ ਲਈ ਲਿਖਤੀ ਰੂਪ ਵਿਚ ਭੇਜੀਆਂ ਗਈਆਂ ਸ਼ੁਭ ਇੱਛਾਵਾਂ ਨੂੰ ਸਭ ਦੇ ਸਨਮੁਖ ਰੱਖਿਆ ਗਿਆ | ਸਾ. ਵਿਦਿਆਰਥੀ ਬੰਨੀ ਜੌਹਲ, ਕਰਨ ਸੱਗਲ ਤੇ ਚਰਨਜੀਤ ਸਿੰਘ ਨੇ ਵੀਡੀਓ ਰਾਹੀਂ ਪ੍ਰੋਗਰਾਮ ਵਿਚ ਆਪਣੀ ਸ਼ਮੂਲੀਅਤ ਕੀਤੀ | ਇਸ ਤੋਂ ਇਲਾਵਾ ਵੀਡੀਓਗ੍ਰਾਫ਼ੀ ਰਾਹੀਂ ਸੇਂਟ ਕਬੀਰ ਸਕੂਲ ਦੀਆਂ 2001 ਤੋਂ ਲੈ ਕੇ 2025 ਤੱਕ ਦੀਆਂ ਪੁਰਾਤਨ ਖੂਬਸੂਰਤ ਝਲਕੀਆਂ ਪੇਸ਼ ਕੀਤੀਆਂ ਗਈਆਂ | ਵਿਦਿਆਰਥਣ ਹਰਸਿਮਰਤ ਕੌਰ ਨੇ ਭੰਗੜੇ ਨਾਲ ਮਾਹੌਲ ਵਿਚ ਨਵੀਂ ਰੰਗਤ ਭਰੀ | ਇਸ ਦੇ ਨਾਲ ਹੀ 11ਵੀਂ ਤੇ 12ਵੀਂ ਜਮਾਤ ਦੀਆਂ ਵਿਦਿਆਰਥਣਾਂ ਨੇ ਢੋਲ ਦੀ ਧਮਕ 'ਤੇ ਸੱਭਿਆਚਾਰਕ ਲੁੱਡੀ ਦੀ ਪੇਸ਼ਕਾਰੀ ਕਰ ਕੇ ਖੂਬ ਵਾਹ-ਵਾਹ ਖੱਟੀ | ਸਮਾਗਮ ਦੇ ਆਖਰੀ ਪੜਾਅ ਵਿਚ ਪਿ੍ੰਸੀਪਲ ਅਤੇ ਸਕੂਲ ਪ੍ਰਬੰਧਕ ਮੈਂਬਰਾਂ ਦੁਆਰਾ ਪਹੁੰਚੇ ਹੋਏ ਵਿਦਿਆਰਥੀਆਂ ਤੇ ਅਧਿਆਪਕਾਂ ਦਾ ਤਹਿ ਦਿਲੋਂ ਧੰਨਵਾਦ ਕੀਤਾ | ਸਕੂਲ ਪ੍ਰਬੰਧਕਾਂ ਦੁਆਰਾ ਵਿਦਿਆਰਥੀਆਂ ਨੂੰ ਸਨਮਾਨ ਚਿੰਨ੍ਹ ਤੇ ਤੋਹਫ਼ੇ ਭੇਟ ਕੀਤੇ ਗਏ |
Ad Position 22
No active advertisement
ਪਿਛਲੀ ਖ਼ਬਰ ਸੁਖਬੀਰ ਸਿੰਘ ਵਾਹਲਾ ਨੇ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਨਾਲ ਕੀਤੀ ਮੁਲਾਕਾਤ ਅਗਲੀ ਖ਼ਬਰ ਮਨਰੇਗਾ ਕਾਨੂੰਨ 'ਚ ਕੀਤੀਆਂ ਸੋਧਾਂ ਦੇ ਵਿਰੋਧ 'ਚ ਵੱਖ-ਵੱਖ ਯੂਨੀਅਨਾਂ ਨੇ ਕੀਤਾ ਰੋਸ ਪ੍ਰਦਰਸ਼ਨ
Ad Position 24